ਆਸਟ੍ਰੇਲੀਆ ਦੀ ਨੈਸਲੇ ਕੰਪਨੀ ਵਲੋਂ ਸਿੱਖ ਟਰੱਕ ਡਰਾਈਵਰਾਂ 'ਤੇ ਰੋਕ ਜਾਰੀ
ਮੈਲਬੌਰਨ, 20 ਨਵੰਬਰ (ਸਰਤਾਜ ਸਿੰਘ ਧੌਲ)-ਨੇਸਲੇ ਆਸਟ੍ਰੇਲੀਆ ਕੰਪਨੀ ਵਲੋਂ ਸਿੱਖ ਟਰੱਕ ਡਰਾਈਵਰਾਂ ਦੀ ਪੱਗ ਨਾਲ ਅੰਦਰ ਜਾਣ ਦੀ ਮਨਾਹੀ ਜਾਰੀ ਹੈ ਅਤੇ ਜੇਕਰ ਉੱਥੇ ਕਿਸੇ ਨੇ ਸਾਮਾਨ ਲਾਉਣ ਜਾਂ ਚੁੱਕਣ ਲਈ ਜਾਣਾ ਹੈ ਤਾਂ ਦਸਤਾਰ ਲਾਹ ਕੇ ਹੈਲਮਟ ਪਾ ਕੇ ਜਾਣਾ ਪਵੇਗਾ | ਨਰਿੰਦਰ ਸਿੰਘ ਵਿਰਕ ਪਿਛਲੇ 14 ਸਾਲਾਂ ਤੋਂ ਟਰੱਕ ਚਲਾ ਰਿਹਾ ਹੈ, ਨੇ ਦੱਸਿਆ ਕਿ ਜਦੋਂ ਉਹ ਸਿਡਨੀ ਦੇ ਨੇਸਲੇ ਗੁਦਾਮ 'ਚੋਂ ਆਪਣਾ ਲੋਡ ਚੁੱਕਣ ਲਈ ਗਿਆ ਤਾਂ ਉੱਥੇ ਉਸ ਨੂੰ ਪੱਗ ਉਤਾਰ ਕੇ ਹੈਲਮਟ ਪਾ ਕੇ ਜਾਣ ਲਈ ਕਿਹਾ ਗਿਆ | ਉਸ ਨੇ ਕਿਹਾ ਕਿ ਜੇਕਰ ਉਹ ਪਗ ਉਤਾਰ ਕੇ ਹੈਲਮਟ ਨਹੀਂ ਪਾਉਂਦਾ ਤਾਂ ਅੰਦਰ ਨਹੀਂ ਜਾ ਸਕਦਾ | ਹੁਣ ਤੱਕ 40.50 ਸਿੱਖ ਟਰੱਕ ਡਰਾਈਵਰਾਂ ਨੂੰ ਇਸ ਕੰਪਨੀ ਵਲੋਂ ਮਨ੍ਹਾ ਕੀਤਾ ਜਾ ਚੁੱਕਾ ਹੈ | ਵਿਰਕ ਨੇ ਆਖਿਆ ਕਿ ਉੱਥੇ ਕੰਮ ਕਰਦੇ ਸੁਰੱਖਿਆ ਕਰਮਚਾਰੀ ਨੇ ਕਿਹਾ ਕਿ ਸਖ਼ਤ ਹਦਾਇਤਾਂ ਹਨ ਕਿ ਕੋਈ ਵੀ ਜਿਸ ਨੇ ਸਿਰ ਉੱਪਰ ਕੁਝ ਵੀ ਬੰਨਿ੍ਹਆ ਹੈ ਉਹ ਉਤਾਰ ਕੇ ਹੈਲਮਟ ਪਾ ਕੇ ਹੀ ਅੰਦਰ ਜਾ ਸਕਦਾ | ਇਹ ਮੁਸ਼ਕਿਲ ਮੈਲਬੌਰਨ ਨੇਸਲੇ ਕੰਪਨੀ 'ਚ ਵੀ ਹੈ ਅਤੇ ਉੱਥੇ ਵੀ ਇੰਜ ਹੀ ਕਿਹਾ ਜਾਂਦਾ ਹੈ | ਉਸ ਨੇ ਦੱਸਿਆ ਕਿ ਜੇਕਰ ਇਸ ਪ੍ਰਤੀ ਕੋਈ ਸਟੈੈਂਡ ਨਹੀਂ ਲਿਆ ਜਾਂਦਾ ਤਾਂ ਹੋਰ ਕੰਪਨੀਆਂ ਵੀ ਇਸ ਤਰ੍ਹਾਂ ਦੇ ਫਰਮਾਨ ਜਾਰੀ ਕਰ ਸਕਦੀਆਂ ਹਨ ਜਿਸ ਨਾਲ ਸਿੱਖ ਡਰਾਈਵਰ ਪ੍ਰਭਾਵਿਤ ਹੋਣਗੇ | ਉਸ ਨੇ ਆਖਿਆ ਕਿ ਇਸ ਦਾ ਹੱਲ ਲੱਭਣਾ ਜ਼ਰੂਰੀ ਹੈ | ਵਿਕਟੋਰੀਆ ਸਿੱਖ ਕੌਾਸਲ ਇਸ ਮਸਲੇ 'ਤੇ ਵਿਚਾਰ ਕਰ ਰਹੀ ਹੈ ਅਤੇ ਜਲਦੀ ਇਸ ਬਾਰੇ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ
Comments