ਭਾਰਤੀ ਮੂਲ ਦੀ ਵਿਦਿਆਰਥਣ ਦਾ ਜਿਨਸੀ ਸ਼ੋਸ਼ਣ ਕਰਨ ਤੋਂ ਬਾਅਦ ਗਲਾ ਘੁੱਟ ਕੇ ਕੀਤਾ ਕਤਲ
ਅਮਰੀਕਾ ਤੋਂ ਆਈ ਬੁਰੀ ਖ਼ਬਰ, ਭਾਰਤੀ ਮੂਲ ਦੀ ਵਿਦਿਆਰਥਣ ਦਾ ਜਿਨਸੀ ਸ਼ੋਸ਼ਣ ਕਰਨ ਤੋਂ ਬਾਅਦ ਗਲਾ ਘੁੱਟ ਕੇ ਕੀਤਾ ਕਤਲ

ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਤੋਂ ਭਾਰਤੀ ਮੂਲ ਦੀ ਵਿਦਿਆਰਥਣ ਦੇ ਕਤਲ ਦੀ ਖ਼ਬਰ ਨੇ ਭਾਈਚਾਰੇ ਨੂੰ ਗਹਿਰਾ ਸਦਮਾ ਪਹੁੰਚਾਇਆ ਹੈ। ਦਰਅਸਲ, ਅਮਰੀਕਾ ਦੇ ਸ਼ਹਿਰ ਸ਼ਿਕਾਗੋ ‘ਚ ਯੂਨੀਵਰਸਿਟੀ ਆਫ਼ ਇਲੀਨੋਇਸ ‘ਚ ਪੜ੍ਹਦੀ 19 ਸਾਲਾ ਭਾਰਤੀ ਮੂਲ ਦੀ ਵਿਦਿਆਰਥਣ ਨਾਲ ਪਹਿਲਾਂ ਬਲਾਤਕਾਰ ਕੀਤਾ ਗਿਆ ਅਤੇ ਫਿਰ ਉਸਨੂੰ ਗਲਾ ਘੁੱਟ ਕੇ ਮਾਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਰੂਥ ਜੋਰਜ ਵਜੋਂ ਹੋਈ ਹੈ, ਜੋ ਕਿ ਹੈਦਰਾਬਾਦ ਦੀ ਤੋਂ ਸੀ । ਦੱਸ ਦੇਈਏ ਕਿ ਜੋਰਜ ਦੀ ਲਾਸ਼ ਕੈਂਪਸ ‘ਚ ਹੀ ਮੌਜੂਦ ਇੱਕ ਗੱਡੀ ਦੀ ਪਿਛਲੀ ਸੀਟ ‘ਤੇ ਮਿਲੀ ਸੀ ।
ਵਿਦਿਆਰਥਣ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ ਅਤੇ ਪੜ੍ਹਣ ‘ਚ ਕਾਫੀ ਹੁਸ਼ਿਆਰ ਸੀ।
ਹੈਰਾਨੀਜਨਕ ਗੱਲ ਹੈ ਕਿ ਹਮਲਾਵਰ ਨੇ ਜੁਰਮ ਕਬੂਲਦਿਆਂ ਕਿਹਾ ਕਿ ਉਸਨੂੰ ਲੱਗਦਾ ਸੀ ਕਿ ਜੋਰਜ “ਬਹੁਤ ਖ਼ੂਬਸਰਤ” ਹੈ ਪਰ ਉਹ ਉਸਨੂੰ “ਮਹੱਤਵ” ਨਹੀਂ ਦੇ ਰਹੀ ਸੀ, ਜਿਸ ਕਾਰਨ ਉਸਨੂੰ ਗੁੱਸਾ ਆ ਗਿਆ ਅਤੇ ਉਸਨੇ ਪਹਿਲਾਂ ਮ੍ਰਿਤਕ ਦਾ ਬਲਾਤਕਾਰ ਕੀਤਾ ਅਤੇ ਫਿਰ ਗਲਾ ਘੁੱਟ ਕੇ ਉਸਨੂੰ ਮਾਰ ਦਿੱਤਾ।
"Catcalls aren't harassment. If you're that ungrateful for attention, just ignore it when guys try to talk to you!!1!"
Rest in power, Ruth George. I'm so sorry your final moments were filled with fear + pain. Holding your family in my heart + prayers. Everlasting be your memory. https://twitter.com/chicagotribune/status/1199464960239292417 …
ਪੁਲਿਸ ਦੇ ਮੁਤਾਬਕ, 26 ਸਾਲਾ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰੂਥ ਜੋਰਜ ਹੈਦਰਾਬਾਦ ਦੀ ਰਹਿਣ ਵਾਲੀ ਸੀ ਤੇ ਇਸ ਵਿਦਿਆਰਥਣ ਦੀ ਲਾਸ਼ ਕੈਂਪਸ ਦੀ ਹੈਲਸਟਡ ਸਟ੍ਰੀਟ ‘ਤੇ ਇਕ ਵਾਹਨ ਦੀ ਪਿਛਲੀ ਸੀਟ ‘ਤੇ ਮਿਲੀ ਹੈ ।

Comments