Posts

Showing posts from December, 2019

ਆਸਟ੍ਰੇਲੀਆ ਦੇ ਜੰਗਲਾਂ ਨੂੰ ਲੱਗੀ ਅੱਗ ਨੇ ਧਾਰਿਆ ਭਿਆਨਕ ਰੂਪ

Image
ਮੈਲਬੌਰਨ, 31 ਦਸੰਬਰ (ਸਰਤਾਜ ਸਿੰਘ ਧੌਲ)-ਵਿਕਟੋਰੀਆ ਅਤੇ ਨਿਊ ਸਾਊਥ ਵੇਲਸ ਦੀ ਸਰਹੱਦ 'ਤੇ ਲੱਗੀ ਭਿਆਨਕ ਜੰਗਲ ਦੀ ਅੱਗ ਨੇ ਭਿਆਨਕ ਰੁਖ਼ ਅਖਤਿਆਰ ਕੀਤਾ ਹੋਇਆ ਹੈ | ਇਸ ਖੇਤਰ 'ਚ ਫੌਜ ਵਲੋਂ ਐਮਰਜੈਂਸੀ ਸੇਵਾਵਾਂ ਦੇ ਨਾਲ ਰਲ ਕੇ ਇਸ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਈਸਟ ਗਿਪਸਲੈਂਡ ਵਿਖੇ ਚਾਰ ਆਦਮੀਆਂ ਦੇ ਅੱਗ ਦੀ ਲਪੇਟ 'ਚ ਆਉਣ ਦੀ ਖ਼ਬਰ ਹੈ ਅਤੇ 230,000 ਹੈਕਟੇਅਰ ਰਕਬਾ ਅੱਗ ਨਾਲ ਤਬਾਹ ਹੋ ਗਿਆ | ਸੂਬੇ 'ਚ 400,000 ਹੈਕਟੇਅਰ ਨੂੰ ਅੱਗ ਨੇ ਨੁਕਸਾਨ ਪਹੁੰਚਾਇਆ ਹੈ | ਹਜ਼ਾਰਾਂ ਘਰਾਂ ਦੀ ਬਿਜਲੀ ਬੰਦ ਹੋ ਚੁੱਕੀ ਹੈ ਅਤੇ ਇਹ ਹੁਣ ਕਈ ਦਿਨਾਂ ਤੱਕ ਬੰਦ ਹੀ ਰਹਿਣ ਦੀ ਸੰਭਾਵਨਾ ਹੈ | ਇਸ ਇਲਾਕੇ 'ਚ ਧੂੰਏਾ ਕਾਰਨ ਵੀ ਲੋਕਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅਸਮਾਨ ਲਹੂ ਵਾਂਗ ਲਾਲ ਹੋਇਆ ਪਿਆ ਹੈ, ਜਦੋਂਕਿ ਤਾਪਮਾਨ ਬਹੁਤ ਜ਼ਿਆਦਾ ਵਧ ਚੁੱਕਾ ਹੈ | ਲੋਕ ਨਵੇਂ ਸਾਲ ਦੀ ਆਮਦ 'ਤੇ ਮੁਬਾਰਕਾਂ ਦੇ ਰਹੇ ਹਨ, ਉਥੇ ਹੀ ਲੱਗੀ ਹੋਈ ਅੱਗ ਕਾਰਨ ਸਥਿਤੀ ਹੋਰ ਵੀ ਭਿਆਨਕ ਬਣੀ ਹੋਈ ਹੈ | ਜ਼ਿਕਰਯੋਗ ਹੈ ਕਿ ਅੱਗ ਦੀ ਲਪੇਟ 'ਚ ਆਉਣ ਨਾਲ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ |

ਸਿਡਨੀ ਦੇ ਹਾਰਬਰ ਬਿ੍ਜ 'ਤੇ ਲੱਖਾਂ ਲੋਕਾਂ ਨੇ ਮਨਾਇਆ ਨਵੇਂ ਸਾਲ ਦਾ ਜਸ਼ਨ

Image
ਸਿਡਨੀ, 31 ਦਸੰਬਰ (ਹਰਕੀਰਤ ਸਿੰਘ ਸੰਧਰ)-ਸਿਡਨੀ ਦੇ ਹਾਰਬਰ ਬਿ੍ਜ 'ਤੇ ਨਵੇਂ ਸਾਲ ਦੀ ਆਤਿਸ਼ਬਾਜ਼ੀ ਨੂੰ ਵੇਖਣ ਲਈ ਪੂਰੀ ਦੁਨੀਆ ਤੋਂ ਲੋਕ ਹਰ ਸਾਲ ਇਕੱਠੇ ਹੁੰਦੇ ਹਨ | ਦਿੱਤੇ ਅੰਕੜੇ ਮੁਤਾਬਿਕ 10 ਲੱਖ ਲੋਕ ਇਸ ਆਤਿਸ਼ਬਾਜ਼ੀ ਨੂੰ ਵੇਖਣ ਲਈ ਇਕੱਠੇ ਹੋਏ | ਹਾਰਬਰ ਬਿ੍ਜ, ਡਾਰਿਲੰਗ ਹਾਰਬਰ ਦੀ ਆਤਿਸ਼ਬਾਜ਼ੀ ਨੂੰ ਵੇਖਣ ਲਈ ਸਿਡਨੀ ਸ਼ਹਿਰ ਦੇ ਚੁਫੇਰੇ ਤੋਂ ਲੋਕਾਂ ਦਾ ਇਕੱਠ ਹੁੰਦਾ ਹੈ | ਇਸ ਸ਼ਹਿਰ ਦੀ ਇਹ ਖਾਸੀਅਤ ਹੈ ਕਿ ਨਿਊਜ਼ੀਲੈਂਡ ਦੇ ਨਾਲ-ਨਾਲ ਸਭ ਤੋਂ ਪਹਿਲਾਂ ਇਥੇ ਨਵੇਂ ਸਾਲ ਨੂੰ 'ਜੀ ਆਇਆਂ ਨੂੰ ' ਆਖਿਆ ਜਾਂਦਾ ਹੈ | ਬੱਚਿਆਂ ਲਈ 9 ਵਜੇ ਆਤਿਸ਼ਬਾਜ਼ੀ ਕਰਵਾਈ ਜਾਂਦੀ ਹੈ ਅਤੇ ਮੁੱਖ ਆਤਿਸ਼ਬਾਜ਼ੀ ਰਾਤ 12 ਵਜੇ ਹੁੰਦੀ ਹੈ, ਜਿਹੜੀ ਤਕਰੀਬਨ 30 ਮਿੰਟ ਤੱਕ ਚੱਲਦੀ ਹੈ | 1976 ਤੋਂ ਸ਼ੁਰੂ ਹੋਈ ਹਾਰਬਰ ਬਿ੍ਜ ਦੀ ਆਤਿਸ਼ਬਾਜ਼ੀ 'ਤੇ ਲੱਖਾਂ ਡਾਲਰਾਂ ਦਾ ਵਪਾਰ ਵੀ ਹੁੰਦਾ ਹੈ |

ਆਸਟਰੇਲੀਆ: ਸੈਲਾਨੀਆਂ ਸਮੇਤ ਸਥਾਨਕ ਲੋਕ ਵੀ ਫਸੇ ਇਸ ਅੱਗ ਵਿੱਚ..

Image
ਆਸਟਰੇਲੀਆ: ਸੈਲਾਨੀਆਂ ਸਮੇਤ ਸਥਾਨਕ ਲੋਕ ਵੀ ਫਸੇ ਇਸ ਅੱਗ ਵਿੱਚ... 31 ਦਸੰਬਰ 2019 ਇਸ ਨਾਲ ਸਾਂਝਾ ਕਰੋ Facebook   ਇਸ ਨਾਲ ਸਾਂਝਾ ਕਰੋ Messenger   ਇਸ ਨਾਲ ਸਾਂਝਾ ਕਰੋ Twitter   ਇਸ ਨਾਲ ਸਾਂਝਾ ਕਰੋ ਈਮੇਲ   ਸਾਂਝਾ ਕਰੋ ਸਾਲ 2019 ਆਸਟਰੇਲੀਆ ਦੇ ਲੋਕਾਂ ਲਈ ਪਰੇਸ਼ਾਨੀ ਭਰਿਆ ਰਿਹਾ। ਇਸ ਦਾ ਕਾਰਨ ਜੰਗਲਾਂ ਵਿੱਚ ਲੱਗੀ ਅੱਗ ਹੈ। ਕਈ ਲੋਕਾਂ ਦੀ ਮੌਤ ਹੋਈ ਤੇ ਹਜ਼ਾਰਾਂ ਲੋਕ ਬੇ-ਘਰ ਹੋ ਗਏ। ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ ਵਿੱਚ ਸਾਲ ਦੇ ਆਖਰੀ ਦਿਨ ਅੱਗ ਵੱਧ ਗਈ। ਇਸ ਦਾ ਕਾਰਨ ਖ਼ੁਸ਼ਕ ਮੌਸਮ ਨੂੰ ਦੱਸਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਅੱਗ ਵਿੱਚ ਫਸੇ ਲੋਕਾਂ ਦੀ ਮਦਦ ਕੀਤੀ। ਸਥਾਨਕ ਲੋਕਾਂ ਸਮੇਤ ਕਈ ਸੈਲਾਨੀ ਵੀ ਆਸਟਰੇਲੀਆ ਦੇ ਸਮੁੰਦਰ ਨਾਲ ਲੱਗਦੇ ਸ਼ਹਿਰਾਂ ’ਚ ਫਸ ਗਏ ਹਨ। ਸਾਇੰਸਦਾਨਾਂ ਅਨੁਸਾਰ ਇਨ੍ਹਾਂ ਘਟਨਾਵਾਂ ਦਾ ਕਾਰਨ ਬਦਲਦਾ ਵਾਤਾਵਰਣ ਹੈ।

2020 ਸਾਲ : ਹਰ ਨਵੇਂ ਸਾਲ ਦਾ ਮਤਾ ਅਧੂਰਾ ਰਹਿ ਜਾਂਦਾ ਹੈ ਤਾਂ ਪੂਰਾ ਕਰਨ ਲਈ ਇਹ ਨੇ 5 ਸੁਝਾਅ

Image
Image copyright GETTY IMAGES ਇਹ 2020 ਦੀ ਸ਼ੁਰੂਆਤ ਹੈ! ਅਸੀਂ ਨਵੇਂ ਸਾਲ ਦੀਆਂ ਬਰੂਹਾਂ ਉੱਤੇ ਹਾਂ ਅਤੇ ਸਾਡੇ ਵਿੱਚੋਂ ਬਹੁਤ ਸਾਰਿਆਂ ਲਈ, ਨਵੇਂ ਸਾਲ ਦਾ ਮਤਾ, ਸਵੈ-ਸੁਧਾਰ ਲਈ ਨਵੇਂ ਟੀਚੇ ਨਿਰਧਾਰਤ ਕਰਨ ਲਈ ਇੱਕ "ਨਵੀਂ ਸ਼ੁਰੂਆਤ" ਹੈ। ਹੋ ਸਕਦਾ ਹੈ ਕਿ ਤੰਦਰੁਸਤ ਹੋਣ ਜਾਂ ਕੁਝ ਪੈਸੇ ਦੀ ਬਚਤ ਕਰਨ ਲਈ ਤੁਸੀਂ ਅਜਿਹਾ ਕਰਨਾ ਚਾਹੁੰਦੇ ਹੋ? ਜਾਂ ਸ਼ਾਇਦ ਤੁਸੀਂ ਇਕ ਨਵਾਂ ਸ਼ੌਕ ਪਾਲਣਾ ਚਾਹੁੰਦੇ ਹੋ ਜਾਂ ਕੁਝ ਛੱਡ ਦੇਣਾ ਚਾਹੁੰਦੇ ਹੋ? ਤੁਹਾਡੇ ਨਵੇਂ ਸਾਲ ਦਾ ਜੋ ਵੀ ਮਤਾ ਹੋਵੇ, ਇੱਕ ਚੀਜ਼ ਜਿਸ ਤੋਂ ਬਿਨਾਂ ਤੁਸੀਂ ਇਹ ਨਹੀਂ ਕਰ ਸਕਦੇ, ਉਹ ਹੈ - ਪ੍ਰੇਰਣਾ। ਇਹ ਵੀ ਪੜ੍ ਹੋ ਅਦਾਲਤ ਲਈ ਖ਼ਾਸ ਕਿਵੇਂ ਰਿਹਾ ਸਾਲ 2019 2019 : ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਉੱਤੇ ਢੁਕਦੇ ਨੇ ਇਹ ਗੀਤ ਦਿਲ ਟੁੱਟ ਜਾਣ 'ਤੇ ਮਰਹਮ ਦਾ ਕੰਮ ਕਰਦਾ ਹੈ ਖਾਣਾ ਪਰ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਸੌਖਾ ਨਹੀਂ ਹੁੰਦਾ। ਸਟੇਟੈਂਟਿਕ ਬਰੇਨ ਦੁਆਰਾ ਸੰਕਲਿਤ, ਸਕਰੰਟਨ ਯੂਨੀਵਰਸਿਟੀ ਦੇ ਅਧਿਐਨ ਅਨੁਸਾਰ, ਸਿਰਫ਼ 8% ਲੋਕ, ਜਿਨ੍ਹਾਂ ਨੇ ਨਵੇਂ ਸਾਲ ਦਾ ਮਤਾ ਬਣਾਇਆ ਸੀ, ਆਪਣੇ ਟੀਚੇ ਨੂੰ ਪੂਰਾ ਕਰ ਪਾਉਂਦੇ ਹਨ। ਪਰ ਅਜਿਹਾ ਤੁਹਾਡੇ ਨਾਲ ਨਹੀਂ ਹੋਣਾ ਚਾਹੀਦਾ। Image copyright GETTY IMAGES ਫੋਟੋ ਕੈਪਸ਼ਨ ਸਿਰਫ 8% ਲੋਕ, ਜਿਨ੍ਹਾਂ ਨੇ ਨਵੇਂ ਸਾਲ ਦਾ ਰੈਜੋਲੂਸ਼ਨ ਲਿਆ, ਆਪਣੇ ਟੀਚੇ ਨੂੰ ਪੂਰਾ ਕਰ ਪਾਉਂਦੇ ਹਨ...

ਨਵਜੋਤ ਸਿੱਧੂ ਤੇ ਭਗਵੰਤ ਮਾਨ ਸਣੇ ਪੰਜਾਬ ਦੇ 4 ਆਗੂ ਜਿਨ੍ਹਾਂ ਲਈ ਸਾਲ 2019 ਸਿਆਸੀ ਉਥਲ-ਪੁਥਲ ਵਾਲਾ ਰਿਹਾ

Image
ਨਵਜੋਤ ਸਿੱਧੂ ਤੇ ਭਗਵੰਤ ਮਾਨ ਸਣੇ ਪੰਜਾਬ ਦੇ 4 ਆਗੂ ਜਿਨ੍ਹਾਂ ਲਈ ਸਾਲ 2019 ਸਿਆਸੀ ਉਥਲ-ਪੁਥਲ ਵਾਲਾ ਰਿਹਾ Image copyright IMRANKHAN.PTI/INSTA ਫੋਟੋ ਕੈਪਸ਼ਨ ਬੀਤੇ ਸਾਲ ਵਿੱਚ ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਵਿਚਾਲੇ ਕਈ ਮੁੱਦਿਆਂ ਨੂੰ ਲੈ ਕੇ ਤਲਖ਼ੀ ਵਧੀ ਹੈ। ਨਵਜੋਤ ਸਿੰਘ ਸਿੱਧੂ ਦੀ ਸਿਆਸਤ ਤੋਂ ਗ਼ੈਰ-ਹਾਜ਼ਿਰੀ ਹੋਵੇ, ਭਗਵੰਤ ਮਾਨ ਦੀ ਸ਼ਰਾਬ ਦੀ ਆਦਤ ਹੋਵੇ, ਸੁਖਪਾਲ ਖਹਿਰਾ ਦਾ ਸਿਆਸਤ ਤੋਂ ਆਰਜ਼ੀ ਸੰਨਿਆਸ ਲੈਣਾ ਹੋਵੇ ਜਾਂ ਸਾਲ ਦੇ ਆਖਿਰ ਵਿੱਚ ਸੁਖਦੇਵ ਢੀਂਡਸਾ ਦੇ ਬਾਗ਼ੀ ਸੁਰ ਹੋਣ, ਇਹ ਆਗੂ ਪੰਜਾਬ ਦੀ ਸਿਆਸਤ ਵਿੱਚ ਸਮੇਂ-ਸਮੇਂ 'ਤੇ 2019 ਵਿੱਚ ਚਰਚਾ ਦਾ ਵਿਸ਼ਾ ਰਹੇ। ਚਰਚਾ ਕਿਸੇ ਵੀ ਕਾਰਨ ਕਰਕੇ ਹੋਵੇ ਪਰ ਇਨ੍ਹਾਂ ਸਿਆਸੀ ਆਗੂਆਂ ਤੇ ਇਨ੍ਹਾਂ ਨਾਲ ਜੁੜੇ ਘਟਨਾਕ੍ਰਮਾਂ ਬਾਰੇ ਨਵਾਂ ਸਾਲ ਚੜ੍ਹਨ ਵੇਲੇ ਗੱਲ ਕਰਨੀ ਬਣਦੀ ਹੈ। ਇਹ ਚਾਰੋ ਆਗੂ ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਨਾਲ ਜੁੜੇ ਹਨ ਤੇ ਇਨ੍ਹਾਂ ਦਾ ਪੰਜਾਬ ਵਿੱਚ ਅਸਰਦਾਰ ਸਿਆਸੀ ਰਸੂਖ਼ ਹੈ। ਇਹ ਵੀ ਪੜ੍ਹੋ : ਪਿਆਰਾ ਸਿੰਘ ਭਨਿਆਰਾਂਵਾਲਾ: ਚਪੜਾਸੀ ਤੋਂ ਬਾਬਾ ਬਣਨ ਤੇ ਜੇਲ੍ਹ ਜਾਣ ਦੀ ਕਹਾਣੀ ਅਮਰੀਕਾ, UK ਤੇ ਸਪੇਨ ਵਰਗੇ ਮੁਲਕਾਂ ਦੀ ਸਿਟੀਜਨਸ਼ਿਪ ਲਈ ਕਿੰਨੀ ਰਕਮ ਲੱਗਦੀ? ਤੁਹਾਡੀ ਐਤਵਾਰ ਦੀ ਛੁੱਟੀ ਕਾਰਲ ਮਾਰਕਸ ਦੀ ਦੇਣ ਹੈ ਨਵਜੋਤ ਸਿੱਧੂ ਨਵਜੋਤ ਸਿੱਧੂ ਬਾਰੇ ਗੱਲ 2018 ਤੋਂ ਕਰਨੀ ਪਵੇਗੀ। ਇਸ ਦਾ ਕਾਰਨ ਇਹ ਹੈ ਕਿ ਪਾਕਿਸਤਾਨ ਦੇ ਪ੍ਰਧ...