ਆਸਟਰੇਲੀਆ: ਸੈਲਾਨੀਆਂ ਸਮੇਤ ਸਥਾਨਕ ਲੋਕ ਵੀ ਫਸੇ ਇਸ ਅੱਗ ਵਿੱਚ..

ਆਸਟਰੇਲੀਆ: ਸੈਲਾਨੀਆਂ ਸਮੇਤ ਸਥਾਨਕ ਲੋਕ ਵੀ ਫਸੇ ਇਸ ਅੱਗ ਵਿੱਚ...
ਸਾਲ 2019 ਆਸਟਰੇਲੀਆ ਦੇ ਲੋਕਾਂ ਲਈ ਪਰੇਸ਼ਾਨੀ ਭਰਿਆ ਰਿਹਾ। ਇਸ ਦਾ ਕਾਰਨ ਜੰਗਲਾਂ ਵਿੱਚ ਲੱਗੀ ਅੱਗ ਹੈ।
ਕਈ ਲੋਕਾਂ ਦੀ ਮੌਤ ਹੋਈ ਤੇ ਹਜ਼ਾਰਾਂ ਲੋਕ ਬੇ-ਘਰ ਹੋ ਗਏ। ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ ਵਿੱਚ ਸਾਲ ਦੇ ਆਖਰੀ ਦਿਨ ਅੱਗ ਵੱਧ ਗਈ।
ਇਸ ਦਾ ਕਾਰਨ ਖ਼ੁਸ਼ਕ ਮੌਸਮ ਨੂੰ ਦੱਸਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਅੱਗ ਵਿੱਚ ਫਸੇ ਲੋਕਾਂ ਦੀ ਮਦਦ ਕੀਤੀ।
ਸਥਾਨਕ ਲੋਕਾਂ ਸਮੇਤ ਕਈ ਸੈਲਾਨੀ ਵੀ ਆਸਟਰੇਲੀਆ ਦੇ ਸਮੁੰਦਰ ਨਾਲ ਲੱਗਦੇ ਸ਼ਹਿਰਾਂ ’ਚ ਫਸ ਗਏ ਹਨ। ਸਾਇੰਸਦਾਨਾਂ ਅਨੁਸਾਰ ਇਨ੍ਹਾਂ ਘਟਨਾਵਾਂ ਦਾ ਕਾਰਨ ਬਦਲਦਾ ਵਾਤਾਵਰਣ ਹੈ।
Comments