ਹਰਪ੍ਰੀਤ ਸਿੰਘ ਨੂੰ ਸੈਂਕੜੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਸਿਡਨੀ, 5 ਨਵੰਬਰ (ਹਰਕੀਰਤ ਸਿੰਘ ਸੰਧਰ)-ਸਿਡਨੀ ਰਹਿੰਦੇ ਹਰਪ੍ਰੀਤ ਸਿੰਘ ਦੇ ਭਰ ਜਵਾਨੀ ਵਿਚ ਅਕਾਲ ਚਲਾਣਾ ਕਰ ਜਾਣ ਨਾਲ ਆਸਟ੍ਰੇਲੀਆ 'ਚ ਸੋਗ ਦੀ ਲਹਿਰ ਹੈ | ਹਰਪ੍ਰੀਤ ਸਿੰਘ ਨੂੰ ਅੰਤਿਮ ਸੰਸਕਾਰ ਸਮੇਂ ਸੈਂਕੜੇ ਸੇਜਲ ਅੱਖਾਂ ਨੇ ਅੰਤਿਮ ਵਿਦਾਇਗੀ ਦਿੱਤੀ | ਹਰਪ੍ਰੀਤ ਸਿੰਘ ਪਿੰਡ ਕਾਲਰਾ ਨੇੜੇ ਆਦਮਪੁਰ ਤੋਂ ਸੀ ਤੇ ਉਹ ਖਾਲਸਾ ਕਾਲਜ ਜਲੰਧਰ ਵਿਖੇ ਉਚੇਰੀ ਪੜ੍ਹਾਈ ਪ੍ਰਾਪਤ ਕਰਕੇ ਪਿਛਲੇ ਦਹਾਕੇ ਤੋਂ ਆਸਟ੍ਰੇਲੀਆ ਆ ਵਸਿਆ ਸੀ | 33 ਸਾਲ ਦੇ ਹਰਪ੍ਰੀਤ ਸਿੰਘ ਆਪਣੇ ਪਿੱਛੇ ਪਤਨੀ ਤੇ ਇਕ ਛੋਟੀ ਬੇਟੀ ਛੱਡ ਗਿਆ ਹੈ | ਹਰਪ੍ਰੀਤ ਸਿੰੰਘ ਦੀ ਮੌਤ ਗੁਸਲਖਾਨੇ 'ਚ ਦਿਲ ਦਾ ਦੌਰਾ ਪੈਣ ਨਾਲ ਹੋਈ | ਸਰੀਰਕ ਕਸਰਤ ਕਰਨ ਤੋਂ ਬਾਅਦ ਨਹਾਉਣ ਲਈ ਗਿਆ ਸੀ |
Comments