ਕਿਸਾਨਾਂ ਨੂੰ ਦੁੱਧ ਦਾ ਸਹੀ ਮੁੱਲ ਦਿਵਾਉਣ ਲਈ ਮਿਲਕਫੈੱਡ ਹਰ ਸੰਭਵ ਯਤਨ ਕਰੇਗਾ-ਕੈਪਟਨ ਹਰਮਿੰਦਰ ਸਿੰਘ


ਸੁਲਤਾਨਪੁਰ ਲੋਧੀ, 25 ਦਸੰਬਰ (ਪੱਤਰ ਪ੍ਰੇਰਕਾਂ ਰਾਹੀਂ)-ਮਿਲਕਫੈੱਡ ਪੰਜਾਬ ਦੇ ਨਵਨਿਯੁਕਤ ਚੇਅਰਮੈਨ ਕੈਪਟਨ ਹਰਮਿੰਦਰ ਸਿੰਘ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ | ਉਨ੍ਹਾਂ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਕੈਪਟਨ ਸਾਹਿਬ ਵਲੋਂ ਦਿੱਤੀ ਗਈ ਹੈ, ਉਹ ਤਨਦੇਹੀ ਤੇ ਇਮਾਨਦਾਰੀ ਨਾਲ ਇਸ ਜ਼ਿੰਮੇਵਾਰੀ ਨੂੰ ਨਿਭਾਉਣਗੇ | ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਦੀ ਸੋਚ 'ਤੇ ਪਹਿਰਾ ਦਿੰਦਿਆਂ ਉਹ ਕਿਸਾਨਾਂ ਦਾ ਆਰਥਿਕ ਜੀਵਨ ਉੱਚਾ ਚੁੱਕਣ ਲਈ ਸੰਭਵ ਉਪਰਾਲੇ ਕਰਨਗੇ | ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਨੂੰ ਦੁੱਧ ਦਾ ਸਹੀ ਮੁੱਲ ਦਿਵਾਉਣ ਲਈ ਮਿਲਕਫੈੱਡ ਹਰ ਸਹਾਇਤਾ ਕਰੇਗਾ ਤਾਂ ਜੋ ਕਿਸਾਨ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ | ਉਨ੍ਹਾਂ ਇਹ ਵੀ ਕਿਹਾ ਕਿ ਮਿਲਕਫੈੱਡ ਨੂੰ ਉੱਚਾ ਚੁੱਕਣ ਲਈ ਉਹ ਹਰ ਸੰਭਵ ਕੋਸ਼ਿਸ਼ ਕਰਨਗੇ | ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋਣ ਮੌਕੇ ਗੁਰਦੁਆਰਾ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਭਾਈ ਹਰਜਿੰਦਰ ਸਿੰਘ ਵਲੋਂ ਕੈਪਟਨ ਹਰਮਿੰਦਰ ਸਿੰਘ ਨੂੰ ਸਿਰੋਪਾਓ ਬਖਸ਼ਿਸ਼ ਕੀਤਾ ਗਿਆ | ਕੈਪਟਨ ਹਰਮਿੰਦਰ ਸਿੰਘ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵੀ ਗਏ ਤੇ ਉਨ੍ਹਾਂ ਨੇ ਪ੍ਰੈੱਸ ਭਵਨ ਦੀ ਸ਼ਲਾਘਾ ਕਰਦਿਆਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ | ਪ੍ਰੈੱਸ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਲਾਡੀ ਤੇ ਸਮੂਹ ਮੈਂਬਰਾਂ ਵਲੋਂ ਕੈਪਟਨ ਹਰਮਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਕਰਮਬੀਰ ਸਿੰਘ ਕੇਬੀ, ਕਰਨਵੀਰ ਸਿੰਘ ਓ.ਐਸ.ਡੀ. ਸੀਨੀਅਰ ਐਡਵਾਈਜ਼ਰੀ ਕਮੇਟੀ ਟੂ ਮੁੱਖ ਮੰਤਰੀ ਪੰਜਾਬ, ਗੁਰਜੰਟ ਸਿੰਘ ਸੰਧੂ ਸਾਬਕਾ ਉਪ ਚੇਅਰਮੈਨ ਮਾਰਕੀਟ ਕਮੇਟੀ, ਕੰਵਲਨੈਣ ਸਿੰਘ ਕੇਨੀ ਜ਼ਿਲ੍ਹਾ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਉਂਡੇਸ਼ਨ, ਸਵਰਨ ਸਿੰਘ ਖ਼ਾਲਸਾ ਚੇਅਰਮੈਨ ਦਸਮੇਸ਼ ਅਕੈਡਮੀ, ਸਤਵੇਲ ਸਿੰਘ ਆਰ.ਸੀ.ਐਫ., ਸਰੂਪ ਸਿੰਘ ਆਰ.ਸੀ.ਐਫ., ਸਰਵਨ ਸਿੰਘ ਐਮ.ਡੀ., ਦਵਿੰਦਰਪਾਲ ਸਿੰਘ ਲਾਡੀ ਦਰੀਏਵਾਲ, ਮਨਿੰਦਰ ਸਿੰਘ ਗਰੇਵਾਲ, ਨਵਲ ਕਿਸ਼ੋਰ ਭਨੋਟ, ਪੰਡਿਤ ਰਾਜਪਾਲ ਸ਼ਰਮਾ, ਦੇਵੀ ਦਿਆਲ, ਮਨਜੀਤ ਸਿੰਘ ਡੋਗਰਾ, ਐਡਵੋਕੇਟ ਜੀਤ ਸਿੰਘ ਮੋਮੀ, ਸਰਪੰਚ ਸਰਵਨ ਸਿੰਘ ਦੀਪੇਵਾਲ, ਨੰਬਰਦਾਰ ਜੋਗਿੰਦਰ ਰਾਮ, ਸੁਰਿੰਦਰ ਸਿੰਘ ਟਿੱਬਾ, ਨਰਿੰਦਰ ਸਿੰਘ ਕਾਲੇਵਾਲ, ਨਰਿੰਦਰ ਸਿੰਘ ਬਿੱਟੂ ਸਾਬਕਾ ਸਰਪੰਚ, ਹਰਪਾਲ ਸਿੰਘ ਖੁਰਦਾਂ, ਸਰਪੰਚ ਮਨੋਹਰ ਲਾਲ, ਹਰਜਿੰਦਰ ਸਿੰਘ ਬੱਬੂ, ਨੰਬਰਦਾਰ ਜਸਬੀਰ ਸਿੰਘ ਦੀਪੇਵਾਲ, ਜੀਤ ਸਿੰਘ ਫੋਰਮੈਨ, ਪ੍ਰਮੋਦ ਕੁਮਾਰ ਪੱਪਾ ਸ਼ਾਹ, ਬਲਵਿੰਦਰ ਸਿੰਘ ਤੁੜ, ਬਲਜੀਤ ਸਿੰਘ ਬੱਲੀ, ਮਨਦੀਪ ਸਿੰਘ, ਨੰਬਰਦਾਰ ਗੱਜਣ ਸਿੰਘ ਕਾਲਰੂ, ਦਿਲਬਾਗ ਸਿੰਘ, ਹਰਵੰਤ ਸਿੰਘ ਕੌੜਾ, ਚਰਨ ਸਿੰਘ ਕੌੜਾ, ਸਾਬ ਝੰਡੂਵਾਲਾ, ਕੇਵਲ ਸਿੰਘ ਸਾਬਕਾ ਸਰਪੰਚ ਹੈਬਤਪੁਰ, ਪਰਮਜੀਤ ਸਿੰਘ ਰਣਧੀਰਪੁਰ, ਜਸਵੰਤ ਸਿੰਘ ਦਰੀਏਵਾਲ, ਸਤਵਿੰਦਰ ਸਿੰਘ ਸਾਬੂਵਾਲ, ਗੁਰਦਿਆਲ ਸਿੰਘ ਬ੍ਰਹਮਪੁਰੀ, ਕੁਲਵੰਤ ਸਿੰਘ ਆਦਿ ਵੀ ਹਾਜ਼ਰ ਸਨ | ਪਿੰਡ ਤਲਵੰਡੀ ਪੁੱਜਣ 'ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਕਰਮਬੀਰ ਸਿੰਘ ਕੇਬੀ, ਸੁਖਜਿੰਦਰ ਸਿੰਘ ਸੋਨੂੰ, ਨਿਰਮਲ ਸਿੰਘ ਡਡਵਿੰਡੀ, ਗੁਰਲਾਲ ਸਿੰਘ ਸਾਬਕਾ ਸਰਪੰਚ ਤੋਤੀ, ਰਾਜਾ ਮੰਗੂਪੁਰ, ਮਨਜੀਤ ਸਿੰਘ, ਬਲਵੰਤ ਸਿੰਘ ਪੱਪੂ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਹਾਜੀਪੁਰ ਆਦਿ ਨੇ ਕੈਪਟਨ ਹਰਮਿੰਦਰ ਸਿੰਘ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਤੇ ਉਨ੍ਹਾਂ ਦੀ ਨਿਯੁਕਤੀ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ