ਦੋ ਸਰੀਰਿਕ ਸ਼ੋਸ਼ਣ ਦੇ ਮਾਮਲਿਆਂ ਅੰਦਰ ਹਾਰਵੇ ਵੇਨਸਟੇਨ ਦੀ ਅਪੀਲ ਹੋਈ ਡਿਸਮਿਸ
ਦੋ ਸਰੀਰਿਕ ਸ਼ੋਸ਼ਣ ਦੇ ਮਾਮਲਿਆਂ ਅੰਦਰ ਹਾਰਵੇ ਵੇਨਸਟੇਨ ਦੀ ਅਪੀਲ ਹੋਈ ਡਿਸਮਿਸ

ਐਸ.ਬੀ.ਐਸ. ਦੀ ਖ਼ਬਰ ਅਨੁਸਾਜਰ -ਨਿਊ ਯਾਰਕ ਦੀ ਇੱਕ ਅਦਾਲਤ ਅੰਦਰ ਮਾਣਯੋਗ ਜੱਜ ਨੇ ਹੋਲੀਵੁੱਡ ਦੇ ਮੰਨੇ ਪ੍ਰਮੰਨੇ ਫਿਲਮ ਨਿਰਮਾਤਾ ਹਾਰਵੇ ਵੇਨਸਟੇਨ ਦੀ ਦੋ ਸਰੀਰਿਕ ਸ਼ੋਸ਼ਣ ਦੇ ਮਾਮਲਿਆਂ ਖਿਲਾਫ਼ ਕੀਤੀ ਗਈ ਅਪੀਲ ਨੂੰ ਰੱਦ ਕਰ ਦਿੱਤਾ ਹੈ। ਅਪੀਲ ਵਿੱਚ ਹਾਰਵੇ ਨੇ ਦਾਅਵਾ ਕੀਤਾ ਸੀ ਕਿ ਇਹ ਸਭ ਇਲਜ਼ਾਮ ਉਸ ਉਪਰ ਸ਼ਰਾਰਤ ਵੱਜੋਂ ਲਗਾਏ ਗਏ ਹਨ ਅਤੇ ਉਹ ਬੇ-ਕਸੂਰ ਹੈ। ਜ਼ਿਕਰਯੋਗ ਹੈ ਕਿ ਸਾਲ 2013 ਅਤੇ ਇਸ ਤੋਂ ਪਹਿਲਾਂ ਸਾਲ 2006 ਵਿੱਚ ਵੱਖੋ ਵੱਖ ਦੋ ਔਰਤਾਂ ਨੇ ਹਾਰਵੇ ਉਪਰ ਸ਼ਰੀਰਿਕ ਸ਼ੋਸ਼ਣ ਦੇ ਇਲਜ਼ਾਮ ਲਗਾ ਕੇ ਮੁਕੱਦਮਾ ਕਰ ਦਿੱਤਾ ਸੀ। ਜੇ ਇਹ ਇਲਜ਼ਾਮ ਸਹੀ ਸਾਬਿਤ ਹੁੰਦੇ ਹਨ ਤਾਂ ਹਾਰਵੇ ਨੂੰ ਉਮਰ ਭਰ ਦੇ ਕੈਦ ਵੀ ਹੋ ਸਕਦੀ ਹੈ।
Comments