ਪੰਜਾਬੀ ਭਾਈਚਾਰੇ ਦੀ ਮਾਂ ਬੋਲੀ ਪੰਜਾਬੀ ਨੂੰ ਹੁਣ ਨਿਊ ਸਾਊਥ ਵੇਲਜ਼ ਦੇ ਪਬਲਿਕ ਸਕੂਲਾਂ ਵਿੱਚ ਕਿੰਡਰਗਾਰਟਨ ਤੋਂ ਲੈ ਕਿ ਦਸਵੀਂ ਕਲਾਸ ਤੱਕ ਪੜਾਇਆ ਜਾ ਸਕੇਗਾ।


ਪੰਜਾਬੀ ਭਾਈਚਾਰੇ ਦੀ ਮਾਂ ਬੋਲੀ ਪੰਜਾਬੀ ਨੂੰ ਹੁਣ ਨਿਊ ਸਾਊਥ ਵੇਲਜ਼ ਦੇ ਪਬਲਿਕ ਸਕੂਲਾਂ ਵਿੱਚ ਕਿੰਡਰਗਾਰਟਨ ਤੋਂ ਲੈ ਕਿ ਦਸਵੀਂ ਕਲਾਸ ਤੱਕ ਪੜਾਇਆ ਜਾ ਸਕੇਗਾ।

ਅਜਿਹਾ ਅਗਲੇ ਸੈਸ਼ਨ ਤੋਂ ਸ਼ੁਰੂ ਕਰ ਕੇ ਕਈ ਪੜਾਵਾਂ ਵਿੱਚੋਂ ਲੰਘਦਾ ਹੋਇਆ, ਸਾਲ 2022 ਤੱਕ ਪੂਰੀ ਤਰਾਂ ਲਾਗੂ ਕੀਤਾ ਜਾਵੇਗਾ।

ਗੁਰਮੀਤ ਕੌਰ ਜੋ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਹਮੇਸ਼ਾਂ ਤੋਂ ਹੀ ਕਾਰਜਸ਼ੀਲ ਰਹੇ ਹਨ ਵਲੋਂ ਇਹ ਜਾਣਕਾਰੀ ਐਸ ਬੀ ਐਸ ਪੰਜਾਬੀ ਨਾਲ ਸਾਂਝੀ ਕਰਦੇ ਹੋਏ ਦਸਿਆ ਕਿ, ‘ਪੰਜਾਬੀ ਭਾਸ਼ਾ ਦੇ ਸਿਲੇਬਸ ਉੱਤੇ ਕੰਮ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਕੀਤਾ ਜਾ ਰਿਹਾ ਸੀ। ਇਸ ਦੌਰਾਨ ‘ਨੇਸਾ’ ਵਲੋਂ ਆਯੋਜਿਤ ਕੀਤੀਆਂ ਕਈ ਵਰਕਸ਼ਾਪਾਂ ਵਿੱਚ ਭਾਗ ਲਿਆ ਗਿਆ ਅਤੇ ਅੰਤ ਨੂੰ ਹੁਣ ਇਸ ਸਿਲੇਬਸ ਨੂੰ ਬਕਾਇਦਾ ਵਿਭਾਗ ਕੋਲ 27 ਨਵੰਬਰ ਨੂੰ ਸੌਂਪ ਦਿੱਤਾ ਗਿਆ ਹੈ।'

‘ਇਹ ਸਾਰੇ ਹੀ ਪੰਜਾਬੀ ਭਾਈਚਾਰੇ ਲਈ ਬੜੇ ਮਾਣ ਦੀ ਗੱਲ ਹੈ ਕਿ ਉਹਨਾਂ ਦੀ ਮਾਂ ਬੋਲੀ ਪੰਜਾਬੀ ਨੂੰ ਹੁਣ ਨਿਊ ਸਾਊਥ ਵੇਲਜ਼ ਦੇ ਪਬਲਿਕ ਸਕੂਲਾਂ ਵਿੱਚ ਕਿੰਡਰਗਾਰਟਨ ਤੋਂ ਲੈ ਕਿ ਦਸਵੀਂ ਕਲਾਸ ਤੱਕ ਪੜਾਇਆ ਜਾ ਸਕੇਗਾ’।

ਗੁਰਮੀਤ ਕੌਰ ਨੇ ਇਸ ਨੂੰ ਲਾਗੂ ਕਰਨ ਵਾਲੇ ਪੜਾਵਾਂ ਬਾਰੇ ਵਿਸਥਾਰ ਨਾਲ ਦਸਿਆ, ‘ਅਗਲੇ ਸਾਲ 2020 ਤੋਂ ਪੰਜਾਬੀ ਨੂੰ ਇੱਕ ਚੋਂਣਵੇਂ ਵਿਸ਼ੇ ਵਜੋਂ ਪੜਾਇਆ ਜਾ ਸਕੇਗਾ, ਸਾਲ 2021 ਵਿੱਚ ਪੰਜਾਬੀ ਨੂੰ ਕਿੰਡੀ ਤੋਂ ਲੈ ਕਿ ਛੇਵੀਂ ਤੱਕ ਅਤੇ ਸੱਤਵੀ ਤੋਂ ਨੌਂਵੀਂ ਤੱਕ ਚੋਣਵੇਂ ਵਿਸ਼ੇ ਵਜੋਂ, ਅਤੇ ਸਾਲ 2022 ਤੋਂ ਇਸ ਨੂੰ ਦਸਵੀਂ ਤੱਕ ਦੀਆਂ ਸਾਰੀਆਂ ਜਮਾਤਾਂ ਵਿੱਚ ਪੜਾਇਆ ਜਾਵੇਗਾ। ਵਿਦਿਆਰਥੀ ਇਸ ਨੂੰ ਅੱਗੇ ਬਾਰਵੀਂ ਜਮਾਤ ਤੱਕ ਹੁਣ ਵਾਂਗ ਹੀ ਪੜ ਸਕਣਗੇ’।

ਸਿਲੇਬਸ ਦੀਆਂ ਖੂਬੀਆਂ ਬਾਰੇ ਗੁਰਮੀਤ ਕੌਰ ਨੇ ਦਸਿਆ ਕਿ, ‘ਬਾਕੀ ਵਿਸ਼ਿਆਂ ਵਾਂਗ ਪੰਜਾਬੀ ਦਾ ਸਿਲੇਬਸ ਵੀ ਬਿਲਕੁਲ ਸਮੇਂ ਦੇ ਮੇਲ ਦਾ, ਲਚਕਦਾਰ, ਬਰਾਬਰੀ ਵਾਲਾ, ਸਭਿਆਚਾਰਕ, ਸਤਿਕਾਰ ਯੋਗ ਅਤੇ ਸੰਵੇਦਨਸ਼ੀਲ ਹੈ। ਇਸ ਵਿੱਚ ਆਦੀਵਾਸੀ ਭਾਈਚਾਰੇ ਦੇ ਸਭਿਆਚਾਰ ਅਤੇ ਸਿੱਖਿਆ ਪ੍ਰਣਾਲੀ ਨੂੰ ਵੀ ਉਚੇਚਾ ਤੌਰ ਤੇ ਸ਼ਾਮਲ ਕੀਤਾ ਗਿਆ ਹੈ’।

‘ਇਸ ਸਿਲੇਬਸ ਦੀ ਸਭ ਤੋਂ ਖਾਸ ਗਲ ਇਹ ਹੈ ਕਿ ਇਸ ਵਿੱਚ ਸ਼ਰੀਰਕ ਜਾਂ ਬੌਧਿਕ ਤੌਰ ਤੇ ਅਪੰਗ ਬੱਚਿਆਂ ਦੀਆਂ ਜਰੂਰਤਾਂ ਦਾ ਵੀ ਖਾਸ ਧਿਆਨ ਰਖਿਆ ਗਿਆ ਹੈ ਤਾਂ ਕਿ ਉਹਨਾਂ ਨੂੰ ਪੰਜਾਬੀ ਸਿੱਖਣ ਸਮੇਂ ਕੋਈ ਮੁਸ਼ਕਲ ਨਾ ਹੋਵੇ’।

ਸਿਲੇਬਸ ਨੂੰ ਸਿਖਿਆ ਵਿਭਾਗ ਕੋਲ ਸੌਂਪੇ ਜਾਣ ਤੋਂ ਬਾਅਦ ਅਗਲਾ ਕਦਮ ਹੈ ਕਿ ਵਿਭਾਗ ਅਤੇ ਯੁਨਿਵਰਸਿਟੀ ਆਫ ਸਿਡਨੀ ਪੰਜਾਬੀ ਨੂੰ ਪੜਾਉਣ ਵਾਸਤੇ ਯੋਗ ਅਧਿਆਪਕਾਂ ਦੀ ਨਿਯੁਕਤੀ ਅਤੇ ਉਹਨਾਂ ਨੂੰ ਟਰੇਨਿੰਗ ਆਦਿ ਪ੍ਰਦਾਨ ਕਰਨਗੇ।

‘ਇਸ ਕਾਰਜ ਨੂੰ ਇਸ ਸਥਾਨ ਤੱਕ ਪਹੁੰਚਾਉਣ ਲਈ ਕਈ ਸੰਸਥਾਵਾਂ ਨੇ ਦਿਨ ਰਾਤ ਮਿਹਨਤ ਕੀਤੀ ਹੈ, ਜਿਨਾਂ ਵਿੱਚ ਨੈਸ਼ਨਲ ਸਿੱਖ ਕਾਂਊਸਲ ਆਫ ਆਸਟ੍ਰੇਲੀਆ, ਗੁਰੂ ਨਾਨਕ ਪੰਜਾਬੀ ਸਕੂਲ ਗਲੈੱਨਵੁੱਡ, ਰਿਵਸਬੀ ਪੰਜਾਬੀ ਸਕੂਲ ਅਤੇ ਸੈਟਰਡੇਅ ਸਕੂਲ ਆਫ ਕਮਿਊਨਿਟੀ ਲੈਂਗੂਏਜ ਆਦਿ ਸ਼ਾਮਲ ਹਨ’।

ਇਸ ਸਮੇਂ ਸਿਲੇਬਸ ਨੂੰ ਪੜਾਉਣ ਲਈ ਯੋਗ ਸਰੋਤ ਇਕੱਠੇ ਕੀਤੇ ਜਾ ਰਹੇ ਹਨ। ਰਿਵਸਬੀ ਪੰਜਾਬੀ ਸਕੂਲ ਦੀ ਈਵੈਂਟ ਕੋਆਰਡੀਨੇਟਰ ਅਤੇ ਐਨ ਐਸ ਡਬਲਿਊ ਫੈਡਰੇਸ਼ਨ ਆਫ ਕਮਿਊਨਿਟੀ ਲੈਂਗੂਏਜ ਸਕੂਲਸ ਦੀ ਅੰਬੈਸਡਰ ਅਮਨਪ੍ਰੀਤ ਕਮਲ ਨੇ ਇਹ ਬੀੜਾ ਆਪਣੇ ਮੌਢਿਆਂ ਤੇ ਚੁੱਕਿਆ ਹੈ।

ਇਸ ਵਾਸਤੇ ਸਾਰਿਆਂ ਨੂੰ ਹੀ ਆਪਣਾ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ।

ਗੁਰਮੀਤ ਕੌਰ ਨੇ ਸਾਰੇ ਹੀ ਪੰਜਾਬੀ ਭਾਈਚਾਰੇ ਨੂੰ ਅੱਗੇ ਆਉਣ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਉਹ ਆਪਣੇ ਪਬਲਿਕ ਸਕੂਲਾਂ ਵਿੱਚ ਪੜਦੇ ਬੱਚਿਆਂ ਨੂੰ ਪੰਜਾਬੀ ਵਿਸ਼ਾ ਲੈਣ ਲਈ ਪ੍ਰੇਰਤ ਕਰਨ।

‘ਸਾਰੇ ਹੀ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਮੇਨ ਸਟਰੀਮ ਸਕੂਲਾਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਦੇ ਪਰਿੰਸੀਪਲਾਂ ਨਾਲ ਇਸ ਬਾਬਤ ਗਲਬਾਤ ਕਰਦੇ ਹੋਏ ਜਾਨਣ ਕਿ ਉਹਨਾਂ ਦੇ ਬੱਚੇ ਪੰਜਾਬੀ ਕਿਸ ਤਰਾਂ ਨਾਲ ਪੜ ਸਕਦੇ ਹਨ’ by SBS punjabi

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ