ਆਸਟ੍ਰੇਲੀਆ 'ਚ ਰਿਕਾਰਡਤੋੜ ਗਰਮੀ ਨੇ ਕੱਢੇ ਵੱਟ


ਐਡੀਲੇਡ, 18 ਦਸੰਬਰ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਸਮੇਤ ਪੂਰੇ ਆਸਟ੍ਰੇਲੀਆ 'ਚ ਲੋਕ ਅੱਤ ਦੀਆਂ ਤੇਜ਼ ਗ਼ਰਮ ਹਵਾਵਾਂ ਤੇ ਭਿਆਨਕ ਲੂ ਦੀ ਮਾਰ ਝੱਲ ਰਹੇ ਹਨ | ਦਸੰਬਰ ਦੀ ਰਿਕਾਰਡਤੋੜ ਗਰਮੀ ਨੇ ਲੋਕਾਂ ਨੂੰ ਪਸੀਨੋ-ਪਸੀਨੀ ਕਰਦਿਆਂ ਵੱਟ ਕੱਢੇ ਹਨ | ਮੌਸਮ ਵਿਭਾਗ ਅਨੁਸਾਰ ਵੀਰਵਾਰ ਤੇ ਸ਼ੁੱਕਰਵਾਰ 20 ਦਸੰਬਰ ਤੱਕ ਤਾਪਮਾਨ 48 ਡਿਗਰੀ ਤੋਂ 49 ਡਿਗਰੀ ਤੱਕ ਹੋ ਜਾਵੇਗਾ | ਵਿਭਾਗ ਨੇ ਝੁਲਸ ਦੇ ਮੌਸਮ 'ਚ ਜਿੱਥੇ ਸ਼ੁੱਕਰਵਾਰ ਸਭ ਤੋਂ ਵੱਧ ਗ਼ਰਮੀ ਹੋਣ ਦਾ ਦਿਨ ਐਲਾਨਿਆ ਹੈ, ਉੱਥੇ ਲੋਕਾਂ ਨੂੰ ਬਚਾਓ ਸਾਧਨਾਂ ਦੀ ਜਾਣਕਾਰੀ ਮੁਹੱਈਆ ਕਰਵਾਉਂਦੇ ਹੋਏ ਸੁਚੇਤ ਰਹਿਣ ਤੇ ਬਗੈਰ ਕੰਮ ਤੋਂ ਗ਼ਰਮੀ ਸਮੇਂ ਘਰੋਂ ਬਾਹਰ ਨਾ ਜਾਣ ਲਈ ਹਦਾਇਤ ਕੀਤੀ ਹੈ | ਮੌਸਮ ਵਿਗਿਆਨੀ ਪਾਲ ਲੈਨਿਊ ਨੇ ਕਿਹਾ ਕਿ ਰਿਕਾਰਡਤੋੜ ਗ਼ਰਮੀ ਕਰਕੇ ਵਧੇ ਤਾਪਮਾਨ ਦਾ ਅਸਰ ਰਾਤ ਸਮੇਂ ਵੀ ਲੋਕਾਂ ਨੂੰ ਪ੍ਰੇਸ਼ਾਨ ਕਰ ਸਕਦਾ ਹੈ | ਬਚਾਓ ਲਈ ਮਹਿਕਮੇ ਦੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਬਜ਼ੁਰਗਾਂ ਤੇ ਕਮਜ਼ੋਰਾਂ ਨੂੰ ਖ਼ਾਸ ਤੌਰ ਸੁਰੱਖਿਆ ਲਈ ਤੰਦਰੁਸਤੀ ਦੀ ਜਾਂਚ ਕਰਵਾਉਣੀ ਚਾਹੀਦੀ ਹੈ | ਅੱਗ ਬੁਝਾਊ ਮਹਿਕਮੇ ਨੂੰ ਸੁਚੇਤ ਕਰਦਿਆਂ ਲੋਕਾਂ ਦੇ ਹਰ ਤਰ੍ਹਾਂ ਦੇ ਬਚਾਓ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ | ਬੇਘਰੇ ਲੋਕਾਂ ਨੂੰ ਰਾਹਤ ਦੇਣ ਲਈ ਸੌਣ ਵਾਸਤੇ ਐਡੀਲੇਡ ਹੱਟ ਸਟਰੀਟ, ਬੈਪਟਿਸਟ ਕੇਅਰ, ਦੱਖਣੀ ਵੈਸਟ ਕੇਅਰ ਸੈਂਟਰ ਵਿਖੇ ਰਿਹਾਇਸ਼ ਤੇ ਸੇਵਾਵਾਂ ਉਪਲਬਧ ਕਰਵਾਈਆਂ ਗਈਆਂ ਹਨ | ਮਹਿਕਮੇ ਨੇ ਸਮਾਜ ਸੇਵੀਆਂ ਨੂੰ ਸਹਿਯੋਗ ਤੇ ਜਦ ਤੱਕ ਬਾਰਿਸ਼ ਨਹੀਂ ਪੈਂਦੀ, ਮੌਸਮ ਦੇ ਬਦਲਣ ਤੱਕ ਸੇਵਾ ਕਰਨ ਲਈ ਸੱਦਾ ਦਿੱਤਾ | ਮੰਗਲਵਾਰ ਤੋਂ ਮੌਸਮ ਦੇ ਬਦਲਣ ਦੀ ਭਵਿੱਖਬਾਣੀ ਕੀਤੀ ਗਈ ਹੈ | ਅੱਤ ਦੀ ਗ਼ਰਮੀ ਨੇ ਪੰਛੀਆਂ, ਜਾਨਵਰਾਂ ਦੀ ਜ਼ਿੰਦਗੀ ਨੂੰ ਵੀ ਪ੍ਰਭਾਵਿਤ ਕੀਤਾ | ਲੋਕ ਗ਼ਰਮੀ ਤੋਂ ਬਚਾਓ ਲਈ ਸਵਿਮਿੰਗ ਪੂਲਾਂ ਤੇ ਬੀਚਾਂ ਦਾ ਆਸਰਾ ਲੈ ਰਹੇ ਹਨ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ