ਨਵੇਂ ਸਾਲ ਤੇ ਕੋਈ ਪਟਾਖਾ ਨਹੀਂ -ਪੈਸਿਆਂ ਨਾਲ ਅੱਗ ਮਾਰੂ ਖੇਤਰਾਂ ਦੀ ਮਦਦ
ਨਵੇਂ ਸਾਲ ਤੇ ਕੋਈ ਪਟਾਖਾ ਨਹੀਂ -ਪੈਸਿਆਂ ਨਾਲ ਅੱਗ ਮਾਰੂ ਖੇਤਰਾਂ ਦੀ ਮਦਦ

ਸਮੁਚੇ ਆਸਟ੍ਰੇਲੀਆ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਨੇ ਆਉਣ ਵਾਲੇ ਨਵੇਂ ਸਾਲ ਦੇ ਮੌਕੇ ਤੇ ਆਤਿਸ਼ਬਾਜ਼ੀ ਨਾ ਕਰਨ ਦਾ ਫੈਸਲਾ ਲੈਂਦਿਆਂ ਇੱਕ ਪਟੀਸ਼ਟ ਦਾਇਰ ਕੀਤੀ ਹੈ ਅਤੇ ਐਲਾਨ ਕੀਤਾ ਹੈ ਕਿ ਪਟਾਖਿਆਂ ਉਪਰ ਖਰਚ ਹੋਣ ਵਾਲੇ ਪੈਸਿਆਂ ਨਾਲ ਦੇਸ਼ ਦੇ ਉਨਾ੍ਹਂ ਇਲਾਕਿਆਂ ਅੰਦਰ ਰਹਿ ਰਹੇ ਲੋਕਾਂ ਦੀ ਮਦਦ ਕੀਤੀ ਜਾਵੇਗੀ ਜਿਨਾ੍ਹਂ ਦਾ ਕਿ ਜਾਨੀ ਅਤੇ ਮਾਲੀ ਨੁਕਸਾਨ ਜੰਗਲੀ ਅੱਗਾਂ ਨਾਲ ਹੋਇਆ ਹੈ ਅਤੇ ਇਹ ਪੈਸੇ ਦਾ ਕੁੱਝ ਹਿੱਸਾ ਅੱਗ ਬੁਝਾਊ ਅਦਾਰਿਆਂ ਨੂੰ ਵੀ ਦਿੱਤਾ ਜਾਵੇਗਾ। ਇਸ ਪਟੀਸ਼ਨ ਉਪਰ ਤਕਰੀਬਨ 77,000 ਲੋਕਾਂ ਦੇ ਹਸਤਾਖਰ ਹਨ। ਇੱਥੇ ਜ਼ਿਕਰਯੋਗ ਹੈ ਕਿ ਸਿਡਨੀ ਅੰਦਰ ਹੀ ਹਰ ਸਾਲ ਨਵੇਂ ਸਾਲ ਮੌਕੇ 5.8 ਮਿਲੀਅਨ ਡਾਲਰਾਂ ਦਾ ਖਰਚ ਹੁੰਦਾ ਹੈ ਅਤੇ ਇਸ ਪੈਸੇ ਨਾਲ ਸਿਰਫ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ। ਇਸੇ ਦੇ ਮੱਦੇਨਜ਼ਰ, ਸਿਡਨੀ ਦੇ ਲੋਰਡ ਮੇਅਰ ਕਲੋਵਰ ਮੂਰੇ ਨੇ ਵੀ ਫੈਸਲਾ ਲਿਆ ਹੈ ਕਿ ਇਸ ਮੌਕੇ ਤੇ ਆਸਟ੍ਰੇਲੀਆਈ ਰੈਡ ਕਰਾਸ ਡਿਜ਼ਾਜ਼ਟਰ ਰਿਲੀਫ ਫੰਡ ਲਈ ਪੈਸੇ ਇਕੱਠੇ ਕੀਤੇ ਜਾਣਗੇ।
Comments