ਭਾਰਤ-ਪਾਕਿ ਸਰਹੱਦ ਤੋਂ ਬੀ. ਐੱਸ. ਐੱਫ. ਨੇ ਬਰਾਮਦ ਕੀਤੀ 25 ਕਰੋੜ ਰੁਪਏ ਦੀ ਹੈਰੋਇਨ

ਗੁਰੂਹਰਸਹਾਏ, 30 ਦਸੰਬਰ (ਕਪਿਲ ਕੰਧਾਰੀ)- ਬੀ. ਐੱਸ. ਐੱਫ. ਦੀ 29 ਬਟਾਲੀਅਨ ਵਲੋਂ ਭਾਰਤ-ਪਾਕਿ ਸਰਹੱਦ ਤੋਂ ਪਾਕਿਸਤਾਨ ਤੋਂ ਆਈ ਪੰਜ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਹੈਰੋਇਨ ਕਸਬਾ ਮਮਦੋਟ 'ਚ ਪੈਂਦੀ ਬੀ. ਐੱਸ. ਐੱਫ. ਦੀ ਚੈੱਕ ਪੋਸਟ ਗੱਟੀ ਮੱਤੜ 'ਚੋਂ ਬਰਾਮਦ ਕੀਤੀ ਗਈ ਹੈ। ਕੌਮਾਂਤਰੀ ਬਾਜ਼ਾਰ 'ਚ ਇਸ ਹੈਰੋਇਨ ਦੀ ਕੀਮਤ 25 ਕਰੋੜ ਰੁਪਏ ਦੱਸੀ ਜਾ ਰਹੀ ਹੈ।
Comments