ਜੇਲ ਭੁਗਤ ਰਹੇ ਅਤੇ ਲੇਬਰ ਪਾਰਟੀ ਤੋਂ ਕੱਢੇ ਗਏ ਮਨਿਸਟਰ ਦੀ ਹੋਈ ਜ਼ਮਾਨਤ


ਨਿਊ ਸਾਊਥ ਵੇਲਜ਼ ਦੇ ਸਾਬਕਾ ਲੇਬਰ ਪਾਰਟੀ ਦੇ 76 ਸਾਲਾ ਨੇਤਾ ਐਡੀ ਓਬੇਡ -ਜੋ ਕਿ ਨਵੰਬਰ 2007 ਦੇ ਮਾਮਲਿਆਂ ਵਿੱਚ ਦੋਸ਼ੀ ਪਾਏ ਗਏ ਸਨ ਅਤੇ ਦਿਸੰਬਰ 2016 ਪਾਰਟੀ ਵਿੱਚੋਂ ਕੱਢ ਦਿੱਤੇ ਗਏ ਸਨ ਅਤੇ ਹੁਣ ਤਕਰੀਬਨ 5 ਸਾਲਾਂ ਦੇ ਜੇਲ੍ਹ ਵੀ ਭੁਗਤ ਰਹੇ ਹਨ, ਨੂੰ ਅਦਾਲਤ ਨੇ ਰਾਹਤ ਦਿੰਦਿਆਂ ਪੈਰੋਲ ਦੇ ਦਿੱਤੀ ਹੈ ਅਤੇ ਹੁਣ ਕ੍ਰਿਸਮਿਸ ਮੌਕੇ ਉਹ ਆਪਣੇ ਘਰ ਆ ਸਕਣਗੇ। ਪੈਰੋਲ ਦੌਰਾਨ ਅਧਿਕਾਰੀਆਂ ਵੱਲੋਂ ਉਨਾ੍ਹਂ ਨੂੰ  ਸਮਾਜ ਅੰਦਰ ਚੰਗੇ ਵਿਵਹਾਰ, ਕਾਨੂੰਨ ਦੀ ਪਾਲਣਾ ਵਿਚ ਜੀਵਨ ਬਸਰ ਅਤੇ ਆਪਣੇ ਸਾਥੀਆਂ ਅਤੇ ਸਹਿਯੋਗੀਆਂ ਨਾਲ ਪੂਰਨ ਸਹਿਯੋਗ ਦੀਆਂ ਆਮ ਗੱਲਾਂ ਦੱਸੀਆਂ ਗਈਆਂ ਹਨ ਅਤੇ ਨਾਲ ਹੀ ਕਿਸੇ ਕਿਸਮ ਦੀਆਂ ਡਰਗਜ਼ ਜਾਂ ਅਲਕੋਹਲ ਟੈਸਟਿੰਗ ਬਾਰੇ ਵੀ ਸੁਚੇਤ ਕੀਤਾ ਗਿਆ ਹੈ, ਕੁੱਝ ਖਾਸ ਥਾਵਾਂ ਉਪਰ ਜਾਣ ਤੋਂ ਵਰਜਿਆ ਗਿਆ ਹੈ ਅਤੇ ਮਾੜੇ ਅਨਸਰਾਂ ਤੋਂ ਦੂਰ ਰਹਿਣ ਦੀ ਵੀ ਸਲਾਹ ਦਿੱਤੀ ਗਈ ਹੈ। ਬਿਨਾ੍ਹਂ ਇਜਾਜ਼ਤ, ਓਬੇਡ ਨਿਊ ਸਾਊਥ ਵੇਲਜ਼ ਤੋਂ ਬਾਹਰ ਵੀ ਨਹੀਂ ਜਾ ਸਕਣਗੇ। ਪੈਰੋਲ ਮਿਲਣ ਦਾ ਕਾਰਨ -ਉਨਾ੍ਹਂ ਦੀ ਉਮਰ ਦਾ ਲਿਹਾਜ਼ ਅਤੇ ਪਹਿਲੀ ਵਾਰੀ ਜੇਲ੍ਹ ਯਾਤਰਾ ਮੁੱਖ ਕਾਰਨ ਹਨ। by punjbai akhbar

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ