ਕੈਪਟਨ ਹਰਮਿੰਦਰ ਸਿੰਘ ਚੇਅਰਮੈਨ ਮਿਲਕਫੈਡ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਹੋਏ ਨਤਮਸਤਕ
ਸੁਲਤਾਨਪੁਰ ਲੋਧੀ ( ਐਸ ਪੀ ਐਲ ਬਿਊਰੋ) ਉੱਘੇ ਸੁਤੰਤਰਤਾ ਸੈਲਾਨੀ ਸਵ. ਕੈਪਟਨ ਸੁਰਜਨ ਸਿੰਘ ਨਸੀਰਪੁਰ ਵਾਲਿਆ ਦੇ ਸਪੁੱਤਰ ਤੇ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਅਤੇ ਜਿਲ੍ਹਾ ਕਾਂਗਰਸ ਦਿਹਾਤੀ ਦੇ ਸਾਬਕਾ ਪ੍ਰਧਾਨ ਕੈਪਟਨ ਹਰਮਿੰਦਰ ਸਿੰਘ ਅੱਜ ਆਪਣੇ ਜੱਦੀ ਹਲਕੇ ਚ ਚੇਆਰਮੈਨ ਬਣਨ ਤੋ ਬਆਦ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਪਹੁੰਚੇ ਅਤੇ ਗੁਰੁ ਘਰ ਨਤਮਸਤਕ ਹੋਏ ਅਤੇ ਉਹਨਾਂ ਗੁਰੁ ਘਰ ਵਿੱਚ ਮੱਥਾ ਟੇਕਣ ਤੋ ਬਆਦ ਕੀਰਤਨ ਸਰਵਣ ਕੀਤਾ ਅਤੇ ਗੁਰੁ ਘਰ ਦੀਆਂ ਖੁਸ਼ੀਆ ਪ੍ਰਪਤ ਕੀਤੀਆ ਇਸ ਸਮੇਂ ਉਹਨਾ ਨੂੰ ਗੁਰੁ ਘਰ ਦੇ ਗੰ੍ਰਥੀ ਭਾਈ ਹਰਜਿੰਦਰ ਸਿੰਘ ਜੀ ਨੇ ਸਿਰੋਪਾ ਦੇ ਸਨਮਾਨਿਤ ਵੀ ਕੀਤਾ । ਇਸ ਤੋ ਬਆਦ ਕੈਪਟਨ ਹਰਮਿੰਦਰ ਸਿੰਘ ਜੀ ਸੰਤ ਜਗਜੀਤ ਸਿੰਘ ਹਰਖੋਵਾਲ ਵਾਲਿਆ ਦੇ ਡੇਰੇ ਤੇ ਨਤਮਸਤਕ ਹੋਏ। ਇਸ ਸਮੇਂ ਉਹਨਾ ਦੇ ਨਾਲ ਉਹਨਾਂ ਦੇ ਬੇਟੇ ਕੈਪਟਨ ਕਰਨਬੀਰ ਸਿੰਘ a ਐਸ ਡੀ ਮੁੱਖ ਮੰਤਰੀ ਪੰਜਾਬ, ਸੀਨੀਆਰ ਪੱਤਰਕਾਰ ਨਰਿੰਦਰ ਸਿੰਘ ਸੋਨੀਆ ਸ੍ਰਪਰਸਤ ਸਾਹਿਤ ਸਭਾ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਕਰਨਬੀਰ ਸਿੰਘ ਕੇ ਬੀ, ਬਲਵਿੰਦਰ ਲਾਡੀ, ਕੰਵਲਨੈਂਨ ਸਿੰਘ ਕੈਨੀ, ਸਮਸ਼ੇਰ ਸਿੰਘ ਭਰੋਆਣਾ, ਜਥੇਦਾਰ ਗੁਰਦਆਿਲ ਸਿੰਘ ਖਾਲਸਾ, ਸਰਬਣ ਸਿੰਘ ਦੀਪੇਵਾਲ ਸਰਪੰਚ, ਗੁਰਜੰਟ ਸਿੰਘ ਸੰਧੂ ਆਹਲੀ ਕਲ੍ਹਾ, ਹਰਪ੍ਰੀਤ ਸਿੰਘ ਬਬਲਾ, ਮਨਦੀਪ ਸਿੰਘ ਅਤੇ ਵੱਡੀ ਗਿਣਤੀ ਚ ਕਾਂਗਰਸੀ ਵਰਕਰ ਹਜਾਰ ਸਨ ਜਿਕਰਯੋਗ ਹੈ ਕਿ ਕੈਪਟਨ ਹਰਮਿੰਦਰ ਸਿੰਘ ਜਿਨ੍ਹਾਂ ਦਾ ਸੁਲਤਾਨਪੁਰ ਲੋਧੀ ਅਤੇ ਸ਼ਾਹਕੋਟ ਹਲਕੇ ਵਿੱਚ ਬਹੁਤ ਪ੍ਰਭਾਵ ਹੈ ਅਤੇ ਉਹ ਪਿਛਲੀਆ ਵਿਧਾਨ ਸਭਾ ਚੋਣਾ ਦੌਰਾਨ ਪ੍ਰਮੁੱਖ ਦਾਅਵੇਦਾਰ ਸਨ ਉਹਨਾਂ ਆਪਣੀ ਨਿਯੁਕਤੀ ਲਈ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਸੁਲਤਾਨਪੁਰ ਲੋਧੀ ਦੇ ਪੂਰੇ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕੀਤਾ
Comments