ਜਦੋਂ ਨਨਾਣ ਨੇ ਭਾਬੀ ਦੀਆਂ ਅਸ਼ਲੀਲ ਤਸਵੀਰਾਂ ਇੰਟਰਨੈੱਟ ‘ਤੇ ਕੀਤੀਆਂ ਅਪਲੋਡ ਤਾਂ ਪਿਆ ਭੜਥੂ

ਜਦੋਂ ਨਨਾਣ ਨੇ ਭਾਬੀ ਦੀਆਂ ਅਸ਼ਲੀਲ ਤਸਵੀਰਾਂ ਇੰਟਰਨੈੱਟ ‘ਤੇ ਕੀਤੀਆਂ ਅਪਲੋਡ ਤਾਂ ਪਿਆ ਭੜਥੂ:ਅੰਮ੍ਰਿਤਸਰ : ਅੰਮ੍ਰਿਤਸਰ ਦੇ ਵਿੱਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ,ਜਿੱਥੇ ਇਕ ਨਨਾਣ ਨੇ ਆਪਣੀ ਹੀ ਭਾਬੀ ਦੀਆਂ ਅਸ਼ਲੀਲ ਤਸਵੀਰਾਂ ਇੰਟਰਨੈੱਟ ‘ਤੇਅਪਲੋਡ ਕਰ ਦਿੱਤੀਆਂ ਹਨ। ਇਸ ਮਗਰੋਂ ਪੁਲਿਸ ਜਾਂਚ ‘ਚ ਪਤਾ ਲੱਗਾ ਹੈ ਕਿ ਇਹ ਸਾਰਾ ਸ਼ਰਮਨਾਕ ਕਾਰਾ ਮਹਿਲਾ ਦੀ ਨਨਾਣ ਵੱਲੋਂ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਤਿਲਕ ਨਗਰ ਰਹਿੰਦੀ ਇਕ ਮਹਿਲਾ ਵੱਲੋਂ ਲੋਕਲ ਪੁਲਿਸ ਥਾਣੇ ‘ਚ ਸ਼ਿਕਾਇਤ ਕੀਤੀ ਗਈ ਸੀ ਕਿ ਕਿਸੇ ਅਣਪਛਾਤੇ ਵੱਲੋਂ ਉਸ ਦੀ ਫਰਜ਼ੀ ਟਿੰਡਰ ਆਈ.ਡੀ. ਬਣਾ ਕੇ ਉਸ ‘ਤੇ ਉਸ ਦੀਆਂ ਅਸ਼ਲੀਲ ਤਸਵੀਰਾਂ ਅਪਲੋਡ ਕੀਤੀਆਂ ਗਈਆਂ ਹਨ ਅਤੇ ਇਸ ਤੋਂ ਬਾਅਦ ਉਸਨੂੰ ਕਈ ਅਸ਼ਲੀਲ ਮੈਸਜ ਆ ਰਹੇ ਹਨ। ਉਕਤ ਮਹਿਲਾ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ।

ਇਸ ਮਗਰੋਂ ਇਸ ਮਾਮਲੇ ਦਾ ਖੁਲਾਸਾ ਕਰਦੇ ਹੋਏਦਲਬੀਰ ਸਿੰਘ ਇੰਚਾਰਜ ਕੰਪਿਊਟਰ ਸੈੱਲ ਦਫਤਰ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਮੋਬਾਇਲ ਨੰਬਰ ਜ਼ਰੀਏ ਇਸ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮੁੱਖ ਅਫਸਰ ਥਾਣਾ ਮੁਤਾਬਿਕ ਦਿੱਲੀ ‘ਚ ਰਹਿੰਦੀ ਉਸ ਦੀ ਨਨਾਣ ਵੱਲੋਂ ਜਾਅਲੀ ਆਈ.ਡੀ. ਬਣਾ ਕੇ ਉਸ ਦੀ ਦੀਆਂ ਤਸਵੀਰਾਂ ਅਪਲੋਡ ਕੀਤੀਆਂ ਗਈਆਂ ਸਨ।
-PTCNews
Comments