Skip to main content

ਭਾਰਤ 'ਚ ਰਹਿ ਕੇ ਵਿਦੇਸ਼ੀ ਡਿਗਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਪੜ੍ਹੋ

ਡਿਗਰੀImage copyrightGETTY IMAGES

ਵਿਦੇਸ਼ ਵਿਚ ਜਾ ਕੇ ਪੜ੍ਹਾਈ ਕਰਨ ਦੀ ਇੱਛਾ ਕਈ ਵਿਦਿਆਰਥੀਆਂ ਵਿਚ ਹੁੰਦੀ ਹੈ। ਕਈ ਕੋਰਸ ਅਜਿਹੇ ਹੁੰਦੇ ਹਨ ਜੋ ਸਿਰਫ਼ ਵਿਦੇਸ਼ੀ ਯੂਨਿਵਰਸਿਟੀ ਵਿਚ ਹੀ ਕੀਤੇ ਜਾ ਸਕਦੇ ਹਨ। ਇਸ ਬਾਰੇ ਅਸੀਂ ਕਰੀਅਰ ਕਾਉਂਸਲਰ ਰੂਹੀ ਢੀਂਗਰਾ ਨਾਲ ਗੱਲਬਾਤ ਕੀਤੀ।

ਵਿਦੇਸ਼ ਵਿਚ ਪੜ੍ਹਾਈ ਲਈ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ (IELTS), ਟੈਸਟ ਆਫ਼ ਇੰਗਲਿਸ਼ ਐਜ਼ ਅ ਫਾਰੇਨ ਲੈਂਗੁਏਜ (TOFEL), ਗ੍ਰੈਜੁਏਟ ਰਿਕਾਰਡ ਐਗਜ਼ਾਮਿਨੇਸ਼ਨ (GRE) ਦਾ ਪੇਪਰ ਜ਼ਰੂਰੀ ਹੁੰਦਾ ਹੈ। ਪਰ ਇਹ ਨਿਰਭਰ ਕਰਦਾ ਹੈ ਕਿ ਕਿਹੜੀ ਡਿਗਰੀ ਕਰਨੀ ਹੈ ਮਾਸਟਰਜ਼ ਜਾਂ ਬੈਚਲਰਜ਼।

ਪਰ ਕਈ ਦੇਸਾਂ ਦੀਆਂ ਕੁਝ ਯੂਨੀਵਰਸਿਟੀਆਂ 'ਚ IELTS ਦੀ ਲੋੜ ਨਹੀਂ ਹੈ। ਜੇ ਸੀਬੀਐਸਈ ਦੀ ਅੰਗਰੇਜ਼ੀ ਦੀ ਪ੍ਰੀਖਿਆ 'ਚ 60-65% ਨੰਬਰ ਆਏ ਹਨ ਤਾਂ IELTS ਦਾ ਪੇਪਰ ਦੇਣ ਦੀ ਵੀ ਲੋੜ ਨਹੀਂ ਹੈ।

ਪਾਥਵੇਅ ਜਾਂ ਫਾਂਊਡੇਸ਼ਨ ਪ੍ਰੋਗਰਾਮ ਕੀ ਹੈ?

ਕਈ ਵਿਦੇਸ਼ੀ ਯੂਨੀਵਰਸਟੀਜ਼ ਵਿਚ ਪਾਥਵੇਅ ਜਾਂ ਫਾਂਊਡੇਸ਼ਨ ਪ੍ਰੋਗਰਾਮ ਰਾਹੀਂ ਵੀ ਤੁਸੀਂ ਵਿਦੇਸ਼ ਵਿਚ ਪੜ੍ਹਾਈ ਕਰ ਸਕਦੇ ਹੋ।

ਕਈ ਵਿਦੇਸ਼ੀ ਯੂਨੀਵਰਸਿਟੀਜ਼ ਵਿਚ ਆਈਲੈਟਸ, ਟੋਫ਼ੈਲ ਦੇ ਪੇਪਰ ਦੀ ਥਾਂ ਜਿਸ ਦੇਸ ਦੀ ਯੂਨੀਵਰਸਿਟੀ 'ਚ ਡਿਗਰੀ ਕਰਨਾ ਚਾਹੁੰਦੇ ਹੋ, ਉੱਥੇ 6 ਮਹੀਨੇ ਤੋਂ 1 ਸਾਲ ਦਾ ਸਰਟੀਫਿਕੇਟ ਪ੍ਰੋਗਰਾਮ ਹੁੰਦਾ ਹੈ ਜਿਸ ਨੂੰ ਪਾਥਵੇਅ ਜਾਂ ਫਾਂਊਡੇਸ਼ਨ ਪ੍ਰੋਗਰਾਮ ਕਹਿੰਦੇ ਹਨ।

ਇਸ ਪ੍ਰੋਗਰਾਮ ਦੌਰਾਨ ਅੰਗਰੇਜ਼ੀ 'ਚ ਸੁਧਾਰ ਕੀਤਾ ਜਾਂਦਾ ਹੈ ਤੇ ਜਿਹੜੀ ਡਿਗਰੀ ਲੈਣੀ ਹੁੰਦੀ ਹੈ ਉਸ ਵਿਸ਼ੇ ਦਾ ਇੱਕ ਲੈਵਲ ਵਧਾ ਕੇ ਸਿਖਾਇਆ ਜਾਂਦਾ ਹੈ ਤਾਂ ਕਿ ਉੱਥੋਂ ਦੇ ਵਿਦਿਆਰਥੀਆਂ ਦੇ ਬਰਾਬਰ ਦੇ ਲੈਵਲ ਦੇ ਉਹ ਹੋ ਸਕਣ।

ਇਸ ਤੋਂ ਇਲਾਵਾ ਯੂਜੀਸੀ ਵੀ ਅਪਡੇਟ ਕਰਦਾ ਰਹਿੰਦਾ ਹੈ ਕਿ ਵਿਦੇਸ਼ ਜਾ ਕੇ ਕਿਹੜੇ ਕੋਰਸ ਕੀਤੇ ਜਾ ਸਕਦੇ ਹਨ। ਇਸ ਦੀ ਸੂਚੀ ਤੁਸੀਂ ਯੂਜੀਸੀ ਦੀ ਵੈੱਬਸਾਈਟ 'ਤੇ ਦੇਖ ਸਕਦੇ ਹੋ।

ਜੇ ਤੁਸੀਂ ਕਿਸੇ ਵਿਦੇਸ਼ੀ ਯੂਨੀਵਰਸਿਟੀ ਦੀ ਪ੍ਰਮਾਣਿਕਤਾ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਯੂਜੀਸੀ ਨੇ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਕੁਝ ਸੰਪਰਕ ਨੰਬਰ ਵੀ ਦੱਸੇ ਹਨ, ਜਿੱਥੇ ਕਿਸੇ ਵੀ ਵਿਦੇਸ਼ੀ ਯੂਨੀਵਰਸਿਟੀ ਜਾਂ ਸਿੱਖਿਅਕ ਅਦਾਰੇ ਬਾਰੇ ਪਤਾ ਲਾ ਸਕਦੇ ਹੋ।

ਇਸ ਲਈ ਤੁਸੀਂ www.aiuweb.org ਦੀ ਵੈੱਬਸਾਈਟ ਉੱਤੇ ਜਾ ਕੇ ਦੇਖ ਸਕਦੇ ਹੋ।

ਵਿਦਿਆਰਥੀImage copyrightGETTY IMAGES

ਇਸ ਵੈੱਬਸਾਈਟ ਉੱਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿਹੜੀਆਂ ਵਿਦੇਸ਼ੀ ਯੂਨੀਵਰਸਿਟੀਆਂ ਰਜਿਸਟਰਡ ਹਨ। ਲਿੰਕ ਹੈ https://www.aiu.ac.in/faq.php

ਏਆਈਯੂ ਨੇ ਹੇਠ ਲਿਖੀਆਂ ਪਬਲੀਕੇਸ਼ਨਜ਼ ਦੀ ਸੂਚੀ ਦਿੱਤੀ ਹੈ, ਜਿਨ੍ਹਾਂ ਵਿੱਚ ਵਿਦੇਸ਼ੀ ਯੂਨੀਵਰਸਿਟੀਜ਼ ਜਾਂ ਕਾਲਜਾਂ ਦਾ ਵੇਰਵਾ ਹੈ।

ਕੀ ਭਾਰਤ ਵਿਚ ਰਹਿ ਕੇ ਹੀ ਉਹ ਸਿੱਖਿਆ ਨਹੀਂ ਮਿਲਦੀ ਹੈ

ਕਈ ਖ਼ੇਤਰਾਂ ਵਿਚ ਪਿਛਲੇ 15-20 ਸਾਲਾਂ ਤੋਂ ਭਾਰਤੀ ਸਿੱਖਿਆ ਦੇ ਪੱਧਰ ਵਿਚ ਸੁਧਾਰ ਹੋਇਆ ਹੈ। ਪਰ ਓਕਸਫ਼ੋਰਡ ਵਰਗੀਆਂ ਯੂਨੀਵਰਸਿਟੀਜ਼ ਦਾ ਸਿੱਖਿਆ ਦਾ ਪੱਧਰ, ਰਿਸਰਚ, ਡੈਵਲਪਮੈਂਟ ਦਾ ਮਾਪਦੰਡ ਪਹਿਲਾਂ ਹੀ ਤੈਅ ਹੈ।

ਕਿਸੇ ਵੀ ਵਿਦਿਆਰਥੀ ਨੂੰ ਪਹਿਲਾਂ ਇਹ ਦੇਖਣਾ ਚਾਹੀਦਾ ਹੈ ਕਿ ਬਿਹਤਰ ਸਿੱਖਿਆ ਕਿੱਥੇ ਮਿਲਦੀ ਹੈ।

ਵਿਦਿਆਰਥੀImage copyrightGETTY IMAGES

ਵਿਦੇਸ਼ ਵਿਚ ਜਾ ਕੇ ਪੜ੍ਹਾਈ ਕਰਨਾ ਯਾਨਿ ਕਿ ਮਹਿੰਗੀ ਡਿਗਰੀ, ਰਹਿਣ ਦਾ ਖਰਚਾ, ਅਤੇ ਪਰਿਵਾਰ ਤੋਂ ਦੂਰੀ। ਪਰ ਵਿਦੇਸ਼ੀ ਯੂਨੀਵਰਸਿਟੀਜ਼ ਜ਼ਿਆਦਾ ਰਿਸਰਚ ਆਧਾਰਿਤ ਅਤੇ ਤਜੁਰਬੇ ਆਧਾਰਿਤ ਹੁੰਦੀਆਂ ਹਨ। ਪਿਛਲੇ ਕੁਝ ਸਾਲਾਂ 'ਚ ਭਾਰਤ ਨੇ ਵੀ ਇਸ ਰਿਸਰਚ ਕਲਚਰ ਨੂੰ ਅਪਣਾਉਣਾ ਸ਼ੁਰੂ ਕੀਤਾ ਹੈ।

ਭਾਰਤ 'ਚ ਵਿਦੇਸ਼ੀ ਯੂਨੀਵਰਸਿਟੀਜ਼ ਦੇ ਕੈਂਪਸ 'ਚ ਜਾਂ ਵਿਦੇਸ਼ 'ਚ ਜਾ ਕੇ ਪੜ੍ਹਾਈ ਕਰਨੀ ਚਾਹੀਦੀ ਹੈ?

ਅਸੀਂ ਭਾਰਤੀ ਤੇ ਵਿਦੇਸ਼ੀ ਪੜ੍ਹਾਈ ਵਿਚਾਲੇ ਗੈਪ ਨੂੰ ਭਰਨ ਦੀ ਕੋਸ਼ਿਸ਼ ਕਰ ਰਹੇ ਹਾਂ।

ਕਈ ਵਿਦੇਸ਼ੀ ਯੂਨੀਵਰਸਿਟੀਜ਼ ਨੇ ਭਾਰਤ 'ਚ ਹੀ ਕੈਂਪਸ ਬਣਾ ਦਿੱਤੇ ਹਨ। ਕੁਝ ਭਾਰਤੀ ਯੂਨਿਵਰਸਿਟੀਆਂ ਵਿਦੇਸ਼ੀ ਯੂਨੀਵਰਸਿਟੀਜ਼ ਨਾਲ ਮਿਲ ਕੇ ਕਿਸੇ ਖਾਸ ਪ੍ਰੋਗਰਾਮ ਵਿਚ ਐਕਸਚੇਂਜ ਪ੍ਰੋਗਰਾਮ ਕਰ ਰਹੀਆਂ ਹਨ।

ਜਿਸ ਦੇ ਤਹਿਤ ਭਾਰਤੀ ਡਿਗਰੀ ਦਾ ਸਰਟੀਫ਼ਿਕੇਟ ਅਤੇ ਵਿਦੇਸ਼ੀ ਕੈਂਪਸ ਦਾ ਸਰਟੀਫ਼ਿਕੇਟ ਜਾਂ ਡਿਗਰੀ ਦਿੱਤੀ ਜਾਂਦੀ ਹੈ। ਵਿਦਿਆਰਥੀਆਂ ਨੂੰ ਦੋ ਸਾਲ ਭਾਰਤੀ ਕੈਂਪਸ ਵਿਚ ਅਤੇ ਇੱਕ ਜਾਂ ਦੋ ਸਾਲ ਵਿਦੇਸ਼ੀ ਕੈਂਪਸ ਵਿਚ ਪੜ੍ਹਈ ਕਰਵਾਈ ਜਾਂਦੀ ਹੈ।

ਦੋਹਾਂ ਦੀ ਪੜ੍ਹਾਈ ਵਿਚ ਕੋਈ ਫ਼ਰਕ ਨਹੀਂ ਹੁੰਦਾ। ਜੋ ਕੋਰਸ ਵਿਦੇਸ਼ ਦੇ ਯੂਨਿਵਰਸਿਟੀ ਕੈਂਪਸ ਵਿਚ ਕਰਵਾਇਆ ਜਾਂਦਾ ਹੈ, ਉਹੀ ਸਿਲੇਬਸ ਭਾਰਤ ਦੇ ਕੈਂਪਸ ਵਿਚ ਵੀ ਕਰਵਾਇਆ ਜਾਂਦਾ ਹੈ। ਡਿਗਰੀ, ਪੜ੍ਹਾਈ ਦਾ ਪੱਧਰ ਬਰਾਬਰ ਹੁੰਦਾ ਹੈ ਅਤੇ ਨੌਕਰੀਆਂ ਦਿਵਾਉਣ ਵੇਲੇ ਵੀ ਬਰਾਬਰੀ ਕੀਤੀ ਜਾਂਦੀ ਹੈ।

ਇਸ ਤਰ੍ਹਾਂ ਵਿਦਿਆਰਥੀਆਂ ਨੂੰ ਨੌਕਰੀਆਂ ਲੈਣ ਵੇਲੇ ਫਾਇਦਾ ਮਿਲਦਾ ਹੈ ਕਿਉਂਕਿ ਉਨ੍ਹਾਂ ਕੋਲ ਸਿਰਫ਼ ਭਾਰਤੀ ਡਿਗਰੀ ਹੀ ਨਹੀਂ ਹੁੰਦੀ ਸਗੋਂ ਵਿਦੇਸ਼ੀ ਡਿਗਰੀ ਵੀ ਹੁੰਦੀ ਹੈ। Copied by bbc punjabi..

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ