50 ਡਾਲਰਾਂ ਦੇ ਨੋਟਾਂ ਦੀ ਨਕਲੀ ਕਰੰਸੀ ਆਈ ਸਾਹਮਣੇ
50 ਡਾਲਰਾਂ ਦੇ ਨੋਟਾਂ ਦੀ ਨਕਲੀ ਕਰੰਸੀ ਆਈ ਸਾਹਮਣੇ
ਸਿਡਨੀ, 7 ਦਸੰਬਰ (ਹਰਕੀਰਤ ਸਿੰਘ ਸੰਧਰ)-ਹੁਣ ਸਿਰਫ਼ ਭਾਰਤੀ ਕਰੰਸੀ ਹੀ ਨਹੀਂ, ਸਗੋਂ ਡਾਲਰਾਂ ਦੀ ਨਕਲੀ ਕਰੰਸੀ ਸਾਹਮਣੇ ਆ ਰਹੀ ਹੈ | ਪਿਛਲੇ ਦਿਨੀਂ ਪੰਜਾਬੀ ਮੂਲ ਦੇ ਵਿਅਕਤੀ ਵਲੋਂ ਹਵਾਈ ਅੱਡੇ ਦੇ ਏ. ਟੀ. ਐਮ. ਤੋਂ ਜਦ ਡਾਲਰ ਕਢਾਏ ਗਏ ਤਾਂ ਅਗਾਂਹ ਜਾ ਕੇ ਕੁਝ ਵਸਤਾਂ ਲੈਣ ਲਈ ਉਹ ਕਰੰਸੀ ਦਿੱਤੀ ਗਈ | ਦੁਕਾਨਦਾਰ ਨੇ ਦੱਸਿਆ ਕਿ ਇਹ 50 ਦਾ ਆਸਟ੍ਰੇਲੀਅਨ ਡਾਲਰ ਦਾ ਨੋਟ ਨਕਲੀ ਹੈ | ਇਥੇ ਦੱਸਣਯੋਗ ਹੈ ਕਿ ਨਕਲੀ ਕਰੰਸੀ ਨੂੰ ਉਸੇ ਸਮੇਂ ਜ਼ਬਤ ਕਰ ਲਿਆ ਜਾਂਦਾ ਹੈ | ਸਰਕਾਰ ਨੇ 50 ਡਾਲਰ ਦੇ ਨੋਟਾਂ ਦੀ ਅਸਲੀ ਪਹਿਚਾਣ ਦੀਆਂ ਕਈ ਵੀਡੀਓ ਵੀ ਜਾਰੀ ਕੀਤੀਆਂ ਹਨ | ਰੌਸ਼ਨੀ ਵਿਚ ਕਰਨ ਨਾਲ ਜਿਥੇ 7 ਤਾਰੇ ਨਜ਼ਰ ਆਉਂਦੇ ਹਨ, ਉਥੇ ਅਸਲੀ ਨੋਟ ਨੂੰ ਅੱਗੇ-ਪਿੱਛੇ ਕਰਨ ਨਾਲ ਉੜਦੇ ਪੰਛੀ ਦੇ ਖੰਭ ਦਿੱਸਦੇ ਹਨ ਅਤੇ ਰੰਗ ਬਦਲਦੇ ਹਨ | ਨਕਦੀ ਦੀ ਜਗ੍ਹਾ ਬੈਂਕ ਕਾਰਡ ਨੂੰ ਤਰਜੀਹ ਦੇਣ ਦੀ ਗੱਲ ਵੀ ਕੀਤੀ |
Comments