ਕ੍ਰਿਸਮਿਸ ਦੇ ਤਿਉਹਾਰ ਦੇ ਮੌਕੇ ਹਵਾਈ ਅੱਡਿਆਂ ਦੀ ਸੁਰੱਖਿਆ ਅਸਲਾਟਾਂ ਦੀ ਛਾਂ ਹੇਠ
ਕ੍ਰਿਸਮਿਸ ਦੇ ਤਿਉਹਾਰ ਦੇ ਮੌਕੇ ਹਵਾਈ ਅੱਡਿਆਂ ਦੀ ਸੁਰੱਖਿਆ ਅਸਲਾਟਾਂ ਦੀ ਛਾਂ ਹੇਠ

ਆਤੰਕਵਾਦੀਆਂ ਦੀ ਸੰਭਾਵਿਤ ਗਤੀਵਿਧਿਆਂ ਦੇ ਮੱਦੇਨਜ਼ਰ ਆਸਟ੍ਰੇਲੀਆ ਦੇ ਹਵਾਈ ਅੱਡਿਆਂ ਇਸ ਸਾਲ ਕ੍ਰਿਸਮਿਸ ਦੇ ਤਿਉਹਾਰ ਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਬ੍ਰਿਸਬੇਨ ਅਤੇ ਕੈਨਬਰਾ ਦੇ ਹਵਾਈ ਅੱਡਿਆਂ ਉਪਰ ਅਸਾਲਟਾਂ ਨਾਲ ਲੈਸ ਪੁਲਿਸ ਪੈਟਰੋਲ ਦਸਤੇ ਤਹਿਤ 135 ਅਫ਼ਸਰ ਤਾਇਨਾਤ ਕੀਤੇ ਜਾਣਗੇ ਜਿਨਾ੍ਹਂ ਕੋਲ ਐਮ.ਕੇ 18 -ਛੋਟੀ ਬੈਰਲ ਦੀਆਂ ਰਾਈਫ਼ਲਾਂ ਹਨ ਜੋ ਕਿ ਬਹੁਤ ਹੀ ਸਟੀਕ ਨਿਸ਼ਾਨਾ ਲਗਾਉਣ ਲਈ ਜਾਣੀਆਂ ਜਾਂਦੀਆਂ ਹਨ। ਇਸਤੋਂ ਇਲਾਵਾ ਬੰਬ ਅਤੇ ਹੋਰ ਵਿਸਫੋਟਕ ਨੂੰ ਲੱਭਣ ਵਾਲੇ ਕੁੱਤਿਆਂ ਦੇ ਦਸਤਿਆਂ ਦੀ ਤਾਇਨਾਤੀ ਵੀ ਹੋਵੇਗੀ। ਘਰੇਲੂ ਮਾਮਲਿਆਂ ਦੇ ਮੰਤਰੀ ਪੀਟਰ ਡਟਨ ਅਨੁਸਾਰ ਆਸਟ੍ਰੇਲੀਆ ਵਿੱਚ ਬਹੁ ਤਰਫੋਂ ਆਤੰਕਵਾਦੀ ਗਤੀਵਿਧੀਆਂ ਦੀ ਸੰਭਾਵਨਾ ਨੂੰ ਦੇਖਦਿਆਂ ਇਹ ਇੰਤਜ਼ਾਮ ਲੋਕਾਂ ਦੀ ਭਲਾਈ ਅਤੇ ਸੁਰੱਖਿਆ ਵਾਸਤੇ ਕੀਤੇ ਜਾ ਰਹੇ ਹਨ। ਵੈਸੇ ਬ੍ਰਿਸਬੇਨ ਅਤੇ ਕੈਨਬਰਾ ਦੇ ਨਾਲ ਨਾਲ ਹੋਰ ਵੀ ਹਵਾਈ ਅੱਡਿਆਂ ਉਪਰ ਸੁਰੱਖਿਆ ਦਾ ਪੁਖਤਾ ਇੰਤਜ਼ਾਮ ਕੀਤਾ ਜਾ ਰਿਹਾ ਹੈ।
Comments