ਨਿਊਜ਼ੀਲੈਂਡ ਦੇ ਪਾਪਾਟੋਏਟੋਏ ਵਿਖੇ ਮਿਲੀਆਂ 2 ਭਾਰਤੀਆਂ ਦੀਆਂ ਲਾਸ਼ਾਂ

ਆਕਲੈਂਡ, 30 ਦਸੰਬਰ (ਹਰਮਨਪ੍ਰੀਤ ਸਿੰਘ ਸੈਣੀ)- ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ 'ਚ ਪੈਂਦੇ ਪਾਪਾਟੋਏਟੋਏ ਖੇਤਰ ਦੇ ਇਕ ਘਰ 'ਚ ਭਾਰਤੀ ਮੂਲ ਦੇ ਇਕ ਵਿਅਕਤੀ ਅਤੇ ਇਕ ਔਰਤ ਦੀ ਲਾਸ਼ ਮਿਲੀ ਹੈ ਜਦ ਕਿ ਇਹਨਾਂ ਦੇ ਨਾਲ ਇਕ ਬੱਚਾ ਵੀ ਜ਼ਖਮੀ ਹਾਲਤ 'ਚ ਮਿਲਿਆ ਹੈ । ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਕਬਜ਼ੇ 'ਚ ਲੈ ਲਈਆਂ ਹਨ ਅਤੇ ਜ਼ਖਮੀ ਹਾਲਤ 'ਚ ਮਿਲੇ ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕਾ ਦੀ ਸ਼ਨਾਖ਼ਤ ਵਾਰੇ ਵਧੇਰੇ ਜਾਣਕਾਰੀ ਅਜੇ ਜਾਰੀ ਨਹੀ ਕੀਤੀ ਗਈ।
Comments