ਆਸਟ੍ਰੇਲੀਆਈ ਸਿੱਖ ਭਾਈਚਾਰੇ ਵਲੋਂ ਅੱਗ ਰਾਹਤ ਕਾਰਜਾਂ ਲਈ ਸਹਾਇਤਾ
ਆਸਟ੍ਰੇਲੀਆਈ ਸਿੱਖ ਭਾਈਚਾਰੇ ਵਲੋਂ ਅੱਗ ਰਾਹਤ ਕਾਰਜਾਂ ਲਈ ਸਹਾਇਤਾ

ਬ੍ਰਿਸਬੇਨ — ਆਸਟ੍ਰੇਲੀਆ ‘ਚ ਇਸ ਸਮੇ ਗਰਮੀ ਦਾ ਪ੍ਰਕੋਪ ਚੱਲ ਰਿਹਾ ਹੈ, ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ ਦੇ ਕਈ ਖੇਤਰਾਂ ‘ਚ ਲੰਬੇ ਸੋਕੇ ਤੋਂ ਬਾਅਦ ਹੁਣ ਵੱਧ ਤਾਪਮਾਨ ਕਾਰਨ ਅੱਗ ਦੀ ਲਪੇਟ ਵਿਚ ਹੈ। ਦੱਖਣੀ-ਪੂਰਬੀ ਕੁਈਨਜ਼ਲੈਂਡ, ਨਿਊ ਸਾਊਥ ਵੇਲਜ ਅਤੇ ਵਿਕਟੋਰੀਆ ਆਦਿ ਸੂਬਿਆਂ ਦੇ ਕਈ ਜੰਗਲੀ ਅਤੇ ਦੂਰ-ਦੁਰਾਡੇ ਰਿਹਾਇਸ਼ੀ ਖੇਤਰਾਂ ਵਿੱਚ ਬਹੁਤ ਹੀ ਬੁਰੀ ਤਰਾਂ ਭਿਆਨਕ ਅੱਗ ਦੀ ਮਾਰ ਹੇਠ ਹੈ, ਅਤੇ ਜਨ-ਜੀਵਨ ਅਸਤ-ਵਿਅਸਤ ਹੋ ਚੁੱਕਾ ਹੈ।

ਅੱਗ ਦੇ ਪ੍ਰਕੋਪ ਦੇ ਚੱਲਦਿਆਂ ਪੀੜਤ ਲੋਕਾ ਦੀ ਮਦਦ ਲਈ ਆਸਟ੍ਰੇਲੀਆ ਦੇ ਗੁਰਦੁਆਰਾ ਸਹਿਬਾਨ, ਬ੍ਰਿਸਬੇਨ ਦੀ ਖਾਲਸਾ ਅਸਿਸਟ ਸੰਸਥਾ, ਟੂਵੰਬਾ ਦੀ ਸਿੱਖ ਕਮਿਊਨਿਟੀ ਅਤੇ ਦੇਸ਼ ਦੀਆ ਹੋਰ ਵੀ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਵੱਖ-ਵੱਖ ਸਮਾਜ-ਸੇਵੀ ਸੰਸਥਾਵਾਂ ਦੇ ਸਮੂਹ ਵਾਲੰਟੀਅਰਾ ਵਲੋਂ ਸੰਗਤਾ ਦੇ ਸਹਿਯੋਗ ਨਾਲ ਰਾਹਤ ਅਮਲੇ ਅਤੇ ਇਸ ਕੁਦਰਤੀ ਆਫਤ ਤੋ ਪੀੜਤ ਲੋਕਾ ਦੀ ਮਦਦ ਲਈ ਦੂਰ-ਦੁਰਾਡੇ ਇਲਾਕਿਆ ‘ਚ ਪਹੁੰਚ ਕੇ ਖਾਣ-ਪੀਣ ਤੇ ਮੁੜ-ਵਸੇਬੇ ਦੀਆਂ ਜਰੂਰੀ ਵਸਤਾ ਦੀ ਰਾਹਤ ਸਮੱਗਰੀ ਦੇ ਕੇ ਸਹਾਇਤਾ ਕੀਤੀ ਜਾ ਰਹੀ ਹੈ।ਇਸ ਭਿਆਨਕ ਅੱਗ ਨਾਲ ਘਰਾ ਦੀ ਤਬਾਹੀ ਦੇ ਨਾਲ ਸਭ ਤੋ ਵੱਡਾ ਨੁਕਸਾਨ ਜਾਨਵਰਾਂ ਅਤੇ ਉੱਚ ਮੁੱਲਵਾਨ ਵਾਲੀਆਂ ਬਾਗਬਾਨੀ ਖੇਤੀਬਾੜੀ ਦਾ ਹੋਇਆ ਹੈ, ਜਿਨ੍ਹਾਂ ‘ਚ ਹਜਾਰਾ ਏਕੜ ਤੋ ਜਿਆਦਾ ਫਸਲਾ ਅਤੇ ਜੰਗਲ ਸ਼ਾਮਲ ਹਨ।ਸਿੱਖ ਕਮਿਊਨਿਟੀ ਦੇ ਸਮੂਹ ਵਾਲੰਟੀਅਰਾ ਵਲੋਂ ਸਿੱਖ ਸੰਗਤਾ ਦੇ ਸਹਿਯੋਗ ਨਾਲ ਇਸ ਕੁਦਰਤੀ ਆਫਤ ਵਿੱਚ ਪੀੜਤਾਂ ਲੋਕਾਂ ਲਈ ਰਾਹਤ ਕਾਰਜਾਂ ਵਿੱਚ ਮਦਦ ਮੁਹੱਈਆ ਕਰਵਾਉਣ ਦੇ ਕਾਰਜਾ ਦੀ ਹਰ ਪਾਸੇ ਪ੍ਰਸੰਸਾ ਕੀਤੀ ਜਾ ਰਹੀ ਹੈ।
Comments