ਆਸਟ੍ਰੇਲੀਆ 'ਚ ਗੱਡੀ ਚਲਾਉਂਦਿਆਂ ਮੋਬਾਈਲ 'ਤੇ ਗੱਲ ਕਰਦਿਆਂ ਪਹਿਲੇ ਹਫ਼ਤੇ ਫੜੇ 3300 ਡਰਾਈਵਰ
ਗੱਡੀ ਚਲਾਉਂਦਿਆਂ ਮੋਬਾਈਲ 'ਤੇ ਗੱਲ ਕਰਦਿਆਂ ਪਹਿਲੇ ਹਫ਼ਤੇ ਫੜੇ 3300 ਡਰਾਈਵਰ
ਨਿਊ ਸਾਊਥ ਵੇਲਜ਼ ਸੂਬੇ 'ਚ ਲੱਗੇ 'ਮੋਬਾਈਲ ਡਿਟੈਕਸ਼ਨ' ਕੈਮਰੇ

ਸਿਡਨੀ, 18 ਦਸੰਬਰ (ਹਰਕੀਰਤ ਸਿੰਘ ਸੰਧਰ)-ਦੁਨੀਆ ਦੇ ਪਹਿਲੇ 'ਮੋਬਾਈਲ ਡਿਟੈਕਸ਼ਨ' ਕੈਮਰੇ ਜੋ ਨਿਊ ਸਾਊਥ ਵੇਲਜ਼ ਸੂਬੇ 'ਚ ਲੱਗੇ ਹਨ, ਨੇ ਪਹਿਲੇ ਹਫ਼ਤੇ 3300 ਡਰਾਇਵਰ ਕਾਨੂੰਨ ਦੀ ਉਲੰਘਣਾ ਕਰਦੇ ਫੜੇ ਹਨ | ਇੱਥੇ ਗੌਰਤਲਬ ਹੈ ਕਿ ਸੜਕ ਹਾਦਸਿਆਂ ਨੂੰ ਘਟਾਉਣ ਲਈ ਡਰਾਇਵਿੰਗ ਕਰਦਿਆਂ ਮੋਬਾਈਲ ਦੀ ਵਰਤੋਂ ਕਰਦਿਆਂ ਨੂੰ ਫੜਨ ਲਈ ਕੈਮਰੇ ਲਗਾਏ ਹਨ | ਜਾਣਕਾਰੀ ਅਨੁਸਾਰ 6 ਕੈਮਰਿਆਂ ਤੋਂ ਬੀਤੇ ਹਫ਼ਤੇ 7,73,000 ਕਾਰਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ 'ਚੋਂ 3300 ਡਰਾਈਵਰ ਮੋਬਾਈਲ ਪ੍ਰਯੋਗ ਕਰਦੇ ਫੜੇ ਗਏ | ਸਿਡਨੀ ਹਾਰਵਰ ਬਿ੍ਜ 'ਤੇ ਲੱਗੇ ਕੈਮਰੇ ਰਾਹੀਂ ਰੋਜ਼ਾਨਾ ਸੈਂਕੜੇ ਲੋਕ ਮੋਬਾਈਲ ਦਾ ਪ੍ਰਯੋਗ ਕਰਦੇ ਦੇਖੇ ਗਏ | ਸਾਊਥ ਕੋਸਟ ਦੇ ਨੋਰਾ ਇਲਾਕੇ ਤੋਂ 126 ਡਰਾਈਵਰ ਮੋਬਾਈਲ ਕਰਦੇ ਫੜੇ ਗਏ | ਨਿਊ ਸਾਊਥ ਵੇਲਜ਼ ਰੋਡ ਮੰਤਰੀ ਅਡਰਿਓ ਕੋਨਸਟੈਂਸ ਨੇ ਕਿਹਾ ਕਿ ਨਤੀਜੇ ਨਿਰਾਸ਼ਾਜਨਕ ਹਨ | ਉਕਤ ਕੈਮਰੇ 300 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਦੀ ਗੱਡੀ ਦੀ ਤਸਵੀਰ ਵੀ ਬੜੀ ਆਰਾਮ ਨਾਲ ਖਿੱਚ ਸਕਦੇ ਹਨ | ਕੈਮਰੇ ਵਿਚ ਫੜੇ ਹੋਣ ਦੀ ਸੂਰਤ ਵਿਚ 344 ਡਾਲਰ ਦਾ ਜੁਰਮਾਨਾ ਕੀਤਾ ਜਾਵੇਗਾ |
Comments