ਆਸਟ੍ਰੇਲੀਆ ਇਮੀਗ੍ਰੇਸ਼ਨ ਵਿਭਾਗ ਵਲੋਂ ਪੱਕੇ ਹੋਣ ਦੇ ਘੁਟਾਲੇ ਦਾ ਪਰਦਾਫਾਸ਼

ਆਸਟ੍ਰੇਲੀਆ ਇਮੀਗ੍ਰੇਸ਼ਨ ਵਿਭਾਗ ਵਲੋਂ ਪੱਕੇ ਹੋਣ ਦੇ ਘੁਟਾਲੇ ਦਾ ਪਰਦਾਫਾਸ਼

ਮੈਲਬੌਰਨ, 16 ਦਸੰਬਰ (ਸਰਤਾਜ ਸਿੰਘ ਧੌਲ)-ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਵਿਭਾਗ ਵਲੋਂ ਅਜਿਹੇ ਘੁਟਾਲੇ ਦਾ ਪਰਦਾਫਾਸ਼ ਕੀਤਾ ਗਿਆ, ਜਿਸ 'ਚ ਕੁਝ ਬਿਨੈਕਾਰਾਂ ਵਲੋਂ ਤਜਰਬਾ ਲੈਣ ਲਈ ਰੁਜ਼ਗਾਰਦਾਤਾ ਨੂੰ ਪੈਸੇ ਦੇਣੇ ਪੈਂਦੇ ਹਨ | ਕੁਝ ਅਜਿਹੀਆਂ ਅਰਜ਼ੀਆਂ ਜੋ ਉਪਰੋਕਤ ਵਿਭਾਗ ਦੇ ਸਾਹਮਣੇ ਆਈਆਂ ਹਨ, ਜੋ ਤਜਰਬੇ ਦੇ ਆਧਾਰ 'ਤੇ ਪੱਕੇ ਹੋਣ ਲਈ ਆਪਣੇ ਮਾਲਕ ਦੇ ਖ਼ਾਤੇ 'ਚ ਪੈਸੇ ਪਾਉਂਦੇ ਹਨ ਅਤੇ ਉਹੀ ਪੈਸੇ ਫਿਰ ਤਨਖਾਹ ਰਾਹੀਂ ਲਏ ਜਾਂਦੇ ਹਨ | ਉਹ ਕੰਮ ਵੀ ਕਰਦੇ ਹਨ ਅਤੇ ਵਿਭਾਗ ਦੀਆਂ ਅੱਖਾਂ 'ਚ ਘੱਟਾ ਪਾਉਣ ਦੀ ਖਾਤਰ ਆਪਣੇ ਪੈਸੇ ਦੇ ਕੇ ਮਾਲਕ ਤੋਂ ਵਾਪਸ ਲੈਂਦੇ ਹਨ | ਇਥੇ ਡੈਡੀਨੈਂਸ ਖ਼ੇਤਰ 'ਚ ਅਜਿਹਾ ਹੀ ਘਪਲਾ ਸਾਹਮਣੇ ਆਇਆ ਹੈ, ਜਿਥੇ ਕਾਰਾਂ ਦੀ ਮੁਰੰਮਤ ਵਾਲੀ ਵਰਕਸ਼ਾਪ ਜਿਥੇ ਕੋਈ ਕਾਰ ਠੀਕ ਨਹੀਂ ਸੀ ਕੀਤੀ ਜਾਂਦੀ, ਸਿਰਫ ਕਦੇ-ਕਦੇ ਕੋਈ ਆਉਂਦਾ-ਜਾਂਦਾ ਸੀ | ਜਾਂਚ ਕਰ ਰਹੇ ਅਧਿਕਾਰੀਆਂ ਨੇ ਦੱਸਿਆ ਕਿ ਵੀਜ਼ਾ ਬਿਨੈਕਾਰਾਂ ਵਲੋਂ ਹਜ਼ਾਰਾਂ ਡਾਲਰ ਉਨ੍ਹਾਂ ਨੂੰ ਦਿੱਤੇ ਜਾਂਦੇ ਸਨ ਅਤੇ ਉਹ ਫਿਰ ਤਨਖਾਹਾਂ ਦੇ ਰੂਪ 'ਚ ਉਨ੍ਹਾਂ ਦੇ ਖਾਤਿਆਂ 'ਚ ਪਾ ਦਿੰਦੇ ਸਨ | ਉਨ੍ਹਾਂ ਕਿਹਾ ਕਿ ਬਿਨੈਕਾਰਾਂ ਵਲੋਂ ਤਨਖਾਹ ਤੋਂ ਇਕ ਦਿਨ ਪਹਿਲਾਂ ਮਾਲਕ ਦੇ ਖਾਤੇ 'ਚ ਪੈਸੇ ਪਾ ਦਿੱਤੇ ਜਾਂਦੇ ਸਨ ਅਤੇ ਉਹ ਹੀ ਪੈਸਾ ਉਹ ਤਨਖਾਹ ਵਜੋਂ ਦਿੰਦਾ ਸੀ | ਇਸ ਜਾਂਚ ਤੋਂ ਬਾਅਦ ਵਿਭਾਗ ਵਲੋਂ ਕੁਝ ਬਿਨੈਕਾਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ | ਉਨ੍ਹਾਂ ਦੱਸਿਆ ਕਿ ਕੁਝ ਲੋਕ ਪ੍ਰਵਾਸੀ ਲੋਕਾਂ ਦੀਆਂ ਮਜਬੂਰੀਆਂ ਦਾ ਫਾਇਦਾ ਚੁੱਕ ਰਹੇ ਹਨ ਪਰ ਉਹ ਵਿਭਾਗ ਦੀਆਂ ਨਜ਼ਰਾਂ 'ਚ ਹਨ | ਬਹੁਤ ਸਾਰੇ ਭਾਰਤੀਆਂ ਦੇ ਵੀ ਵੀਜ਼ੇ ਰੱਦ ਕੀਤੇ ਜਾ ਚੁੱਕੇ ਹਨ ਜੋ ਇਸ ਤਰ੍ਹਾਂ ਕਰ ਰਹੇ ਸਨ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ