ਡੇਰਾ ਭਨਿਆਰਾਵਾਲੀ ਧਮਾਣਾ ਦੇ ਮੁਖੀ ਬਾਬਾ ਪਿਆਰਾ ਸਿੰਘ ਦਾ ਹੋਇਆ ਦਿਹਾਂਤ

ਨੂਰਪੁਰ ਬੇਦੀ, 30 ਦਸੰਬਰ (ਹਰਦੀਪ ਸਿੰਘ ਢੀਂਡਸਾ)- ਬਹੁ ਚਰਚਿਤ ਡੇਰਾ ਭਨਿਆਰਾਵਾਲੀ ਦੇ ਮੁਖੀ ਬਾਬਾ ਪਿਆਰਾ ਸਿੰਘ ਭਨਿਆਰਾਵਾਲਾ (61) ਦਾ ਅੱਜ ਦਿਹਾਂਤ ਹੋ ਗਿਆ। ਜਾਣਕਾਰੀ ਅਨੁਸਾਰ, ਬਾਬਾ ਭਨਿਆਰਾਵਾਲਾ ਨੂੰ ਅੱਜ ਤੜਕਸਾਰ ਛਾਤੀ 'ਚ ਦਰਦ ਹੋਣ 'ਤੇ ਪੀ.ਜੀ.ਆਈ ਚੰਡੀਗੜ੍ਹ ਲੈ ਜਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਭਨਿਆਰਾਵਾਲਾ ਨੇ 1980 'ਚ ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਧਮਾਣਾ 'ਚ ਆਪਣੇ ਪਿਤਾ ਤੁਲਸੀ ਰਾਮ ਦੀ ਮੌਤ ਤੋਂ ਬਾਅਦ ਡੇਰੇ ਦਾ ਕੰਮ ਸੰਭਾਲਿਆ ਸੀ। ਬਾਬਾ ਭਨਿਆਰਾਵਾਲਾ ਦੇ ਕਰੀਬ 6 ਲੱਖ ਸ਼ਰਧਾਲੂ ਦੱਸੇ ਜਾਂਦੇ ਹਨ ਜੋ ਕਿ ਜ਼ਿਆਦਾਤਰ ਪੰਜਾਬ ਦੇ ਮਾਲਵਾ ਖ਼ਿੱਤੇ ਨਾਲ ਸਬੰਧਿਤ ਹਨ।
Comments