ਇਮਾਰਤ ਉਸਾਰੀ, ਇੰਜੀਨੀਅਰਿੰਗ, ਛੋਟੇ ਬਾਲਾਂ ਦੀ ਦੇਖਭਾਲ ਕਰਨ ਵਾਲੇ, ਵੈੱਲਫੇਅਰ ਮਾਹਰ, ਕਲਾਕਾਰ,ਲੈਂਡ ਇਕਨੋਮਿਸਟ, ਵੈਲੂਅਰ, ਆਰਕੀਟੈਕਟ, ਸਰਵੇਅਰ ਅਤੇ ਵਿਗਿਆਨੀ ਆਦਿ ਵਰਗੇ ਕਿੱਤੇ ਨਵੀ ਸੂਚੀ ਵਿਚ ਸ਼ਾਮਲ ਕੀਤੇ ਗਏ ਹਨ।
New Visas announced Source: Getty Images
ਆਸਟ੍ਰੇਲੀਆ ਵਿੱਚ ਕਾਫੀ ਸਮੇਂ ਤੋਂ ਲੋੜੀਂਦੇ ਕਿੱਤੇ ਜਿਨਾਂ ਵਿੱਚ ਕੰਪਿਊਟਰ ਅਤੇ ਅਕਾਊਂਟਿੰਗ ਦੇ ਮਾਹਰ ਆਦਿ ਸ਼ਾਮਲ ਹਨ, ਵਾਲੀ ਸੂਚੀ ਵਿੱਚ ਸੁਧਾਰ ਕਰਦੇ ਹੋਏ ਕਈ ਹੋਰ ਨਵੇਂ ਕਿੱਤਿਆਂ ਨੂੰ ਵੀ ਸ਼ਾਮਲ ਕੀਤਾ ਗਿਆ। ਇਹਨਾਂ ਵਿੱਚ ਕਿਸਾਨੀ, ਏਅਰ-ਕੰਡੀਸ਼ਨਿੰਗ ਤੇ ਰੈਫਰੀਜੀਰੇਸ਼ਨ, ਹਵਾਈ ਉਡਾਣਾਂ, ਅਦਾਕਾਰੀ, ਹੋਮਿਓਪੈਥੀ ਅਤੇ ਸਿਹਤ ਮਾਹਰਾਂ ਨੂੰ ਖਾਸ ਤੌਰ ਤੇ ਸ਼ਾਮਲ ਕੀਤਾ ਗਿਆ ਹੈ।
ਇਹਨਾਂ ਪੱਕੇ ਵੀਜ਼ਿਆਂ ਲਈ ਅਰਜੀ ਫੀਸ $4045 ਰਖੀ ਗਈ ਹੈ। ਵਿਭਾਗ ਦੀ ਵੈਬਸਾਈਟ ਅਨੁਸਾਰ 75% ਅਰਜੀਆਂ ਉੱਤੇ ਕਾਰਵਾਈ 12 ਮਹੀਨਿਆਂ ਵਿੱਚ ਕਰ ਲਈ ਜਾਂਦੀ ਹੈ ਅਤੇ ਕਈ ਕੇਸਾਂ ਵਿੱਚ ਇਹ 20 ਮਹੀਨਿਆਂ ਤੱਕ ਚਲ ਸਕਦੀ ਹੈ।
ਸਭ ਤੋਂ ਪਹਿਲਾ ਕਦਮ ਹੋਵੇਗਾ ਕਿ ਬਿਨੇਕਾਰ ਆਪਣੇ ਹੁਨਰ ਦੀ ‘ਸਕਿਲਡ ਮਾਈਗ੍ਰੇਸ਼ਨ ਲਿਸਟ’ ਵਿੱਚੋਂ ਠੀਕ ਤਰਾਂ ਨਾਲ ਪਹਿਚਾਣ ਕਰਦੇ ਹੋਏ ਇਹ ਯਕੀਨੀ ਬਣਾਏ ਕਿ ਉਸ ਨੂੰ ਲੌੜੀਂਦੇ 65 ਅੰਕ ਮਿਲ ਸਕਦੇ ਹਨ ਜਾਂ ਕਿ ਨਹੀਂ।
ਇਸ ਦੇ ਨਾਲ ਹੀ ਇਹ ਵੀ ਜਰੂਰੀ ਹੋਵੇਗਾ ਕਿ ਬਿਨੇਕਾਰ ਆਪਣੇ ਵੀਜ਼ੇ ਦੀ ਕੈਟੇਗਰੀ ਦੀ ਪਹਿਚਾਣ ਸਹੀ ਤਰੀਕੇ ਨਾਲ ਕਰੇ। ਇਹ ਜਨਰਲ ਸਕਿਲਡ ਮਾਈਗ੍ਰੇਸ਼ਨ, ਇੰਪਲਾਇਰ ਸਪੋਂਸਰਡ, ਟੈਂਪਰੇਰੀ ਸਕਿਲ ਸ਼ਾਰਟੇਜ ਵੀਜ਼ਾ ਜਾਂ ਟੈਂਪਰੇਰੀ ਗ੍ਰੈਜੂਏਟ ਵੀਜ਼ਾ ਸਬ-ਕਲਾਸਾਂ ਵਿੱਚੋਂ ਕੋਈ ਇੱਕ ਹੋ ਸਕਦੀ ਹੈ।
ਉਸ ਤੋਂ ਬਾਅਦ ਇੱਕ ‘ਐਸਪ੍ਰੈਸ਼ਨ ਆਫ ਇੰਟਰੇਸਟ’ ਦਾਖਲ ਕਰਨਾ ਹੋਵੇਗਾ।
ਵੀਜ਼ੇ ਲਈ ਅਪਲਾਈ ਕਰਨ ਤੋਂ ਪਹਿਲਾਂ ਨਿਮੰਤਰਣ ਦੀ ਉਡੀਕ ਕਰਨੀ ਹੋਵੇਗੀ।
ਇਸ ਸਮੇਂ ਬਿਨੇਕਾਰ ਆਪਣੇ ਦਸਤਾਵੇਜਾਂ ਨੂੰ ਤਿਆਰ ਕਰ ਸਕਦਾ ਹੈ। ਅਤੇ ਵੀਜ਼ੇ ਦਾ ਸੱਦਾ ਮਿਲਣ ਦੇ 60 ਦਿਨਾਂ ਦੇ ਅੰਦਰ ਅੰਦਰ ਅਰਜੀ ਦਾਖਲ ਕਰਨੀ ਹੋਵੇਗੀ।
ਇਹਨਾਂ ਤੋਂ ਅਲਾਵਾ ਆਸਟ੍ਰੇਲੀਆ ਦੇ ਖੇਤਰੀ ਇਲਾਕਿਆਂ ਵਿੱਚ ਲੋੜੀਂਦੇ ਹੁਨਰਾਂ ਲਈ ਕਈ ਰਿਆਇਤਾਂ ਆਦਿ ਦਿੱਤੀਆਂ ਜਾ ਰਹੀਆਂ ਹਨ। ਪਰ ਨਾਲ ਹੀ ਸ਼ਰਤ ਹੈ ਕਿ ਸਥਾਈ ਅਰਜੀ ਦਾਖਲ ਕਰਨ ਤੋਂ ਪਹਿਲਾਂ ਬਿਨੇਕਾਰ ਨੂੰ ਇਹਨਾਂ ਖੇਤਰੀ ਇਲਾਕਿਆਂ ਵਿੱਚ ਤਿੰਨ ਸਾਲ ਤਕ ਰਹਿਣਾ ਹੋਵੇਗਾ।
ਸਕਿੱਲਡ ਇੰਡੀਪੈਂਡੇਂਟ ਵੀਜ਼ਾ ਸ਼੍ਰੇਣੀ ਵਿੱਚ ਲੋੜੀਂਦੇ ਦੇ ਕਿੱਤੇ ਹਨ:
ਇਮਾਰਤ ਉਸਾਰੀ, ਇੰਜੀਨੀਅਰਿੰਗ, ਛੋਟੇ ਬਾਲਾਂ ਦੀ ਦੇਖਭਾਲ ਕਰਨ ਵਾਲੇ, ਨਰਸਿੰਗ ਤੇ ਮੁੱਢਲੀ ਸਿਹਤ ਮਾਹਰ, ਵੈੱਲਫੇਅਰ ਮਾਹਰ, ਕਲਾਕਾਰ, ਲੇਖਾਕਾਰ, ਆਡੀਟਰ, ਐਕਚੂਅਰੀ, ਅੰਕੜਾਵਾਦੀ, ਇਕਨੋਮਿਸਟ, ਵੈਲੂਅਰ, ਆਰਕੀਟੈਕਟ, ਸਰਵੇਅਰ, ਅਤੇ ਵਿਗਿਆਨੀ ਆਦਿ।
ਸਕਿੱਲਡ ਨਾਮੀਨੇਟਿਡ ਵੀਜ਼ਾ ਸ਼ਰੇਣੀ ਵਿੱਚ ਲੋੜੀਂਦੇ ਦੇ ਕਿੱਤੇ ਹਨ:
ਇੰਜੀਨਿਅਰਿੰਗ, ਇਮਾਰਤ ਉਸਾਰੀ ਮਾਹਰ, ਵਾਤਾਰਵਣ ਸੰਭਾਲ ਮਾਹਰ, ਨਰਸਿੰਗ ਨਾਲ ਜੁੜੇ ਹੋਏ ਕਿੱਤੇ, ਬੱਚਿਆਂ ਦੀ ਦੇਖਭਾਲ ਕਰਨ ਵਾਲੇ, ਕਲਾਕਾਰ, ਜਨ-ਕਲਿਆਣ ਮਾਹਰ, ਕਲਾਕਾਰ, ਲੇਖਾਕਾਰ, ਲੈਂਡ ਇਕਨੋਮਿਸਟ, ਵੈਲੂਅਰ, ਆਰਕੀਟੈਕਟ, ਸਰਵੇਅਰ ਅਤੇ ਕਈ ਪ੍ਰਕਾਰ ਦੇ ਵਿਗਿਆਨੀ ਆਦਿ।
List of top skilled Independent Visas list can be accessed here
List of top skilled nominated Visas list can be accessed here
ਹੁਨਰਮੰਦ ਕਿੱਤਿਆਂ ਲਈ ਵੀਜ਼ਾ ਕੈਟੇਗਰੀਆਂ ਦੀ ਸੂਚੀ ਲਈ ਇੱਥੇ ਕਲਿੱਕ ਕਰੋ।
ਸਕਿਲਡ ਇੰਡੀਪੈਂਡੇਂਟ ਵੀਜ਼ਾ ਲਈ ਯੋਗਤਾ ਅਤੇ ਹੋਰ ਜਾਣਕਾਰੀ ਇੱਥੋਂ ਹਾਸਲ ਕੀਤੀ ਜਾ ਸਕਦੀ ਹੈ
ਇਸੀ ਪ੍ਰਕਾਰ ਦੂਜੀਆਂ ਕੈਟੇਗਰੀਆਂ ਲਈ ਵੀ ਜਾਣਕਾਰੀ ਵਿਭਾਗ ਦੀ ਵੈਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। Thanks sbs punjabi

Comments