ਜਦੋਂ ਪੈਟਰੋਲ ਪੰਪ ਮਾਲਕ ਨੇ ਦਿੱਤਾ ਅਜਿਹਾ Offer ਤਾਂ ਔਰਤਾਂ ਹੀ ਨਹੀਂ ਮਰਦ ਵੀ ਬਿਕਨੀ ‘ਚ ਆਉਣ ਲੱਗੇ ,ਜਾਣੋਂ ਪੂਰਾ ਮਾਮਲਾ
ਜਦੋਂ ਪੈਟਰੋਲ ਪੰਪ ਮਾਲਕ ਨੇ ਦਿੱਤਾ ਅਜਿਹਾ Offer ਤਾਂ ਔਰਤਾਂ ਹੀ ਨਹੀਂ ਮਰਦ ਵੀ ਬਿਕਨੀ ‘ਚ ਆਉਣ ਲੱਗੇ ,ਜਾਣੋਂ ਪੂਰਾ ਮਾਮਲਾ:ਰੂਸ : ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਸ ਵੇਲੇ ਵਿਸ਼ਵ ਭਰ ਵਿੱਚ ਅਸਮਾਨ ਨੂੰ ਛੂ ਰਹੀਆਂ ਹਨ। ਜਿਸ ਕਾਰਨ ਤੇਲ ਦੀਆਂ ਵਧਦੀਆਂ ਕੀਮਤਾਂ ਨਾਲ ਲੋਕ ਪਰੇਸ਼ਾਨ ਹਨ। ਅਜਿਹੀ ਸਥਿਤੀ ਵਿੱਚ ਜੇ ਕੋਈ ਮੁਫਤ ਵਿੱਚ ਪੈਟਰੋਲ ਦੀ ਪੇਸ਼ਕਸ਼ ਕਰਦਾ ਹੈ ਤਾਂ ਹਰ ਕੋਈ ਇਸਨੂੰ ਇੰਨਕਾਰ ਨਹੀਂ ਕਰੇਗਾ ,ਸਗੋਂ ਖਿੜੇ ਮੱਥੇ ਸਵੀਕਾਰ ਕਰੇਗਾ। ਅਜਿਹੀ ਹੀ ਪੈਟਰੋਲ ਪੰਪ ਦੀ ਅਨੌਖੀ ਪੇਸ਼ਕਸ਼ ਦੇਖਣ ਨੂੰ ਮਿਲੀ ਹੈ ,ਜਿੱਥੇ ਮੁਫ਼ਤਪੈਟਰੋਲ ਮਿਲਦਾ ਹੈ।
ਦਰਅਸਲ ‘ਚ ਰੂਸ ਦੇ ਸਮਰਾ ਵਿੱਚ ਓਲਵੀ ਪੈਟਰੋਲ ਸਟੇਸ਼ਨ ਦੇ ਮਾਲਕ ਨੇ ਆਪਣੇ ਪ੍ਰਚਾਰ ਦੇ ਲਈ ਨਵਾਂ ਤਰੀਕਾ ਲੱਭਿਆ ਹੈ। ਇਸਪੈਟਰੋਲ ਸਟੇਸ਼ਨ ਦੀ ਮਾਰਕੀਟਿੰਗ ਟੀਮ ਨੇ ਕਾਰੋਬਾਰ ਵਧਾਉਣ ਲਈ ਕਿਹਾ ਹੈ ਕਿ ਜੇ ਕੋਈ ਇਥੇ ਬਿਕਨੀ ਪਹਿਨ ਕੇ ਆਉਂਦਾ ਹੈ ਤਾਂ ਉਸਨੂੰ ਮੁਫਤ ਵਿੱਚ ਤੇਲ ਮਿਲੇਗਾ। ਹਾਲਾਂਕਿ ਇਹ ਪੇਸ਼ਕਸ਼ ਮਹਿਜ ਦਿਨ ਸਿਰਫ ਤਿੰਨ ਘੰਟੇ ਲਈ ਸੀ। ਇਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।ਇਸ ਸਥਿਤੀ ਵਿਚ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਹਰ ਕੋਈ, ਚਾਹੇ ਔਰਤ ਜਾਂ ਮਰਦ, ਨੂੰ ਮੁਫਤ ਵਿਚ ਪੈਟਰੋਲ ਦੀ ਜ਼ਰੂਰਤ ਪੈਣ ‘ਤੇ ਉਸ ਨੂੰ ਬਿਕਨੀ ਪਹਿਨੀ ਹੋਏਗੀ। ਪੈਟਰੋਲ ਪੰਪ ਦੀ ਇਸ ਪੇਸ਼ਕਸ਼ ਤੋਂ ਬਾਅਦ ਉਥੇ ਦਾ ਨਜ਼ਾਰਾ ਦੇਖਣਯੋਗ ਸੀ ਕਿ ਔਰਤ ਹੀ ਨਹੀਂ ਬਲਕਿ ਆਦਮੀ ਵੀ ਮੁਫਤ ਪੈਟਰੋਲ ਲੈਣ ਲਈ ਰੰਗੀਨ ਬਿਕਨੀ ਪਹਿਨ ਕੇ ਉਥੇ ਕਤਾਰ ਵਿੱਚ ਖੜ੍ਹੇ ਸਨ।ਰੂਸ ਦੇ ਸਮਰਾ ਵਿੱਚ ਓਲਵੀ ਪੈਟਰੋਲ ਸਟੇਸ਼ਨ ਦੇ ਮਾਲਕ ਨੇ ਸੋਚਿਆ ਕਿ ਸਿਰਫ ਔਰਤਾਂ ਹੀ ਇਸ ਪੇਸ਼ਕਸ਼ ਦਾ ਲਾਭ ਲੈਣ ਆਉਣਗੀਆਂ ਪਰ ਜਦੋਂ ਉਸਨੇ ਵੇਖਿਆ ਉਸ ‘ਤੇ ਵਿਸ਼ਵਾਸ ਕਰਨਾ ਮੁਸ਼ਕਲ ਸੀ ,ਕਿਉਂਕਿ ਬਹੁਤ ਸਾਰੇ ਆਦਮੀ ਬਿਕਨੀ ਪਹਿਨ ਕੇ ਉਥੇ ਆਏ ਸਨ।ਇੱਥੇ ਬਹੁਤ ਸਾਰੇ ਆਦਮੀ ਬਿਕਨੀ ਦੇ ਨਾਲ ਉੱਚੀ ਅੱਡੀ ਪਹਿਨ ਕੇ ਪੈਟਰੋਲ ਪੰਪ ਤੇ ਆਏ ਸਨ।
-PTCNews
Comments