ਸਿਡਨੀ ਵਿੱਚ ਜੰਗਲੀ ਅੱਗ ਦਾ ਅਸਰ -ਧੂੰਏਂ ਦੇ ਗੁਬਾਰ -ਕਈ ਇਮਾਰਤਾਂ ਨੂੰ ਕਰਵਾਇਆ ਖਾਲੀ
ਸਿਡਨੀ ਵਿੱਚ ਜੰਗਲੀ ਅੱਗ ਦਾ ਅਸਰ -ਧੂੰਏਂ ਦੇ ਗੁਬਾਰ -ਕਈ ਇਮਾਰਤਾਂ ਨੂੰ ਕਰਵਾਇਆ ਖਾਲੀ

ਨਿਊ ਸਾਊਥ ਵੇਲਜ਼ ਵਿੱਚ ਲੱਗੀ ਜੰਗਲੀ ਅੱਗ ਦੇ ਕਾਰਨ ਪੈਦਾ ਹੋ ਰਿਹਾ ਖ਼ਤਰਨਾਕ ਧੂੰਆਂ ਸਿਡਨੀ ਸ਼ਹਿਰ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਹੈ ਕਿਉਂਕਿ ਇੱਥੇ ਕਈ ਦਿਨਾਂ ਤੋਂ ਹੀ ਇਸ ਧੂੰਏਂ ਦੇ ਕਾਰਨ ਧੁੰਦ ਦੀ ਮੋਟੀ ਚਾਦਰ ਬਣੀ ਹੋਈ ਹੈ ਅਤੇ ਇਹ ਹੁਣ ਵਧਦੀ ਹੀ ਜਾ ਰਹੀ ਹੈ। ਯੂਨੀ. ਆਫ ਨਿਊ ਸਾਊਥ ਵੇਲਜ਼ ਅਤੇ ਯੂਨੀ. ਆਫ ਸਿਡਨੀ ਦੀਆਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਲੋਕਾਂ ਨੂੰ ਸਿਹਤ ਸੰਕਟ ਨਾਲ ਜੂਝਣਾ ਪੈ ਰਿਹਾ ਹੈ ਕਿਉਂਕਿ ਪ੍ਰਦੂਸ਼ਿਤ ਹਵਾ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਕਾਫੀ ਦਿੱਕਤ ਆ ਰਹੀ ਹੈ। ਸਵੇਰ ਦੀ ਸੈਰ ਵੀ ਬੰਦ ਹੈ। ਹੁਣ ਤੱਕ ਦੀ ਜਾਣਕਾਰੀ ਮੁਤਾਬਿਕ ਤਕਰੀਬਨ ਤਿੰਨ ਲੱਖ ਹੈਕਟੇਅਰ ਤੋਂ ਵੀ ਵੱਧ ਦਾ ਇਲਾਕਾ ਸੜ ਕੇ ਸੁਆਹ ਹੋ ਚੁਕਿਆ ਹੈ। ਹਾਰਬਰ ਬ੍ਰਿਜ ਅਤੇ ਓਪੇਰਾ ਹਾਊਸ ਨੂੰ ਸੰਘਣੀ ਧੁੰਦ ਦੇ ਗੁਬਾਰ ਨੇ ਘੇਰਿਆ ਹੋਇਆ ਹੈ। ਅੱਗ ਬੁਝਾਉਣ ਵਾਸਤੇ ਅਮਰੀਕਾ ਅਤੇ ਕੈਨੇਡਾ ਤੋਂ ਵੀ ਕਰਮਚਾਰੀ ਅਤੇ ਮਾਹਿਰ ਆਏ ਹਨ ਅਤੇ ਸਭ ਪੂਰੀ ਮਿਹਨਤ ਨਾਲ ਦਿਨ ਰਾਤ ਇਸ ਆਫਤ ਨਾਲ ਜੂਝਣ ਵਿੱਚ ਲੱਗੇ ਹੋਏ ਹਨ ਪਰੰਤੂ ਹਾਲੇ ਸਥਿਤੀ ਕਾਬੂ ਵਿੱਚ ਆਉਣ ਦਾ ਨਾਮ ਹੀ ਨਹੀਂ ਲੈ ਰਹੀ
Comments