ਪੰਜਾਬੀ ਨੇ ਕਾਰ ਚੋਰ ਨੂੰ ਮੌਕੇ 'ਤੇ ਦਬੋਚਿਆ


ਮੈਲਬੌਰਨ, 20 ਦਸੰਬਰ (ਸਰਤਾਜ ਸਿੰਘ ਧੌਲ)-ਪੰਜਾਬੀ ਜੋੜੇ ਵਲੋਂ ਉਨ੍ਹਾਂ ਦੀ ਟਾਇਰਾਂ ਦੀ ਦੁਕਾਨ ਦੇ ਬਾਹਰੋਂ ਉਨ੍ਹਾਂ ਦੀ ਕਾਰ ਚੋਰੀ ਕਰਕੇ ਲੈ ਕੇ ਜਾਂਦੇ ਹੋਏ ਚੋਰ ਨੂੰ ਦਬੋਚ ਕੇ ਚੰਗੀ ਤਰ੍ਹਾਂ ਛਿੱਤਰ ਪਰੇਡ ਕਰਕੇ ਪੁਲਿਸ ਨੂੰ ਸੌਾਪਣ ਦੀ ਖ਼ਬਰ ਹੈ | ਜੋਗਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਦੇ ਬਾਹਰਵਾਰ ਆਪਣੀ ਕਾਰ ਸਟਾਰਟ ਹੀ ਛੱਡ ਕੇ ਅੰਦਰ ਚਲੇ ਗਏ ਸਨ ਅਤੇ ਕੈਮਰੇ ਰਾਹੀਂ ਉਸ ਵੱਲ ਦੇਖ ਵੀ ਰਹੇ ਸਨ | ਕੁਝ ਸਮੇਂ ਬਾਅਦ ਉਥੇ ਇਕ ਆਦਮੀ ਆਇਆ ਅਤੇ ਉਨ੍ਹਾਂ ਦੀ ਕਾਰ ਨੂੰ ਲਿਜਾਣ ਲੱਗਾ | ਜਦੋਂ ਉਨ੍ਹਾਂ ਦੇਖਿਆ ਕਿ ਤਾਂ ਉਹ ਵੀ ਉਸ ਦੇ ਪਿੱਛੇ ਭੱਜ ਪਏ | ਗਿੱਲ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਵੀ ਉਨ੍ਹਾਂ ਦੇ ਮਗਰ ਹੀ ਰੌਲਾ ਪਾਉਂਦੀ ਦੌੜਦੀ ਹੋਈ ਆ ਗਈ | ਕਾਰ ਚੋਰ ਅਖੀਰ ਕਾਰ 'ਚੋਂ ਨਿਕਲ ਕੇ ਦੌੜ ਪਿਆ | ਆਖ਼ਰਕਾਰ ਚੋਰ ਉਨ੍ਹਾਂ ਦੇ ਅੜਿੱਕੇ ਆ ਗਿਆ | ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਸਾਰੇ ਉਥੇ ਇਕੱਠੇ ਹੋ ਗਏ ਅਤੇ ਚੋਰ ਦੀ ਕੁੱਟਮਾਰ ਕਰ ਦਿੱਤੀ | ਉਨ੍ਹਾਂ ਕਿਹਾ ਕਿ ਪੁਲਿਸ ਕੁਝ ਸਮੇਂ ਬਾਅਦ ਆ ਗਈ ਅਤੇ ਚੋਰ ਨੂੰ ਆਪਣੀ ਹਿਰਾਸਤ 'ਚ ਲੈ ਲਿਆ | ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਅਤੇ ਸੋਸ਼ਲ ਮੀਡੀਆ 'ਤੇ ਵੀ ਚਰਚਾ ਦਾ ਵਿਸ਼ਾ ਬਣੀ ਹੈ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ