ਪੰਜਾਬੀ ਸੱਥ ਪਰਥ ਐਸੋਸੀਏਸ਼ਨ ਵੱਲੋਂ “ਪੰਜਾਬੀ ਇਮਤਿਹਾਨ-2019”

ਪੰਜਾਬੀ ਸੱਥ ਪਰਥ ਐਸੋਸੀਏਸ਼ਨ ਵੱਲੋਂ ਬੱਚਿਆਂ ਨੂੰ ਪੰਜਾਬੀ ਭਾਸ਼ਾ ਸਿੱਖਣ ਪ੍ਰਤੀ ਉਤਸ਼ਾਹਿਤ ਕਰਨ ਲਈ ਸਾਲਾਨਾ ਪ੍ਰੋਗਰਾਮ “ਪੰਜਾਬੀ ਇਮਤਿਹਾਨ-2019” ਕਰਵਾਇਆ ਗਿਆ। ਜਿਸ ਵਿੱਚ 5 ਤੋਂ 12 ਸਾਲ ਦੇ ਬੱਚਿਆਂ ਨੇ ਪੰਜਾਬੀ ਲਿਖਣ, ਬੋਲਣ ਅਤੇ ਪੜ੍ਹਨ ਦੀ ਮੁਹਾਰਤ ਦਿਖਾਈ। ਇਮਤਿਹਾਨ ਨੂੰ ਕ੍ਮਵਾਰ ਤਿੰਨ ਭਾਗਾਂ; ਅੱਖਰ ਗਿਆਨ, ਸ਼ਬਦ ਜੋੜ ਅਤੇ ਵਾਕ ਜੋੜ ਵਿੱਚ ਵੰਡਿਆ ਗਿਆ। ਵੱਡੀ ਗਿਣਤੀ ਵਿੱਚ ਬੱਚਿਆਂ ਅਤੇ ਮਾਪਿਆਂ ਨੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਉਤਸੁਕਤਾ ਦਿਖਾਈ।
ਪ੍ਰੋਗਰਾਮ ਦੇ ਪਹਿਲੇ ਭਾਗ ਵਿੱਚ ਬੱਚਿਆਂ ਤੋਂ ਲਿਖਤੀ ਪੇਪਰ ਲਏ ਗਏ ਅਤੇ ਉਸ ਤੋਂ ਉਪਰੰਤ ਬੱਚਿਆਂ ਨੇ ਸਟੇਜ ਤੇ ਬਾਲ-ਗੀਤ, ਜੁਬਾਨੀ ਪਾਠ ਸੁਣਾਉਣ, ਕਵਿਤਾਵਾਂ, ਗੀਤ ਅਤੇ ਭੰਗੜੇ ਦੀ ਪੇਸ਼ਕਾਰੀ ਕੀਤੀ। ਜਿਸ ਦੌਰਾਨ ਦਮਨ ਕਲੇਰ, ਅਨੀਤਾ ਕੁੰਦਲ ਅਤੇ ਗੁਰਕਮਲ ਸਿੰਘ ਵੱਲੋਂ ਜਪਜੀ ਸਾਹਿਬ ਦੀ ਪਹਿਲੀ ਪਉੜੀ ਦਾ ਪਾਠ ਸੁਣਾਇਆ ਗਿਆ। ਰਵਿੰਦਰ ਕੌਰ ਨੇ ਕਵਿਤਾ “ਕਬੂਤਰ” ਗੁਰਮੀਤ ਕੌਰ ਨੇ “ਮਾਂ ਬੋਲੀ” ਅਤੇ ਕਰਮਨ ਕੌਰ ਨੇ “ਨਿੱਕੀ ਜਿਹੀ ਕਾਰ” ਪੇਸ਼ ਕੀਤੀ। ਅਸੀਸ ਕੌਰ ਨੇ ਲੋਕ ਬੋਲੀਆਂ ਅਤੇ ਗੁਰਮੀਤ ਨੇ ਕਿੱਕਲੀ ਰਾਹੀਂ ਸਟੇਜ ਤੇ ਰੌਣਕਾਂ ਲਾਈਆਂ। ਮਹਿਤਾਬ ਸਿੰਘ ਨੇ ਆਪਣੀ ਬੁਲੰਦ ਆਵਾਜ਼ ਵਿੱਚ ਗੀਤ “ਮੈਂ ਤੇਰੀ ਮਾਂ ਦੀ ਬੋਲੀ ਹਾਂ” ਪੇਸ਼ ਕੀਤਾ। ਸਰਪ੍ਰੀਤ ਕੌਰ ਵੱਲੋਂ ਤਿਆਰ ਕਰਵਾਈ ਗਈ ਟੀਮ “ਰੌਣਕਾਂ” ਦੇ ਬੱਚਿਆਂ ਜਸਮਨ ਕੌਰ, ਭਵਲੀਨ ਕੌਰ ਅਤੇ ਸ਼ਰਨ ਭੂਟਾਨੀ ਨੇ ਭੰਗੜੇ ਦੀ ਲਾਜਵਾਬ ਪੇਸ਼ਕਾਰੀ ਕੀਤੀ।
ਇਸੇ ਦੌਰਾਨ Live with Stability Seminars ਵੱਲੋਂ ਸ਼ੈਲੀ ਕੌਰ ਜੀ ਨੇ “Communication is the key to connect your child” ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਸ਼ੈਲੀ ਜੀ ਨੇ ਦੱਸਿਆ ਕਿ ਸਾਨੂੰ ਸਮੇਂ ਸਮੇਂ ਤੇ ਬੱਚਿਆਂ ਨੂੰ ਆਪਣੇ ਪਿਆਰ ਦਾ ਅਹਿਸਾਸ ਕਰਵਾਉਂਦੇ ਰਹਿਣਾ ਚਾਹੀਦਾ ਹੈ ਇਸ ਨਾਲ ਬੱਚਿਆਂ ਅੰਦਰ ਸਵੈ- ਵਿਸ਼ਵਾਸ ਵੀ ਬਣਿਆ ਰਹਿੰਦਾ ਹੈ ਅਤੇ ਮਾਪਿਆਂ ਪ੍ਰਤੀ ਉਨ੍ਹਾਂ ਅੰਦਰ ਸਨੇਹ ਵੀ ਵੱਧਦਾ ਹੈ ਰਵਿੰਦਰ ਬਰਾੜ ਵੱਲੋਂ ਤਿਆਰ ਕੀਤੀ ਕਿ ਸੱਥ ਦੀ ਜੂਨੀਅਰ ਭੰਗੜਾ ਟੀਮ ਦੇ ਬੱਚਿਆਂ ਗੁਰਲੀਨ ਕੌਰ,ਮਹਿਤਾਬ ਸਿੰਘ,ਅੰਗਦ ਦੀਪ ਸਿੰਘ,ਲਵੀਸ਼ਜੋਤ ਸਿੰਘ ਨੇ ਭੰਗੜੇ ਦੀ ਬਾ-ਕਮਾਲ ਪੇਸ਼ਕਾਰੀ ਕੀਤੀ।
ਇਮਤਿਹਾਨ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਬੱਚਿਆਂ ਨੂੰ ਸੱਥ ਵੱਲੋਂ ਮੈਡਲ ਅਤੇ ਬਾਲ ਪੁਸਤਕਾਂ ਵੰਡੀਆਂ ਗਈਆਂ।
ਅੱਖਰ ਗਿਆਨ ਵਿੱਚ ਪਹਿਲੇ ਸਥਾਨ ਤੇ ਗੁਨੀਤ ਕੌਰ ਦੂਜੇ ਸਥਾਨ ਤੇ ਪਵਲੀਨ ਕੌਰ ਅਤੇ ਤੀਸਰੇ ਸਥਾਨ ਤੇ ਹਰਲੀਨ ਕੌਰ ਰਹੀ। ਇਸੇ ਤਰ੍ਹਾਂ ਸ਼ਬਦ ਜੋੜ ਵਿੱਚ ਪਹਿਲੇ ਦੂਜੇ ਅਤੇ ਤੀਸਰੇ ਸਥਾਨ ਤੇ ਕ੍ਰਮਵਾਰ ਦਰਸਗੁਰ ਸਿੰਘ, ਜਪੁਜੀ ਕੌਰ ਅਤੇ ਤਵਲੀਨ ਕੌਰ ਨੇ ਆਪਣਾ ਮੁਕਾਮ ਹਾਸਲ ਕੀਤਾ। ਵਾਕ ਜੋੜ ਗਰੁੱਪ ਵਿੱਚ ਜਸਲੀਨ ਕੌਰ ਨੇ ਪਹਿਲਾ ਅਤੇ ਅਸੀਸ ਕੌਰ ਬਰਾੜ ਨੇ ਦੂਸਰਾ ਸਥਾਨ ਹਾਸਲ ਕੀਤਾ। 12 ਸਾਲ ਤੋਂ ਉੱਪਰ ਦੇ ਬੱਚਿਆਂ ਨੂੰ ਪਾਠ ਪਹਿਲੀ ਸ਼੍ਰੇਣੀ ਵਿੱਚ ਦਾਖ਼ਲ ਕੀਤਾ ਗਿਆ ਜਿਸ ਵਿੱਚ ਸਰਗੁਨ ਕੌਰ ਨੇ ਪਹਿਲਾਂ ਤੇ ਹੇਮਨ ਨੇ ਦੂਸਰਾ ਸਥਾਨ ਹਾਸਲ ਕੀਤਾ। ਇਨ੍ਹਾਂ ਸਾਰੇ ਬੱਚਿਆਂ ਨੂੰ ਟਰਾਫ਼ੀਆਂ ਅਤੇ ਬਾਲ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਦੌਰਾਨ ਡਰੀਮ ਲਾਈਨ ਫ਼ੋਟੋ ਆਰਟ ਵੱਲੋਂ ਤਰਸੇਮ ਸਿੰਘ ਨੇ ਫੋਟੋਗ੍ਰਾਫੀ ਦੀ ਸੇਵਾ ਨਿਭਾਈ।
The Golden Chariot ਰੈਸਟੋਰੈਂਟ ਅਤੇ Celebration Fianance ਵੱਲੋਂ ਇਸ ਪ੍ਰੋਗਰਾਮ ਲਈ ਮਿਲੇ ਸਹਿਯੋਗ ਲਈ ਪ੍ਰਬੰਧਕਾਂ ਵੱਲੋਂ ਧੰਨਵਾਦ ਕੀਤਾ ਗਿਆ।
ਪ੍ਰੋਗਰਾਮ ਦੀ ਸਮਾਪਤੀ ਤੇ ਸੱਥ ਦੀ ਸਰਪ੍ਰਸਤ ਬੀਬੀ ਸੁਖਵੰਤ ਕੌਰ ਪੰਨੂੰ ਜੀ ਵੱਲੋਂ ਇਮਤਿਹਾਨ ਦੌਰਾਨ ਵਲੰਟੀਅਰ ਸੇਵਾ ਨਿਭਾਉਣ ਲਈ ਸਮਰਜੀਤ ਸਿੰਘ, ਰਾਜ ਸਿੰਘ,ਸਰਪ੍ਰੀਤ ਕੌਰ ਅਤੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਬੱਚਿਆਂ ਤੇ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਇਸੇ ਦੌਰਾਨ ਸੱਥ ਦੀ ਸਮੁੱਚੀ ਟੀਮ ਹਰਲਾਲ ਸਿੰਘ, ਹਰਮਨ ਧਾਲੀਵਾਲ, ਜਤਿੰਦਰ ਸਿੰਘ ਭੰਗੂ, ਰਵਿੰਦਰ ਬਰਾੜ, ਗੁਰਦਿਆਲ ਸਿੰਘ ਉੱਪਲ, ਗੁਰਬਿੰਦਰ ਕਲੇਰ, ਇੰਦਰਪਾਲ ਸਿੰਘ, ਲਵਪ੍ਰੀਤ ਸਿੰਘ, ਗੁਰਦੀਪ ਕੌਰ ਆਦਿ ਹਾਜ਼ਰ ਸਨ

Comments