ਸਾਬਕਾ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਦੀ ਸੀ. ਜੀ. ਸੀ. ਦੇ ਪ੍ਰੈਜ਼ੀਡੈਂਟ ਨਾਲ ਮੁਲਾਕਾਤ


ਐੱਸ. ਏ. ਐੱਸ. ਨਗਰ, 20 ਨਵੰਬਰ (ਕੇ. ਐੱਸ. ਰਾਣਾ)-ਆਸਟ੍ਰੇਲੀਆ ਵਿਖੇ ਜਿਥੇ ਭਾਰਤੀ ਵਿਦਿਆਰਥੀ ਵੱਡੇ ਪੱਧਰ 'ਤੇ ਸਿੱਖਿਆ ਹਾਸਲ ਕਰ ਰਹੇ ਹਨ, ਉਥੇ ਹੀ ਉਹ ਆਪਣੇ ਨਾਲ ਭਾਰਤੀ ਸੱਭਿਆਚਾਰ ਵੀ ਲੈ ਕੇ ਗਏ ਹਨ ਤੇ ਆਸਟ੍ਰੇਲੀਆ ਦੀ ਅਰਥ-ਵਿਵਸਥਾ ਵਿਚ ਵੀ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ | ਇਹ ਅਹਿਮ ਗੱਲਾਂ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਅਬੋਟ ਨੇ ਸੀ. ਜੀ. ਸੀ. ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨਾਲ ਇਕ ਮਿਲਣੀ ਦੌਰਾਨ ਆਖੀਆਂ | ਜ਼ਿਕਰਯੋਗ ਹੈ ਕਿ ਟੋਨੀ ਅਬੋਟ ਆਪਣੇ ਨਿੱਜੀ ਦੌਰੇ 'ਤੇ ਭਾਰਤ ਆਏ ਹੋਏ ਹਨ | ਟੋਨੀ ਐਬਟ ਨੇ ਮੁਲਾਕਾਤ ਦੌਰਾਨ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿਦਿਆਰਥੀਆਂ ਵਿਚ ਸਿੱਖਿਆ ਦੀਆਂ ਵੱਡੇ ਪੱਧਰ 'ਤੇ ਸੰਭਾਵਨਾਵਾਂ ਹਨ | ਭਾਰਤੀ ਵਿਦਿਆਰਥੀ ਆਪਣੀਆਂ ਗਰਮੀਆਂ ਜਾਂ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਆਸਟ੍ਰੇਲੀਆ ਵਿਖੇ ਸ਼ਾਰਟ ਟਰਮ ਜਾਂ ਵਿਸ਼ੇਸ਼ ਕੋਰਸਾਂ 'ਚ ਹਿੱਸਾ ਲੈ ਸਕਦੇ ਹਨ | ਇਸ ਤੋਂ ਇਲਾਵਾ ਡਿਊਲ ਡਿਗਰੀ ਰਾਹੀਂ ਸਮੈਸਟਰ ਐਕਸਚੇਂਜ ਪ੍ਰੋਗਰਾਮ ਦੁਆਰਾ ਵੀ ਵਿਦਿਆਰਥੀਆਂ ਨੂੰ ਆਪਣੀ ਡਿਗਰੀ ਦਾ ਕੁਝ ਹਿੱਸਾ ਭਾਰਤ ਵਿਚ ਅਤੇ ਬਾਕੀ ਹਿੱਸਾ ਆਸਟ੍ਰੇਲੀਆ ਵਿਚ ਪੂਰਾ ਕਰਨ ਦੀ ਆਗਿਆ ਮਿਲ ਜਾਂਦੀ ਹੈ, ਜਿਸ ਨਾਲ ਦੋਹਰੀ ਡਿਗਰੀ ਕਰਨ ਦੇ ਫ਼ਾਇਦੇ ਮਿਲਦੇ ਹਨ | ਇਸ ਦੇ ਨਾਲ ਹੀ ਉਨ੍ਹਾਂ ਦੋਵਾਂ ਦੇਸ਼ਾਂ ਦੇ ਅਧਿਆਪਕਾਂ ਵਲੋਂ ਸਾਂਝੇ ਤੌਰ 'ਤੇ ਖੋਜ ਅਤੇ ਸਲਾਹ ਮਸ਼ਵਰੇ ਦੇ ਕਾਰਜਾਂ ਬਾਰੇ ਵੀ ਚਰਚਾ ਕੀਤੀ | ਮੁਲਾਕਾਤ 'ਤੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਇਕ ਪਾਸੇ ਜਿਥੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਇੰਮੀਗ੍ਰੇਸ਼ਨ ਕਾਨੂੰਨ ਸਬੰਧੀ ਅਹਿਮ ਫ਼ੈਸਲੇ ਲਏ ਗਏ ਹਨ, ਉਥੇ ਹੀ ਇਸ ਸਮੇਂ ਵੀ ਆਸਟ੍ਰੇਲੀਆ ਵਿਚ ਉਨ੍ਹਾਂ ਦੀ ਸਰਕਾਰ ਹੋਣ ਕਰਕੇ ਇਹ ਵਿਚਾਰ ਹੋਰ ਵੀ ਮਹੱਤਵਪੂਰਨ ਹੋ ਜਾਂਦੇ ਹਨ | ਉਨ੍ਹਾਂ ਕਿਹਾ ਕਿ ਇਸ ਮੁਲਾਕਾਤ ਦੀ ਮਹੱਤਵਪੂਰਨ ਜਾਣਕਾਰੀ ਸੀ. ਜੀ. ਸੀ. ਲਈ ਬੇਹੱਦ ਖਾਸ ਹੋ ਜਾਂਦੀ ਹੈ, ਜਿਸ ਨੂੰ ਸੀ. ਜੀ. ਸੀ. ਝੰਜੇੜੀ ਅੰਦਰ ਜਲਦ ਲਾਗੂ ਕੀਤਾ ਜਾਵੇਗਾ ਤਾਂ ਕਿ ਵਿਦੇਸ਼ ਜਾ ਕੇ ਸਿੱਖਿਆ ਹਾਸਿਲ ਕਰਨ ਦੇ ਚਾਹਵਾਨ ਵਿਦਿਆਰਥੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਆਸਟ੍ਰੇਲੀਆ ਵਿਖੇ ਨੌਕਰੀ ਹਾਸਿਲ ਕਰ ਸਕਣ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ