ਐਡੀਲੇਡ ਦੀ ਲੀਜ਼ਾ ਡੈਡਲੋ ਜਵਾਲਾ ਮੁਖੀ ਧਮਾਕੇ 'ਚੋਂ ਮਿਲੀ ਜੀਵਤ


ਐਡੀਲੇਡ, 10 ਦਸੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਤੋਂ 48 ਸਾਲਾ ਔਰਤ ਲੀਜ਼ਾ ਡੈਡਲੋ ਪਰਿਵਾਰ ਸਮੇਤ ਲਾਪਤਾ ਸੀ, ਉਸ ਦੇ ਜੀਵਤ ਹੋਣ ਦੀ ਪੁਸ਼ਟੀ ਹੋ ਗਈ | ਡੈਡਲੋ ਦੇ ਪਿਤਾ ਨੇ ਜਾਣਕਾਰੀ ਸਾਂਝੀ ਕੀਤੀ ਕਿ ਉਸ ਦੀ ਬੇਟੀ 53 ਸਾਲਾ ਪਤੀ ਗੈਰ ਡੈਡਲੋ ਅਤੇ 15 ਸਾਲ ਦੀ ਧੀ ਹੈਸਿਗ ਦੋ ਹਫ਼ਤਿਆਂ ਦੀ ਯਾਤਰਾ 'ਤੇ ਸਨ, ਜਦੋਂ ਵਾਦਿਟ ਆਈਲੈਂਡ 'ਤੇ ਜਵਾਲਾ ਮੁਖੀ ਫਟਿਆ | ਉਸ ਤੋਂ ਬਾਅਦ ਤਿੰਨੇ ਜਣੇ ਲਾਪਤਾ ਸਨ | ਲੀਜਾ ਇਸ ਘਟਨਾ 'ਚ 30 ਫ਼ੀਸਦੀ ਝੁਲਸ ਗਈ ਤੇ ਹਸਪਤਾਲ 'ਚ ਜ਼ੇਰੇ ਇਲਾਜ ਹੈ, ਪਰ ਉਸ ਦੇ ਪਤੀ ਤੇ ਧੀ ਬਾਰੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋ ਸਕੀ | ਜ਼ਿਕਰਯੋਗ ਹੈ ਕਿ ਵਾਦਿਟ ਆਈਲੈਂਡ ਜਵਾਲਾ ਮੁਖੀ ਧਮਾਕੇ ਮੌਕੇ ਉਥੇ ਮੌਜੂਦ 100 ਲੋਕਾਂ 'ਚੋਂ 13 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ | 5 ਲੋਕਾਂ ਦੀ ਮੌਤ ਹੋ ਜਾਣ ਦੀ ਪੁਸ਼ਟੀ ਹੋਈ ਤੇ 8 ਬਾਰੇ ਕੋਈ ਜਾਣਕਾਰੀ ਨਹੀਂ | ਡੈਡਲੋ ਪਰਿਵਾਰ ਨੇ ਜਿਥੇ ਪਰਿਵਾਰ ਦੀ ਸੁਰੱਖਿਅਤ ਵਾਪਸੀ ਦੀ ਕਾਮਨਾ ਕੀਤੀ, ਉਥੇ ਹੋਰਨਾਂ ਪਰਿਵਾਰਾਂ ਲਈ ਦੁਆ ਕੀਤੀ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ