ਸਿਡਨੀ ਵਿਖੇ ਸੋਕੇ ਨੂੰ ਦੇਖਦਿਆਂ ਪਾਣੀ ਵਰਤਣ 'ਤੇ 'ਲੈਵਲ-2' ਪਾਬੰਦੀ

ਸਿਡਨੀ, 10 ਦਸੰਬਰ (ਹਰਕੀਰਤ ਸਿੰਘ ਸੰਧਰ)-ਨਿਓ ਸਾਊਥ ਵੇਲਜ਼ 'ਚ ਪਿਛਲੇ ਲੰਮੇ ਸਮੇਂ ਤੋਂ ਚਲਦੇ ਸੋਕੇ ਤੇ ਮੌਸਮ ਦੀ ਤਬਦੀਲੀ ਨਾਲ ਪਾਣੀ 'ਚ ਵੀ ਕਮੀ ਆਈ ਹੈ | ਸਿਡਨੀ ਤੇ ਬਲੂਮੋਨਟੇਨ ਅਤੇ ਇਲਾਵਾਰਾ ਇਲਾਕਿਆਂ ਵਿਚ 'ਲੈਵਲ-2' ਦੀ ਪਾਬੰਦੀ ਲਗਾ ਦਿੱਤੀ ਗਈ ਹੈ | ਨਿਓ ਸਾਊਥ ਵੇਲਜ਼ ਦੀ ਪ੍ਰੀਮੀਅਰ ਨੇ ਦੱਸਿਆ ਕਿ 45 ਫ਼ੀਸਦੀ ਦੇ ਕਰੀਬ ਡੈਮ ਖਾਲੀ ਹੋ ਚੁੱਕੇ ਹਨ | ਇਸ ਤਰ੍ਹਾਂ ਦੀ ਪਾਣੀ ਦੀ ਕਮੀ 2003 'ਚ ਵੀ ਆਈ ਸੀ | 'ਲੈਵਲ-2' ਦੇ ਅਧੀਨ ਗੱਡੀ ਧੋਣ ਲਈ ਸਿਰਫ਼ ਇਕ ਬਾਲਟੀ ਪਾਣੀ ਦਾ ਪ੍ਰਯੋਗ ਕਰਨਾ ਹੈ ਅਤੇ ਬਗੀਚਿਆਂ ਨੂੰ ਪਾਣੀ ਸਵੇਰੇ 10 ਵਜੇ ਤੋਂ ਪਹਿਲਾਂ ਤੇ ਸ਼ਾਮ ਨੂੰ 4 ਵਜੇ ਤੋਂ ਬਾਅਦ ਸਿਰਫ ਬਾਲਟੀ ਨਾਲ ਪਾ ਸਕਦੇ ਹੋ | ਪਾਈਪ ਵਰਤਣ ਦੀ ਪੂਰੀ ਮਨਾਹੀ ਹੈ | ਘਰਾਂ ਵਿਚ ਬਣੇ ਸਵਿੰਮਿਗ ਪੂਲ ਵੀ ਨਹੀਂ ਭਰਨੇ | ਘਰਾਂ ਵਿਚ ਇਸ ਨਿਯਮ ਨੂੰ ਤੋੜਨ 'ਤੇ 220 ਡਾਲਰ ਦਾ ਜੁਰਮਾਨਾ ਹੋਵੇਗਾ, ਜਦਕਿ 'ਬਿਜ਼ਨੈੱਸ' ਵਿਖੇ 550 ਡਾਲਰ ਦਾ ਜੁਰਮਾਨਾ ਹੋਵੇਗਾ | ਇਥੇ ਗੌਰਤਲਬ ਹੈ ਕਿ ਵੈਰਾਗੇਂਬਾਂ ਡੈਮ 3.7 ਮਿਲੀਅਨ ਲੋਕਾਂ ਨੂੰ ਪਾਣੀ ਦਿੰਦਾ ਹੈ, ਜਿਹੜਾ ਅੱਧ ਦੇ ਕਰੀਬ ਥੱਲੇ ਹੋ ਗਿਆ ਹੈ | ਬਿਊਰੋ ਆਫ਼ ਮੈਟਰੋਲੋਜੀ ਅਨੁਸਾਰ ਆਉਣ ਵਾਲੇ ਸਮੇਂ ਵਿਚ ਵੀ ਮੀਂਹ ਦੇ ਕੋਈ ਆਸਾਰ ਨਹੀਂ ਹਨ ਅਤੇ ਪਿਛਲੇ 10 ਸਾਲ ਵਿਚ ਅਜਿਹਾ ਕਈ ਨਹੀਂ ਹੋਇਆ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ