ਆਸਟ੍ਰੇਲੀਆ ਬਣਿਆ ਅੱਗ ਦਾ ਗੋਲਾ, ਸੜਕਾਂ ਵੀ ਪਿਘਲੀਆਂ

ਸਿਡਨੀ, 20 ਦਸੰਬਰ (ਹਰਕੀਰਤ ਸਿੰਘ ਸੰਧਰ)-ਜਿਥੇ ਪੰਜਾਬ ਅੱਜਕਲ੍ਹ ਸ਼ੀਤ ਲਹਿਰ ਤੇ ਠੰਢ ਦਾ ਪ੍ਰਕੋਪ ਝੱਲ ਰਿਹਾ ਹੈ, ਉਥੇ ਆਸਟ੍ਰੇਲੀਆ ਅੱਗ ਦਾ ਗੋਲਾ ਬਣਿਆ ਹੋਇਆ ਹੈ ਤੇ ਤਾਪਮਾਨ 50 ਡਿਗਰੀ 'ਤੇ ਪਹੁੰਚ ਗਿਆ ਹੈ | ਪੋਰਟ ਅਗਸਤਾ ਤੇ ਹੋਰ ਕਈ ਸਥਾਨਾਂ 'ਤੇ ਸੜਕਾਂ ਪਿਘਲ ਰਹੀਆਂ ਹਨ | ਆਸਟ੍ਰੇਲੀਆ ਦੇ ਜੰਗਲਾਂ ਨੂੰ ਲੱਗੀ ਅੱਗ ਬੁਝਣ ਦਾ ਨਾਂਅ ਨਹੀਂ ਲੈ ਰਹੀ | ਅਸਮਾਨ ਵਿਚ ਹਰ ਪਾਸੇ ਧੂੰਆਂ ਚੜਿ੍ਹਆ ਹੈ ਤੇ ਸਿਡਨੀ ਵਿਚ ਇਹ ਹੋਰ ਵੀ ਖਤਰਨਾਕ ਸਾਬਤ ਹੋ ਰਿਹਾ ਹੈ | ਸਿਡਨੀ ਵਿਚ ਲੱਗੀ ਅੱਗ ਨੂੰ ਬੁਝਾਉਂਦੇ ਹੋਏ ਦੋ ਫਾਇਰ ਫਾਈਟਰ ਆਪਣੀ ਜਾਨ ਗਵਾ ਬੈਠੇ ਹਨ, ਜਦਕਿ ਤਿੰਨ ਜ਼ਖ਼ਮੀ ਹੋਏ ਹਨ | ਬਿਊਰੋ ਆਫ਼ ਮੈਟਰੋਲੋਜੀ ਅਨੁਸਾਰ ਦਰਜਨ ਤੋਂ ਜ਼ਿਆਦਾ ਸਥਾਨਾਂ 'ਤੇ ਇਸ ਸਾਲ ਤਾਪਮਾਨ ਨੇ ਰਿਕਾਰਡ ਤੋੜੇ ਹਨ | ਐਡੀਲੇਡ ਵਿਚ ਰਾਤ ਵੇਲੇ ਦਾ ਤਾਪਮਾਨ ਵੀ 33.6 ਰਿਕਾਰਡ ਕੀਤਾ ਗਿਆ, ਜਿਹੜਾ 1939 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ | ਕੱਲ੍ਹ ਦੁਨੀਆ ਭਰ ਦੇ ਸਭ ਤੋਂ ਗਰਮ 15 ਸਥਾਨਾਂ ਵਿਚੋਂ 14 ਆਸਟ੍ਰੇਲੀਆ ਦੇ ਸਨ |
ਮੈਲਬੌਰਨ 'ਚ ਏਨੀ ਗਰਮੀ ਸੈਂਕੜੇ ਸਾਲ ਬਾਅਦ ਹੋਈ ਹੈ | ਨਿਊ ਸਾਊਥ ਵੇਲਜ਼ 'ਚ ਲੱਗੀ ਜੰਗਲਾਂ ਦੀ ਅੱਗ ਏਨੀ ਗਰਮੀ ਵਿਚ ਹੋਰ ਭਿਆਨਕ ਰੂਪ ਅਖ਼ਤਿਆਰ ਕਰ ਰਹੀ ਹੈ | ਜਾਣਕਾਰੀ ਅਨੁਸਾਰ ਜੰਗਲਾਂ ਦੀ ਅੱਗ 2020 ਨੂੰ ਜੀ ਆਇਆਂ ਵੀ ਕਰੇਗੀ | ਤਕਰੀਬਨ ਆਸਟ੍ਰੇਲੀਆ ਭਰ ਵਿਚ ਹੀ ਬਾਹਰ ਅੱਗ ਬਾਲਣ ਤੋਂ ਮਨ੍ਹਾ ਹੈ ਅਤੇ ਐਮਰਜੈਂਸੀ ਸੇਵਾਵਾਂ ਸ਼ੁਰੂ ਕੀਤੀਆਂ ਹਨ |

Comments