ਕਈ ਹੋਰ ਨਵੇਂ ਕਿੱਤਿਆਂ ਨੂੰ ਖੇਤਰੀ ਵਿਜ਼ਿਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ

ਨਵੇਂ ਹੁਨਰਮੰਦ ਕਿੱਤੇ ਜਿਵੇਂ ਕਿਸਾਨੀ, ਅਦਾਕਾਰੀ, ਪਾਇਲਟ, ਪੁਰਤੱਤਵ-ਵਿਗਿਆਨ, ਹੋਮਿਓਪੈਥੀ, ਨਰਸਿੰਗ ਅਤੇ ਤਰਖਾਣੀ ਆਦਿ ਨੂੰ ਨਵੇਂ ਖੇਤਰੀ ਵੀਜ਼ਾ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ ਤਾਂ ਕਿ ਹੋਰ ਵੀ ਜਿਆਦਾ ਪ੍ਰਵਾਸੀ ਆਸਟ੍ਰੇਲੀਆ ਆਉਣ ਦੇ ਯੋਗ ਹੋ ਸਕਣ।

ਪਰ ਇੱਕ ਸ਼ਰਤ ਇਹ ਵੀ ਰੱਖੀ ਗਈ ਹੈ ਕਿ ਇਹਨਾਂ ਸ਼੍ਰੇਣੀਆਂ ਅਧੀਨ ਆਉਣ ਵਾਲੇ ਪ੍ਰਵਾਸੀਆਂ ਨੂੰ ਸਥਾਈ ਨਿਵਾਸ ਲਈ ਅਰਜੀ ਦੇਣ ਤੋਂ ਪਹਿਲਾਂ ਤਿੰਨ ਸਾਲ ਤੱਕ ਖੇਤਰੀ ਇਲਾਕਿਆਂ ਵਿੱਚ ਹੀ ਰਹਿਣਾ ਹੋਵੇਗਾ।

ਪ੍ਰਵਾਸ ਮੰਤਰੀ ਡੇਵਿਡ ਕੋਲਮਨ ਨੇ ਕਿਹਾ ਹੈ ਕਿ ਇਹਨਾਂ ਖੇਤਰੀ ਵਿਜ਼ਿਆਂ ਨਾਲ ਜਿੱਥੇ ਖੇਤਰੀ ਇਲਾਕਿਆਂ ਵਿੱਚਲੇ ਹੁਨਰਾਂ ਦੀ ਜਰੂਰਤ ਪੂਰੀ ਹੋ ਸਕੇਗੀ ਉੱਥੇ ਨਾਲ ਹੀ ਵੱਡੇ ਸ਼ਹਿਰਾਂ ਵਿੱਚੋਂ ਵੀ ਭੀੜ-ਭੜੱਕਾ ਆਦਿ ਘੱਟ ਹੋ ਸਕੇਗਾ।

ਇੱਕ ਉਦਾਹਰਣ ਵਜੋਂ, ਉਹਨਾਂ ਕਿਹਾ ਕਿ ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਨੇ ਮੰਗ ਕੀਤੀ ਹੈ ਕਿ ਉਹਨਾਂ ਦੇ ਰਾਜ ਲਈ 15,000 ਨਵੇਂ ਹੁਨਰਮੰਦ ਪ੍ਰਵਾਸੀਆਂ ਦੀ ਲੋੜ ਹੋਵੇਗੀ।

ਇਹਨਾਂ ਮੰਗਾਂ ਨੂੰ ਧਿਆਨ ਵਿੱਚ ਰਖਦੇ ਹੋਏ ਖੇਤਰੀ ਵੀਜ਼ਿਆਂ ਦੇ ਨੰਬਰਾਂ ਨੂੰ ਵਧਾਉਂਦੇ ਹੋਏ ਹੁਣ 25 ਹਜਾਰ ਕਰ ਦਿੱਤਾ ਗਿਆ ਹੈ।

ਅਜਿਹਾ ਉਦੋਂ ਕੀਤਾ ਗਿਆ ਹੈ ਜਦੋਂ ਆਸਟ੍ਰੇਲੀਆ ਦੀ ਕੁੱਲ਼ ਪ੍ਰਵਾਸ ਦੀ ਮਾਤਰਾ ਨੂੰ 1 ਲੱਖ 90 ਹਜਾਰ ਤੋਂ ਘਟਾ ਕੇ 1 ਲੱਖ 60 ਹਜਾਰ ਕਰ ਦਿੱਤਾ ਗਿਆ ਹੈ।

ਸਿਡਨੀ, ਮੈਲਬਰਨ ਅਤੇ ਬਰਿਸਬੇਨ ਨੂੰ ਛੱਡ ਕੇ ਆਸਟ੍ਰੇਲੀਆ ਦੇ ਬਾਕੀ ਵੱਡੇ ਸ਼ਹਿਰਾਂ ਨੂੰ ਖੇਤਰੀ ਇਲਾਕੇ ਘੋਸ਼ਤ ਕੀਤਾ ਗਿਆ ਹੈ। ਇਹਨਾਂ ਵਿੱਚ ਪਰਥ ਅਤੇ ਗੋਲਡ-ਕੋਸਟ ਵੀ ਸ਼ਾਮਲ ਕੀਤੇ ਗਏ ਹਨ।

ਪਰ ਕਈ ਪੜਚੋਲ ਕਰਨ ਵਾਲਿਆਂ ਵਲੋਂ ਕਿਹਾ ਜਾ ਰਿਹਾ ਹੈ ਕਿ ਇਹਨਾਂ ਵੀਜ਼ਿਆਂ ਦੀ ਆਰਜ਼ੀ ਸਥਿਤੀ ਕਾਰਨ ਹੋ ਸਕਦਾ ਹੈ ਕਿ ਜਿਆਦਾਤਰ ਪ੍ਰਵਾਸੀ ਤਿੰਨਾਂ ਸਾਲਾਂ ਬਾਅਦ ਖੇਤਰੀ ਇਲਾਕਿਆਂ ਨੂੰ ਛੱਡਦੇ ਹੋਏ ਵੱਡੇ ਸ਼ਹਿਰਾਂ ਦਾ ਰੁੱਖ ਕਰ ਲੈਣ।

ਪ੍ਰਵਾਸ ਵਿਭਾਗ ਵਲੋਂ ਦਸਿਆ ਗਿਆ ਹੈ ਕਿ ਪਿਛਲੇ ਕੁੱਝ ਸਮੇਂ ਦੌਰਾਨ ਖੇਤਰੀ ਇਲਾਕਿਆਂ ਦੀ ਪ੍ਰਵਾਸ ਵਿੱਚ 124% ਦਾ ਵਾਧਾ ਹੋਇਆ ਹੈ।

ਪਰ ਲੇਬਰ ਪਾਰਟੀ ਨੇ ਦੋਸ਼ ਲਾਇਆ ਹੈ ਕਿ ਵੀਜ਼ਿਆਂ ਦੀ ਪਰੋਸੈਸਿੰਗ ਹੋਲੀ ਰਫਤਾਰ ਨਾਲ ਕੀਤੀ ਜਾ ਰਹੀ ਹੈ।

ਕਈ ਪ੍ਰਵਾਸ-ਵਿਸ਼ਲੇਸ਼ਕਾਂ ਵਲੋਂ ਖੇਤਰੀ ਇਲਾਕਿਆਂ ਵਿੱਚ ਹਰ ਸਾਲ ਕਮਾਈ ਦੀ ਹੱਦ $53,900 ਤੈਅ ਕੀਤੇ ਜਾਣ ਤੇ ਵੀ ਇਤਰਾਜ਼ ਜਤਾਇਆ ਜਾ ਰਿਹਾ ਹੈ।

ਉਹਨਾਂ ਨੂੰ ਡਰ ਹੈ ਕਿ ਵੱਡੇ ਸ਼ਹਿਰਾਂ ਦੇ ਮੁਕਾਬਲੇ ਖੇਤਰੀ ਇਲਾਕਿਆਂ ਵਿੱਚ ਇੰਨੀ ਕਮਾਈ ਕਰ ਪਾਉਣੀ ਮੁਸ਼ਕਲ ਹੋਵੇਗੀ।

ਖੇਤਰੀ ਇਲਾਕਿਆਂ ਅਤੇ ਆਸਟ੍ਰੇਲੀਆ ਦੇ ਬਾਕੀ ਵੱਡੇ ਸ਼ਹਿਰਾਂ ਵਿਚਲੇ ਵੀਜ਼ਿਆਂ ਲਈ ਹੁਨਰਮੰਦ ਕਿੱਤਿਆਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਗ੍ਰਹਿ ਵਿਭਾਗ ਦੀ ਵੈਬਸਾਈਟ ਤੇ ਜਾਇਆ ਜਾ ਸਕਦਾ ਹੈ। Sbs punjabi

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ