ਦਰਿਆ ਬਿਆਸ ਨੇ ਉਜਾੜੇ ਇਕ ਦਰਜਨ ਕਿਸਾਨ ਤੇ ਸੈਂਕੜੇ ਏਕੜ ਜ਼ਮੀਨ ਦਰਿਆ ਦੀ ਭੇਟ ਚੜ੍ਹੀ

ਬਿਆਸ ਨੇ ਉਜਾੜੇ ਇਕ ਦਰਜਨ ਕਿਸਾਨ ਤੇ ਸੈਂਕੜੇ ਏਕੜ ਜ਼ਮੀਨ ਦਰਿਆ ਦੀ ਭੇਟ ਚੜ੍ਹੀ

ਨਡਾਲਾ, 29 ਦਸੰਬਰ (ਮਨਜਿੰਦਰ ਸਿੰਘ ਮਾਨ)-ਦਰਿਆ ਬਿਆਸ ਵਲੋਂ ਕਪੂਰਥਲਾ ਜ਼ਿਲੇ੍ਹ ਵੱਲ ਲਗਾਤਾਰ ਲਗਾਈ ਜਾ ਰਹੀ ਢਾਅ ਕਾਰਨ ਮੰਡ ਸਰਦਾਰ ਸਿੰਘ ਵਾਲਾ ਦੇ ਕਿਸਾਨਾਂ ਦੀ ਸੈਂਕੜੇ ਏਕੜ ਬੇਸ਼ਕੀਮਤੀ ਜ਼ਮੀਨ ਦਰਿਆ ਦੀ ਭੇਟ ਚੜ੍ਹ ਰਹੀ ਹੈ | ਕਿਸਾਨ ਸੋਨਾ ਸਿੰਘ ਦਾ ਘਰ ਵੀ ਭੇਟ ਚੜਿ੍ਹਆ | ਲਗਾਤਾਰ ਪੈ ਰਹੇ ਰੋੜ ਕਾਰਨ ਆਬਾਦੀ ਨੂੰ ਖ਼ਤਰਾ ਪੈਦਾ ਹੋ ਗਿਆ ਹੈ | ਜ਼ਿਲ੍ਹਾ ਪ੍ਰਸ਼ਾਸਨ ਦੀ ਬੇਰੁਖ਼ੀ ਤੇ ਸਰਕਾਰ ਦੀ ਲਾਪਰਵਾਹੀ ਕਾਰਨ ਕਿਸਾਨ ਬਰਬਾਦ ਹੋ ਰਹੇ ਹਨ | ਕਰੀਬ 8 ਸਾਲ ਪਹਿਲਾਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਯਤਨਾਂ ਨਾਲ ਕਰੀਬ 3.25 ਕਰੋੜ ਦੀਆਂ 13 ਪੱਥਰ ਦੀਆਂ ਰੋਕਾਂ ਤੇ ਤਿੰਨ ਸਪਰ ਬਣਾਏ ਗਏ ਸਨ | ਇਸ ਪਾਸੇ ਵੱਲ ਪਾਣੀ ਦਾ ਦਬਾਅ ਵੱਧ ਜਾਣ ਕਾਰਨ 5 ਰੋਕਾਂ ਤੇ 2 ਸਪਰ ਦਰਿਆ ਰੋੜ ਕੇ ਲੈ ਗਿਆ ਹੈ, ਹੋਰ 2 ਰੋਕਾਂ ਖ਼ਤਰੇ 'ਚ ਹਨ | ਇਸ ਪਿੰਡ ਦੀ 100 ਏਕੜ ਦੇ ਕਰੀਬ ਜ਼ਮੀਨ ਦਰਿਆ 'ਚ ਬੁਰਦ ਹੋ ਚੁੱਕੀ ਹੈ ਤੇ ਹੋਰ ਨੁਕਸਾਨ ਲਗਾਤਾਰ ਜਾਰੀ ਹਨ | ਜੂਨ ਮਹੀਨੇ 'ਚ ਡੀ.ਸੀ. ਕਪੂਰਥਲਾ ਡੀ.ਪੀ.ਐਸ. ਖਰਬੰਦਾ ਇਸ ਥਾਂ ਦਾ ਮੌਕਾ ਵੇਖਣ ਆਏ ਸਨ ਤੇ ਜਲਦੀ ਇਸ ਦੇ ਹੱਲ ਦਾ ਭਰੋਸਾ ਦਿੱਤਾ ਸੀ | ਪਰੰਤੂ 6 ਮਹੀਨੇ ਤੋਂ ਉੱਪਰ ਸਮਾਂ ਬੀਤ ਜਾਣ 'ਤੇ ਵੀ ਕੋਈ ਹੱਲ ਨਹੀਂ ਹੋਇਆ | ਇਸ ਸਬੰਧੀ ਕਿਸਾਨ ਆਗੂ ਸਰਬਜੀਤ ਸਿੰਘ ਸੋਨੂੰ ਬੱਲ, ਸੋਨਾ ਸਿੰਘ ਮੰਡ ਨੇ ਦੱਸਿਆ ਕਿ ਲੰਘੇ ਕਈ ਸਾਲਾਂ ਤੋਂ ਕਿਸਾਨ ਦੁਹਾਈ ਦੇ ਰਹੇ ਹਨ, ਪਰੰਤੂ ਉਨ੍ਹਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੈ | ਦਰਿਆ ਅੱਗੇ ਉਨ੍ਹਾਂ ਦੀ ਕੋਈ ਪੇਸ਼ ਨਹੀਂ ਜਾਂਦੀ | ਦਰਿਆ ਵਲੋਂ ਮਚਾਈ ਤਬਾਹੀ ਨਾਲ ਮੰਡ ਦੇ ਕਿਸਾਨ ਸੋਨਾ ਸਿੰਘ ਦੀ 4 ਏਕੜ, ਕਰਨੈਲ ਸਿੰਘ ਦੀ 2 ਏਕੜ, ਹਰਜਿੰਦਰ ਸਿੰਘ ਦੀ 2 ਏਕੜ, ਸੰਤੋਖ ਸਿੰਘ ਦੇ 6 ਏਕੜ, ਭਗਵਾਨ ਸਿੰਘ ਨਿਹੰਗ ਦੀ 5 ਏਕੜ, ਹਰਦੇਵ ਸਿੰਘ ਦੀ 5 ਏਕੜ, ਬਖ਼ਸ਼ੀਸ਼ ਸਿੰਘ ਨਿਹੰਗ ਦੀ 3 ਏਕੜ, ਸਤਨਾਮ ਸਿੰਘ ਦੀ 2 ਏਕੜ, ਹਰਭਜਨ ਸਿੰਘ ਦੀ 2 ਏਕੜ, ਕੁਲਦੀਪ ਸਿੰਘ ਦੀ 2 ਏਕੜ, ਗਿਆਨੀ ਮਹਿੰਦਰ ਸਿੰਘ ਦੀ 4 ਏਕੜ ਅਤੇ ਹੋਰ ਕਿਸਾਨਾਂ ਦੀ ਜ਼ਮੀਨ ਖ਼ਤਮ ਹੋ ਗਈ ਹੈ | ਇਸ ਤੋਂ ਇਲਾਵਾ ਕੁੱਝ ਸਮੇਂ ਪਹਿਲਾਂ ਕਿਸਾਨ ਸੰਪੂਰਨ ਸਿੰਘ ਦਾ ਡੇਰਾ, ਕਿਸਾਨਾਂ ਦੇ ਇੰਜਣ ਤੇ ਬੋਰ ਦਰਿਆ ਦੀ ਭੇਟ ਚੜ੍ਹ ਚੁੱਕੇ ਹਨ | ਕਿਸਾਨ ਸੋਨਾ ਸਿੰਘ ਦਾ ਘਰ ਰੁੜ ਜਾਣ ਕਾਰਨ ਉਹ ਨੇੜਲੇ ਪਿੰਡ ਕਿਰਾਏ'ਤੇ ਰਹਿ ਰਿਹਾ ਹੈ | ਉਨ੍ਹਾਂ ਦੱਸਿਆ ਇਸ ਵੇਲੇ ਮੰਡ ਸਰਦਾਰ ਸਾਹਿਬ ਵਾਲਾ ਦੀ ਆਬਾਦੀ ਨੂੰ ਦਰਿਆ ਦਾ ਖ਼ਤਰਾ ਪੈਦਾ ਹੋ ਗਿਆ ਹੈ | ਇਸ ਵੇਲੇ ਬਚਾਅ ਕਾਰਜ ਤੁਰੰਤ ਨਾ ਸ਼ੁਰੂ ਕੀਤੇ ਤੇ ਪੀੜਤ ਕਿਸਾਨਾਂ ਨੂੰ ਫ਼ੌਰੀ ਰਾਹਤ ਨਾ ਮਿਲੀ ਤਾਂ ਉਹ ਬਾਕੀ ਬਚੀ ਜ਼ਮੀਨ ਤੋਂ ਵੀ ਹੱਥ ਧੋ ਬੈਠਣਗੇ | ਹਲਕੇ 'ਚ ਕਿਸਾਨਾਂ ਦੀ ਬਾਂਹ ਫੜਨ ਵਾਲਾ ਕੋਈ ਰਾਜਨੀਤਕ ਆਗੂ ਨਹੀਂ ਹੈ | ਇਸ ਵੇਲੇ ਦਰਿਆ ਬਿਆਸ ਆਪਣੇ ਅਸਲ ਵਹਿਣ 'ਤੇ 12-12 ਏਕੜ ਇੱਧਰ ਆ ਗਿਆ ਹੈ | ਇਸ ਸਬੰਧੀ ਪਿੰਡ ਦੇ ਸਰਪੰਚ ਕੁਲਵੰਤ ਸਿੰਘ, ਸਰਪੰਚ ਚੰਨਣ ਸਿੰਘ ਮੰਡ ਤਲਵੰਡੀ, ਸਰਪੰਚ ਹਰਜਿੰਦਰ ਸਿੰਘ ਤਲਵੰਡੀ ਕੂਕਾ, ਸਰਪੰਚ ਬਲਵਿੰਦਰ ਸਿੰਘ ਇਬਰਾਹੀਮਵਾਲ ਤੇ ਪੀੜਤ ਕਿਸਾਨਾਂ ਨੇ ਦਰਿਆ ਤੋ ਬਚਾਉਣ ਦੀ ਮੰਗ ਕੀਤੀ ਹੈ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ