ਸਿਡਨੀ ਦੇ ਹਾਰਬਰ ਬਿ੍ਜ 'ਤੇ ਲੱਖਾਂ ਲੋਕਾਂ ਨੇ ਮਨਾਇਆ ਨਵੇਂ ਸਾਲ ਦਾ ਜਸ਼ਨ
ਸਿਡਨੀ, 31 ਦਸੰਬਰ (ਹਰਕੀਰਤ ਸਿੰਘ ਸੰਧਰ)-ਸਿਡਨੀ ਦੇ ਹਾਰਬਰ ਬਿ੍ਜ 'ਤੇ ਨਵੇਂ ਸਾਲ ਦੀ ਆਤਿਸ਼ਬਾਜ਼ੀ ਨੂੰ ਵੇਖਣ ਲਈ ਪੂਰੀ ਦੁਨੀਆ ਤੋਂ ਲੋਕ ਹਰ ਸਾਲ ਇਕੱਠੇ ਹੁੰਦੇ ਹਨ | ਦਿੱਤੇ ਅੰਕੜੇ ਮੁਤਾਬਿਕ 10 ਲੱਖ ਲੋਕ ਇਸ ਆਤਿਸ਼ਬਾਜ਼ੀ ਨੂੰ ਵੇਖਣ ਲਈ ਇਕੱਠੇ ਹੋਏ | ਹਾਰਬਰ ਬਿ੍ਜ, ਡਾਰਿਲੰਗ ਹਾਰਬਰ ਦੀ ਆਤਿਸ਼ਬਾਜ਼ੀ ਨੂੰ ਵੇਖਣ ਲਈ ਸਿਡਨੀ ਸ਼ਹਿਰ ਦੇ ਚੁਫੇਰੇ ਤੋਂ ਲੋਕਾਂ ਦਾ ਇਕੱਠ ਹੁੰਦਾ ਹੈ | ਇਸ ਸ਼ਹਿਰ ਦੀ ਇਹ ਖਾਸੀਅਤ ਹੈ ਕਿ ਨਿਊਜ਼ੀਲੈਂਡ ਦੇ ਨਾਲ-ਨਾਲ ਸਭ ਤੋਂ ਪਹਿਲਾਂ ਇਥੇ ਨਵੇਂ ਸਾਲ ਨੂੰ 'ਜੀ ਆਇਆਂ ਨੂੰ ' ਆਖਿਆ ਜਾਂਦਾ ਹੈ | ਬੱਚਿਆਂ ਲਈ 9 ਵਜੇ ਆਤਿਸ਼ਬਾਜ਼ੀ ਕਰਵਾਈ ਜਾਂਦੀ ਹੈ ਅਤੇ ਮੁੱਖ ਆਤਿਸ਼ਬਾਜ਼ੀ ਰਾਤ 12 ਵਜੇ ਹੁੰਦੀ ਹੈ, ਜਿਹੜੀ ਤਕਰੀਬਨ 30 ਮਿੰਟ ਤੱਕ ਚੱਲਦੀ ਹੈ | 1976 ਤੋਂ ਸ਼ੁਰੂ ਹੋਈ ਹਾਰਬਰ ਬਿ੍ਜ ਦੀ ਆਤਿਸ਼ਬਾਜ਼ੀ 'ਤੇ ਲੱਖਾਂ ਡਾਲਰਾਂ ਦਾ ਵਪਾਰ ਵੀ ਹੁੰਦਾ ਹੈ |
Comments