ਕਨੇਡਾ ਵਿੱਚ ਪੰਜਾਬੀ ਵਿਦਿਆਰਥੀ ਦੀ ਦਰਦਨਾਕ ਮੌਤ
ਬੀ. ਸੀ. ਵਿੱਚ ਹਾਈਵੇਅ ਵੰਨ 'ਤੇ ਮੇਰਿਟ ਸ਼ਹਿਰ ਨਜ਼ਦੀਕ ਪੈਂਦੀ ਲਾਰਸਨ ਹਿੱਲ 'ਤੇ ਇਹ ਕਾਰ ਬੇਕਾਬੂ ਹੋ ਕੇ ਟਰੱਕ ਹੇਠਾਂ ਵੜ ਗਈ, ਜਿਸ ਕਾਰਨ ਇੱਕ ਜਣੇ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋਏ ਹਨ।
ਮਰਨ ਵਾਲੇ ਦੀ ਪਛਾਣ 21 ਸਾਲਾ ਅਰਸ਼ਿਦ ਕਟਾਰੀਆ ਵਜੋਂ ਹੋਈ ਹੈ, ਜੋ ਕਿ ਅੰਤਰਰਾਸ਼ਟਰੀ ਵਿਦਿਆਰਥੀ ਸੀ। ਪੰਜਾਬ ਦੇ ਮੱਖੂ ਕਸਬੇ ਨਾਲ ਸਬੰਧਤ ਅਰਸ਼ਿਦ ਕਟਾਰੀਆ ਦੇ ਮਾਤਾ ਜੀ ਉਸਨੂੰ ਮਿਲਣ ਇਸ ਵਕਤ ਕੈਨਡਾ ਆਏ ਹੋਏ ਸਨ। ਉਸਦੇ ਪਿਤਾ ਜੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਹਾਦਸੇ ਵਕਤ ਅਰਸ਼ਿਦ ਖੁਦ ਗੱਡੀ ਚਲਾ ਰਿਹਾ ਸੀ। ਜਾਪਦਾ ਹੈ ਕਿ ਉਸਨੂੰ ਕੋਕੋਹਾਲਾ ਹਾਈਵੇਅ 'ਤੇ ਸਰਦ ਰੁੱਤ 'ਚ ਠੰਡ ਕਾਰਨ ਸ਼ੀਸ਼ਾ ਬਣੀ ਰਹਿੰਦੀ ਸੜਕ 'ਤੇ ਗੱਡੀ ਚਲਾਉਣ ਦਾ ਤਜ਼ਰਬਾ ਨਹੀਂ ਸੀ।
ਇਹ ਬੇਵਕਤ ਵਿਛੋੜਾ ਕਟਾਰੀਆ ਪਰਿਵਾਰ ਲਈ ਬੇਹੱਦ ਅਸਿਹ ਹੈ। ਭਾਈਚਾਰੇ ਦੀ ਮਦਦ ਦੀ ਲੋੜ ਪਵੇਗੀ, ਜਿਸ ਬਾਰੇ ਹੋਰ ਪੋਸਟ 'ਚ ਬੇਨਤੀ ਕਰਾਂਗਾ।
- ਗੁਰਪ੍ਰੀਤ ਸਿੰਘ ਸਹੋਤਾ
Comments