ਆਸਟ੍ਰੇਲੀਆ 'ਚ ਪ੍ਰੈੱਸ ਦੀ ਆਜ਼ਾਦੀ 'ਤੇ ਪ੍ਰਦਰਸ਼ਨੀ
ਮੈਲਬੌਰਨ, 26 ਨਵੰਬਰ (ਸਰਤਾਜ ਸਿੰਘ ਧੌਲ)-ਕੈਨਬਰਾ ਦੇ ਪੁਰਾਣੇ ਪਾਰਲੀਮੈਂਟ ਹਾਊਸ 'ਚ ਆਸਟ੍ਰੇਲੀਆ 'ਚ ਮੀਡੀਆ ਦੀ ਆਜ਼ਾਦੀ ਦੀ ਅਹਿਮੀਅਤ ਵਿਖਾਈ ਅਤੇ ਦੱਸੀ ਜਾ ਰਹੀ ਹੈ | ਇਸ ਬਾਰੇ ਇਕ ਪ੍ਰਦਰਸ਼ਨੀ ਲਾਈ ਗਈ ਹੈ | 'ਟਰੁੱਥ ਪਾਵਰ ਐਾਡ ਫ਼੍ਰੀ ਪ੍ਰੈੱਸ' ਦੇ ਨਾਂਅ ਨਾਲ ਲਗਾਈ ਇਸ ਪ੍ਰਦਰਸ਼ਨੀ 'ਚ ਵੱਖ-ਵੱਖ ਪੱਤਰਕਾਰਾਂ ਦੀਆਂ ਇੰਟਰਵਿਊ ਕੀਤੀਆਂ ਗਈਆਂ ਹਨ ਅਤੇ ਦੱਸਿਆ ਗਿਆ ਹੈ ਕਿ ਲੋਕਤੰਤਰ 'ਤੇ ਮੀਡੀਆ ਕੀ ਪ੍ਰਭਾਵ ਪਾ ਸਕਦਾ ਹੈ | ਇਸ 'ਚ ਲੋਕ ਪੱਤਰਕਾਰਾਂ ਦੇ ਵਿਚਾਰ ਸੁਣ ਸਕਦੇ ਹਨ ਅਤੇ ਉਨ੍ਹਾਂ ਦੇ ਕੰਮ ਦੌਰਾਨ ਕਿਸ ਤਰ੍ਹਾਂ ਦੀ ਜ਼ਿੰਮੇਵਾਰੀ ਨਿਭਾਈ ਜਾਂਦੀ ਹੈ, ਜਾਣ ਸਕਦੇ ਹਨ | ਆਸਟ੍ਰੇਲੀਆ ਦੇ ਮੀਡੀਆ ਦੇ ਇਤਿਹਾਸ ਦੀ ਵੀ ਇਸ 'ਚ ਜਾਣਕਾਰੀ ਦਿੱਤੀ ਗਈ ਹੈ | ਸ: ਹੈਨਰੀ ਪਾਰਕਸ ਦੀ ਪਿ੍ਟਿੰਗ ਪ੍ਰੈੱਸ ਸਵਰਗੀ ਕੈਮਰਾਮੈਨ ਦੀ ਬੁਲਟ ਪਰੂਫ਼ ਜੈਕੇਟ ਪਹਿਨੀ ਤਸਵੀਰ, ਮਿਸਰ ਦੀ ਜੇਲ੍ਹ 'ਚੋਂ ਚੋਰੀ ਲਿਖੇ ਅਤੇ ਭੇਜੇ ਗਏ ਪੀਟਰ ਗ੍ਰੇਸਟੇ ਦੇ ਪੱਤਰ ਇਸ ਪ੍ਰਦਰਸ਼ਨੀ ਦਾ ਹਿੱਸਾ ਹਨ | ਗਲੋਬਲ ਟਰੱਸਟ ਇੰਡੈਕਸ ਦੇ ਮੁਤਾਬਿਕ ਦੁਨੀਆ ਭਰ 'ਚ ਪੱਤਰਕਾਰਾਂ 'ਤੇ ਲੋਕਾਂ ਦਾ ਭਰੋਸਾ 50 ਪ੍ਰਤੀਸ਼ਤ ਤੱਕ ਘਟ ਗਿਆ ਹੈ | ਇਸ ਮੌਕੇ ਪੱਤਰਕਾਰਾਂ ਨੇ ਚਿੰਤਾ ਪ੍ਰਗਟਾਈ ਕਿ ਦੇਸ਼ ਦੇ ਕਾਨੂੰਨ ਉਨ੍ਹਾਂ ਦੇ ਕੰਮ 'ਚ ਰੁਕਾਵਟਾਂ ਪਾਉਂਦੇ ਹਨ | ਆਸਟ੍ਰੇਲੀਆ 'ਚ ਪ੍ਰੈੱਸ ਦੀ ਆਜ਼ਾਦੀ ਲਈ ਪਿਛਲੇ ਮਹੀਨੇ ਕਈ ਅਖ਼ਬਾਰਾਂ ਨੇ ਆਪਣੇ ਕਈ ਪੰਨੇ ਕਾਲੇ ਕਰ ਦਿੱਤੇ ਸਨ, ਤਾਂ ਜੋ ਸਰਕਾਰ 'ਤੇ ਪਾਰਦਰਸ਼ਤਾ ਵਧਾਉਣ ਲਈ ਦਬਾਅ ਬਣਾਇਆ ਜਾ ਸਕੇ |
Comments