ਗਾਇਕ ਪੰਮੀ ਬਾਈ ਇੰਝ ਹੋਇਆ ਇੱਕ ਲੱਖ ਦੀ ਠੱਗੀ ਦਾ ਸ਼ਿਕਾਰ

ਪੰਜਾਬੀ ਗਾਇਕ ਪਰਮਜੀਤ ਸਿੰਘ ਜੋ ਕਿ ਪੰਮੀ ਬਾਈ ਵਜੋਂ ਵਧੇਰੇ ਜਾਣੇ ਜਾਂਦੇ ਹਨ, ਇੱਕ ਲੱਖ ਨੌ ਹਜ਼ਾਰ ਦੀ ਆਨਲਾਈਨ ਠੱਗੀ ਦਾ ਸ਼ਿਕਾਰ ਹੋਏ ਹਨ।
ਦਿ ਟ੍ਰਿਬਿਊਨ ਮੁਤਾਬਕ ਪੰਮੀ ਬਾਈ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ 'ਕੋਕ ਸਟੂਡੀਓ' ਦੀ ਇੱਕ ਫੇਕ ਈਮੇਲ ਆਈਡੀ ਤੋਂ ਮੇਲ ਆਈ ਜਿਸ ਵਿਚ 11 ਫਰਵਰੀ ਨੂੰ ਇੱਕ ਗਾਣੇ ਦੀ ਰਿਹਰਸਲ ਕਰਨ ਅਤੇ ਅਗਲੇ ਦਿਨ ਰਿਕਾਰਡਿੰਗ ਕਰਨ ਦਾ ਵੇਰਵਾ ਸੀ।
ਉਨ੍ਹਾਂ ਨੇ ਆਪਣਾ ਨਿੱਜੀ ਵੇਰਵਾ ਦੇ ਦਿੱਤਾ ਅਤੇ ਫਿਰ ਮੁਲਜ਼ਮ ਨੇ ਉਨ੍ਹਾਂ ਨੂੰ ਫਓਨ ਕਰਕੇ ਵੀਡੀਓ ਦੇ ਰਾਈਟਸ ਲਈ 52,800 ਰੁਪਏ 6 ਅਤੇ 7 ਫਰਵਰੀ ਨੂੰ ਦੋ ਕਿਸ਼ਤਾਂ ਵਿਚ ਜਮ੍ਹਾ ਕਰਵਾਉਣ ਲਈ ਕਿਹਾ।
ਪੰਮੀ ਬਾਈ ਨੇ ਦੱਸਿਆ ਕਿ 10 ਫ਼ਰਵਰੀ ਨੂੰ ਮੁਲਜ਼ਮ ਨੇ ਕਿਹਾ ਕਿ ਉਸ ਦੇ ਖਾਤੇ ਵਿਚ 16 ਲੱਖ ਰੁਪਏ ਹਨ ਇਸ ਲਈ ਇੱਕ ਫੀਸਦ ਟੈਕਸ ਦੇਣਾ ਪਏਗਾ। ਪੰਮੀ ਬਾਈ ਨੇ ਉਸੇ 16 ਹਜ਼ਾਰ ਰੁਪਏ ਜਮ੍ਹਾ ਕਰਵਾ ਦਿੱਤੇ। ਫਿਰ ਉਸੇ ਸ਼ਖ਼ਸ ਦਾ ਇੱਕ ਹੋਰ ਫੋਨ ਆਉਂਦਾ ਹੈ ਵੀਡੀਓ ਰਿਕਾਰਡਿੰਗ ਲਈ ਸੈਕਿਊਰਿਟੀ ਫੀਸ ਜਮ੍ਹਾ ਕਰਵਾਉਣ ਲਈ ਕਿਹਾ। Bbc punjabi thanks
Comments