ਕੈਨੇਡਾ ਤੋਂ ਸ੍ਰੀ ਕਰਤਾਰਪੁਰ ਸਾਹਿਬ ਤੇ ਸੁਲਤਾਨਪੁਰ ਲੋਧੀ ਦੇ ਦਰਸ਼ਨਾਂ ਲਈ ਰਵਾਨਾ ਹੋਈ ਬੱਸ ਪਹੁੰਚੀ ਭਾਰਤ, ਅਟਾਰੀ- ਵਾਹਘਾ ਸਰਹੱਦ ਰਾਹੀਂ ਹੋਈ ਦਾਖਲ

ਕੈਨੇਡਾ ਤੋਂ ਸ੍ਰੀ ਕਰਤਾਰਪੁਰ ਸਾਹਿਬ ਤੇ ਸੁਲਤਾਨਪੁਰ ਲੋਧੀ ਦੇ ਦਰਸ਼ਨਾਂ ਲਈ ਰਵਾਨਾ ਹੋਈ ਬੱਸ ਪਹੁੰਚੀ ਭਾਰਤ, ਅਟਾਰੀ- ਵਾਹਘਾ ਸਰਹੱਦ ਰਾਹੀਂ ਹੋਈ ਦਾਖਲ,ਸ੍ਰੀ ਅੰਮ੍ਰਿਤਸਰ ਸਾਹਿਬ: ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੈਨੇਡਾ ਦੇ ਵੈਨਕੂਵਰ ਤੋਂ ਸ੍ਰੀ ਕਰਤਾਰਪੁਰ ਸਾਹਿਬ ਅਤੇ ਸੁਲਤਾਨਪੁਰ ਲੋਧੀ ਲਈ ਰਵਾਨਾ ਹੋਈ ਸਿੱਖ ਸ਼ਰਧਾਲੂਆਂ ਦੀ ਬੱਸ ਵੱਖ-ਵੱਖ ਦੇਸ਼ਾਂ ‘ਚੋਂ ਹੁੰਦੀ ਹੋਈ ਅੱਜ ਵਾਹਘਾ ਸਰਹੱਦ ਰਾਹੀਂ ਭਾਰਤ ‘ਚ ਦਾਖਲ ਹੋ ਗਈ ਹੈ।
ਇਸ ਬੱਸ ‘ਚ ਇੱਕ ਪਰਿਵਾਰ ਕੈਨੇਡਾ ਤੋਂ ਸਪੈਸ਼ਲ ਸੁਲਤਾਨਪੁਰ ਲੋਧੀ ‘ਚ ਦਰਸ਼ਨਾਂ ਲਈ ਆਇਆ ਹੈ। ਇਸ ਬੱਸ ‘ਚ ਬੈੱਡ-ਫਰਿਜ਼ ਅਤੇ ਰਸੋਈ ਦੀ ਹਰ ਇੱਕ ਸਹੂਲਤ ਹੈ।
ਜ਼ਿਕਰ ਏ ਖਾਸ ਹੈ ਕਿ ਬਾਬੇ ਨਾਨਕ ਦਾ ਪ੍ਰਕਾਸ਼ ਦਿਹਾੜਾ ਸੁਲਤਾਨਪੁਰ ਲੋਧੀ ‘ਚ ਵਿਸ਼ਵ ਪੱਧਰ ‘ਤੇ ਮਨਾਇਆ ਗਿਆ, ਜਿਥੇ ਦੁਨੀਆ ਭਰ ਤੋਂ ਵੱਡੀ ਗਿਣਤੀ ‘ਚ ਸੰਗਤਾਂ ਪਹੁੰਚੀਆਂ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕ ਆਪਣਾ ਜੀਵਨ ਸਫਲਾ ਬਣਾਇਆ।
ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਵੀ ਕਰਵਾਏ ਗਏ, ਜਿਨ੍ਹਾਂ ‘ਚ ਦੇਸ਼ ਭਰ ‘ਚੋਂ ਉੱਘੀਆਂ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ।
-PTC News
Comments