ਹਵਾਈ ਅੱਡੇ ਤੋਂ 2 ਯਾਤਰੀਆਂ ਕੋਲੋਂ 1 ਕਰੋੜ 30 ਲੱਖ ਦਾ ਸੋਨਾ ਬਰਾਮਦ

ਰਾਜਾਸਾਂਸੀ, 2 ਦਸੰਬਰ (ਹਰਦੀਪ ਸਿੰਘ ਖੀਵਾ)- ਅੰਮ੍ਰਿਤਸਰ ਦੇ ਰਾਜਾਸਾਂਸੀ ਕੌਮਾਂਤਰੀ ਹਵਾਈ ਅੱਡੇ 'ਤੇ ਬੀਤੇ ਦੇਰ ਰਾਤ ਦੁਬਈ ਤੋਂ ਪੁਜੀ ਏਅਰ ਇੰਡੀਆ ਦੀ ਉਡਾਣ ਰਾਹੀਂ ਦੋ ਯਾਤਰੀਆਂ ਦੇ ਕੋਲੋਂ ਕਸਟਮ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਪੜਤਾਲ ਦੌਰਾਨ 3 ਕਿੱਲੋ 35 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ। ਬਰਾਮਦ ਕੀਤੇ ਸੋਨੇ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 1 ਕਰੋੜ 30 ਲੱਖ ਰੁਪਏ ਦੱਸੀ ਜਾ ਰਹੀ ਹੈ। ਕਾਬੂ ਕੀਤੇ ਯਾਤਰੀਆਂ ਦਾ ਨਾਂਅ ਗੁਰਪ੍ਰੀਤ ਸਿੰਘ ਅਤੇ ਗੁਰਜੰਟ ਸਿੰਘ ਵਾਸੀ ਫ਼ਤਿਆਬਾਦ, ਤਰਨਤਾਰਨ ਦੱਸਿਆ ਜਾ ਰਿਹਾ ਹੈ।
Comments