Posts

Showing posts from February, 2018

ਐਲੇਕ੍ਸ ਭੱਠਲ ਵਿਰੁੱਧ ਸ਼ਿਕਾਇਤ ਤੇ ਗਰੀਨਸ ਪਾਰਟੀ ਖਾਮੋਸ਼

Image
ਐਲੇਕ੍ਸ ਭੱਠਲ ਵਿਰੁੱਧ ਸ਼ਿਕਾਇਤ ਤੇ ਗਰੀਨਸ ਪਾਰਟੀ ਖਾਮੋਸ਼ Greens candidate for Batman by-election (SBS) Hide Grid IMAGE  1 /   VIDEO   AUDIO ਗਰੀਨਸ ਪਾਰਟੀ ਦੇ ਨੇਤਾ ਰਿਚਰਡ ਡੀ-ਨਟਾਲੀ ਅਤੇ ਬੈਟਮੈਨ ਬਾਈ-ਇਲੈਕਸ਼ਨ ਲਈ ਪਾਰਟੀ ਦੀ ਉਮੀਦਵਾਰ ਐਲੇਕ੍ਸ ਭੱਠਲ ਨੇ ਆਪਣੀ ਬੰਦ ਕਮਰੇ ਵਿੱਚ ਹੋਈ ਬੈਠਕ, ਜਿਸ ਵਿੱਚ ਮਿਸ ਭੱਠਲ ਵਿਰੁੱਧ ਹੋਈ ਸ਼ਿਕਾਇਤ ਬਾਰੇ ਗੱਲਬਾਤ ਕੀਤੀ ਗਈ ਸੀ, ਸੰਬਧ ਵਿੱਚ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। Language Punjabi By   MP Singh   28 FEB 2018 - 12:06 PM   UPDATED 4 HOURS AGO ਮੈਲਬਰਨ ਵਿੱਚਲੀ ਬੈਟਮੈਨ ਸੀਟ ਲਈ ਗਰੀਨਸ ਪਾਰਟੀ ਦੀ ਉਮੀਦਵਾਰ ਐਲੇਕ੍ਸ ਭੱਠਲ ਛੇਵੀਂ ਵਾਰ ਮੈਦਾਨ ਵਿੱਚ ਉੱਤਰੀ ਹੈ ਅਤੇ ਆਖਦੀ ਹੈ ਕਿ ਉੱਥੋਂ ਦੇ ਨਾਗਰਿਕ ਹੁਣ ਤੱਕ, ਉਹਨਾਂ ਨੂੰ ਚੰਗੀ ਤਰਾਂ ਨਾਲ ਜਾਣ ਗਏ ਹਨ। ਪਰ ਜਿੱਦਾਂ ਹੀ ਇਸ ਚੋਣ ਵਾਲੀ ਮਿਤੀ 17 ਮਾਰਚ ਨਜ਼ਦੀਕ ਆਉਂਦੀ ਜਾ ਰਹੀ ਹੈ, ਚੋਣ ਕਰਨ ਵਾਲਿਆਂ ਨੂੰ ਮਿਸ ਭੱਠਲ ਵਿਰੁੱਧ ਉਹਨਾਂ ਦੀ ਆਪਣੀ ਹੀ ਪਾਰਟੀ ਦੇ ਅੰਦਰੋਂ ਕੀਤੀਆਂ ਗਈਆਂ ਸ਼ਿਕਾਇਤਾਂ ਬਾਬਤ ਹਨੇਰੇ ਵਿੱਚ ਰੱਖਿਆ ਜਾ ਰਿਹਾ ਹੈ। ਅਤੇ ਇਹਨਾਂ ਸ਼ਿਕਾਇਤਾਂ ਨੂੰ ਪਾਰਟੀ ਬੰਦ ਕਮਰਿਆਂ...

ਜਦੋਂ ਸ਼੍ਰੀਦੇਵੀ ਕੇ.ਪੀ.ਐੱਸ. ਗਿੱਲ ਦੀ 'ਹੀਰੋਇਨ' ਬਣਨ ਲਈ ਰਾਜ਼ੀ ਹੋਈ

Image
"ਮੈਂ ਪਹਿਲਾਂ ਪੰਜਾਬ ਆਉਣ ਤੋਂ ਡਰਦੀ ਸੀ ਪਰ ਇੱਥੇ ਆ ਕੇ ਮੇਰਾ ਸਾਰਾ ਡਰ ਨਿਕਲ ਗਿਆ ਹੈ।" "ਜੇ ਕੇ.ਪੀ.ਐੱਸ.ਗਿੱਲ ਨਾਇਕ ਦੀ ਭੂਮਿਕਾ ਨਿਭਾਉਣ ਤਾਂ ਮੈਂ ਉਨ੍ਹਾਂ ਦੀ ਨਾਇਕਾ ਦੀ ਭੂਮਿਕਾ ਨਿਭਾਉਣ ਲਈ ਤਿਆਰ ਹਾਂ।" ਮਰਹੂਮ ਸ਼੍ਰੀਦੇਵੀ ਦੇ ਇਹ ਬਿਆਨ ਮਾਰਚ 1993 ਵਿੱਚ ਪੰਜਾਬ ਦੀਆਂ ਅਖ਼ਬਾਰਾਂ ਵਿੱਚ ਛਪੇ ਸਨ। ਇਸ ਖ਼ਬਰ ਅਜੀਤ ਅਖ਼ਬਾਰ ਵਿੱਚ ਸੁਰਖ਼ੀ ਸੀ: 'ਗਿੱਲ ਨੂੰ ਆਖ਼ਰ ਸੁਪਨਿਆਂ ਦੀ ਰਾਣੀ ਮਿਲ ਹੀ ਗਈ'। ਇਸ ਸੁਰਖ਼ੀ ਦੇ ਉਸ ਵੇਲੇ ਕਈ ਮਾਅਨੇ ਨਿਕਲਦੇ ਸਨ। ਸ਼ੋਭਾ ਡੇਅ ਨੇ ਪੱਚੀ ਅਪ੍ਰੈਲ 1993 ਦੇ ਇੰਡੀਅਨ ਐਕਸਪ੍ਰੈੱਸ ਵਿੱਚ ਕਟਾਖਸ਼ ਕੀਤਾ ਸੀ ਕਿ ਸ਼੍ਰੀਦੇਵੀ ਦੇ ਕੇ.ਪੀ.ਐੱਸ. ਗਿੱਲ ਦੀ ਫ਼ਿਲਮ ਵਿੱਚ ਨਾਇਕਾ ਬਣਨ ਦੀ ਖ਼ਬਰ ਸਾਡੇ ਮੁਲਕ ਖ਼ਿਲਾਫ਼ ਕਿਸੇ ਵਿਦੇਸ਼ੀ ਖ਼ੁਫ਼ੀਆ ਏਜੰਸੀ ਦੀ ਸਾਜ਼ਿਸ਼ ਨਹੀਂ ਤਾਂ ਹੋਰ ਕੀ ਹੈ। ਸ਼੍ਰੀਦੇਵੀ ਦੀ ਮੌਤ ਦਾ 'ਕੇਸ ਬੰਦ' ਸ਼੍ਰੀਦੇਵੀ ਗਲੈਮਰ 'ਚ ਵਿਸ਼ਵਾਸ ਰੱਖਦੀ ਸੀ - ਜਯਾ ਪ੍ਰਦਾ ਕੀ ਸੀ ਸ਼੍ਰੀਦੇਵੀ ਦਾ ਡ੍ਰੀਮ ਰੋਲ ਜੋ ਉਹ ਕਰ ਨਾ ਸਕੀ? ਚੰਡੀਗੜ ਸ਼ੂਟਿੰਗ ਲਈ ਆਈ ਸੀ ਸ਼੍ਰੀਦੇਵੀ ਆਪਣੀ ਮੌਤ ਤੋਂ ਤਕਰੀਬਨ ਛੱਬੀ ਸਾਲ ਪਹਿਲਾਂ ਸ਼੍ਰੀਦੇਵੀ ਪੰਜਾਬ ਪੁਲਿਸ ਦੇ ਖਾੜਕੂ ਲਹਿਰ ਖ਼ਿਲਾਫ਼ ਸਰਕਾਰੀ ਦਾਬੇ ਦਾ ਚਿਹਰਾ ਬਣੀ ਸੀ। ਅਹਿਮ ਖਾੜਕੂ ਜਥੇਬੰਦੀਆਂ ਦੇ ਫ਼ੈਸਲਾਕੁਨ ਨੁਕਸਾਨ ਤੋਂ ਬਾਅਦ ਪੰਜਾਬ ਪੁਲਿਸ ਗਾਇਕੀ ਅਤੇ ਨਾਟਕਾਂ ਦੀਆਂ ਪੇਸ਼ਕਾਰ...

ਪ੍ਰਵਾਸੀ ਕਾਮਿਆਂ ਦਾ ਸ਼ੋਸ਼ਣ ਕਰਨ ਵਾਲਿਆਂ ਦੇ ਨਾਂ ਹੁਣ ਕੀਤੇ ਜਾਨਗੇ ਜਨਤਕ

Image
ਲੇਬਰ ਪਾਰਟੀ, ਸਰਕਾਰ ਵਲੋਂ ਲਿਆਏ ਜਾਣ ਵਾਲੇ ਉਸ ਬਿਲ ਦੀ ਪਿੱਠ ਠੋਕੇਗੀ ਜਿਸ ਦੁਆਰਾ, ਉਹਨਾਂ ਮਾਲਕਾਂ ਨੂੰ ਜੁਰਮਾਨਾ ਠੋਕਣ ਦੇ ਨਾਲ ਨਾਲ ਜਨਤਕ ਤੌਰ ਤੇ ਵੀ ਲਿਸਟ ਕੀਤਾ ਜਾ ਸਕੇਗਾ, ਜੋ ਕਿ ਪ੍ਰਵਾਸੀਆਂ ਦੇ ਸਪਾਂਸਰਸ਼ਿਪ ਵਾਲੇ ਕਾਨੂੰਨਾਂ ਦੀ ਉਲੰਘਣਾ ਕਰਦੇ ਹਨ। By   MP Singh   ਸਰਕਾਰ ਦਾ ਕਹਿਣਾ ਹੈ ਕਿ, ਉਹਨਾਂ ਅਦਾਰਿਆਂ ਅਤੇ ਮਾਲਕਾਂ ਦੇ ਨਾਮ, ਜੋ ਸਪਾਂਸਰਡ ਪ੍ਰਵਾਸੀਆਂ ਨਾਲ ਧੱਕਾ ਕਰਦੇ ਹਨ, ਨੂੰ ਜਨਤਕ ਕਰਨ ਨਾਲ, ਗਲਤ ਕੰਮਾਂ ਨੂੰ ਰੋਕਣ ਵਿੱਚ ਸਹਾਇਤਾ ਮਿਲ ਸਕੇਗੀ। ਮੰਗਲਵਾਰ ਨੂੰ ਹੇਠਲੇ ਸਦਨ ਵਿੱਚ ਪਾਸ ਕੀਤੇ ਗਏ ਇੱਕ ਬਿਲ ਦੁਆਰਾ ਹੁਣ, ਹੋਮ ਅਫੇਅਰ ਵਿਭਾਗ ਨੂੰ ਇਹ ਤਾਕਤ ਮਿਲ ਜਾਵੇਗੀ ਕਿ ਉਹ ਪ੍ਰਵਾਸੀਆਂ ਨੂੰ ਸਪਾਂਸਰ ਕਰਨ ਵਾਲੇ ਉਹਨਾਂ ਮਾਲਕਾਂ ਦੇ ਨਾਮ ਜਨਤਕ ਕਰ ਸਕੇਗਾ, ਜਿਨਾਂ ਉੱਤੇ ਇਹਨਾਂ ਕਾਨੂੰਨਾਂ ਦੀ ਉਲੰਘਣਾ ਕਰਨ ਬਾਬਤ ਪਾਬੰਦੀਆਂ ਲਗਾਈਆਂ ਗਈਆਂ ਹੋਣ। ਨਾਗਰਿਕਤਾ ਅਤੇ ਮਲਟੀਕਲਚਰਲ ਮਾਮਲਿਆਂ ਲਈ ਮੰਤਰੀ ਐਲਨ ਟੱਜ ਨੇ ਕਿਹਾ ਹੈ ਕਿ, ਇਸ ਸੁਝਾਅ ਅਧੀਨ ਹੋਮ ਅਫੇਅਰਸ ਵਿਭਾਗ, ਪ੍ਰਵਾਸੀ ਕਾਮਿਆਂ ਦੇ ਟੈਕਸ ਫਾਈਲ ਨੰਬਰ ਪ੍ਰਾਪਤ ਕਰ ਸਕੇਗਾ ਤਾਂ ਕਿ ਇਹ ਜਾਂਚ ਕੀਤੀ ਜਾ ਸਕੇ ਕਿ, ਕੀ ਉਹਨਾਂ ਨੂੰ ਸਪਾਂਸਰ ਕਰਨ ਵਾਲੇ ਅਦਾਰੇ ਉਹਨਾਂ ਲਈ ਬਣਾਏ ਨਿਯਮਾਂ ਅਧੀਨ ਸਹੀ ਕੰਮ ਕਰ ਰਹੇ ਹਨ ਜਾਂ, ਨਹੀਂ। ਅਤੇ ਨਾਲ ਹੀ ਇਸ ਵੀਜ਼ੇ ਤੇ ਕੰਮ ਕਰਨ ਵਾਲੇ ਕਾਮੇਂ ਵੀ ਆਪਣੇ ਉੱਤੇ ਲਾਗੂ ਹੋਈਆਂ ਨੀਤੀਆਂ ਦੀ ...

ਗੈਰਕਾਨੂੰਨੀ ਭਾਰਤੀ ਪਰਵਾਸੀ ਤੇ $15,000 ਦੀ ਠੱਗੀ ਦਾ ਦੋਸ਼

Image
ਰਿਕੁੰਜ ਕੁਮਾਰ ਜੋਸ਼ੀ ਨੂੰ ਤਿੰਨ ਬੁਜ਼ੁਰਗਾਂ ਨਾਲ ਪੰਜ ਪੰਜ ਹਾਜ਼ਰ ਡਾਲਰ ਦੀ ਠੱਗੀ ਦੇ ਦੋਸ਼ ਵਿੱਚ ਟੁਵੂਮਬਾ ਦੀ ਅਦਾਲਤ ਨੇ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ ਹੈ। By   Shamsher Kainth   ਇੱਕ ਭਾਰਤੀ ਵਿਅਕਤੀ ਜੋ ਕਿ 2015 ਵਿੱਚ ਵੀਜ਼ਾ ਖਤਮ ਹੋਣ ਦੇ ਬਾਵਜੂਦ ਆਸਟ੍ਰੇਲੀਆ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਿਹਾ ਸੀ ਉਸਨੂੰ ਠੱਗੀ ਦੇ ਦੋਸ਼ ਵਿੱਚ ਟੁਵੂਮਬਾ ਦੀ ਅਦਾਲਤ ਨੇ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ ਹੈ। ਦਾ ਕਰੋਨਿਕਲ  ਦੀ ਖ਼ਬਰ ਮੁਤਾਬਿਕ, ਰਿਕੁੰਜ ਕੁਮਾਰ ਜੋਸ਼ੀ ਨੂੰ ਸ਼ੁੱਕਰਵਾਰ ਨੂੰ ਗਿਰਫ਼ਤਾਰ ਕਰਕੇ ਸ਼ਨੀਵਾਰ ਸਵੇਰੇ ਟੁਵੂਮਬਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। 33 ਸਾਲਾ ਜੋਸ਼ੀ ਤੇ ਦੋਸ਼ ਹੈ ਕਿ ਉਸਨੇ ਤਿੰਨ ਬੁਜ਼ੁਰਗਾਂ ਨਾਲ ਪੰਜ ਪੰਜ ਹਾਜ਼ਰ ਡਾਲਰ ਦੀ ਠੱਗੀ ਮਾਰੀ ਹੈ, ਜਿਨ੍ਹਾਂ ਵਿੱਚੋਂ ਇੱਕ 88 ਸਾਲਾਂ ਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਠੱਗੀ ਨੂੰ ਆਸਟ੍ਰੇਲੀਆ ਦੇ ਟੈਕਸ ਆਫ਼ਿਸ ਦੇ ਅਧਿਕਾਰੀ ਬਣਕੇ ਅੰਜਾਮ ਦਿੱਤਾ ਗਈ। ਜੋਸ਼ੀ ਵੱਲੋਂ ਦਾਇਰ ਜ਼ਮਾਨਤ ਦੀ ਅਰਜ਼ੀ ਦਾ ਵਿਰੋਧ ਕਰਦਿਆਂ ਪੁਲਿਸ ਪ੍ਰੋਸੀਕਉਟਰ ਨੇ ਲੱਗੇ ਦੋਸ਼ਾਂ ਨੂੰ ਕਾਫੀ ਗੰਭੀਰ ਦੱਸਿਆ ਅਤੇ ਦੋਸ਼ੀ ਦੇ ਰਵਈਏ ਨੂੰ ਬੁਜ਼ੁਰਗਾਂ ਦਾ ਫਾਇਦਾ ਲੈਣ ਵਾਲਾ ਦੱਸਿਆ। ਜੋਸ਼ੀ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਹ ਇੱਕ ਖੇਤ ਮਜ਼ਦੂਰ ਦੇ ਤੌਰ ਤੇ ਕਮ ਕਰਦਾ ਹੈ ਅਤੇ ਪੁਲਿਸ ਦੇ ਦੋਸ਼ਾਂ ਵਿੱਚ ਉਹ ਇਸ ਸਾਜ਼ਿਸ਼ ਦਾ ਮੋਹਰੀ ਨਹੀਂ ...

ਔਰਤ ਨੇ ਕਾਰ ਚੋਰੀ ਕਰਨ ਆਏ ਚੋਰ ਨੂੰ ਭਜਾਇਆ ਪੁੱਠੇ ਪੈਰੀਂ, ਬਹਾਦਰੀ ਨਾਲ ਲੜੀ

Image
ਪਰਥ— ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਸਥਿਤ ਇਕ ਘਰ 'ਚ ਕਾਰ ਚੋਰੀ ਕਰਨ ਆਏ ਚੋਰ ਨਾਲ ਬਜ਼ੁਰਗ ਔਰਤ ਪੂਰੀ ਬਹਾਦਰੀ ਨਾਲ ਲੜੀ। ਘਟਨਾ ਵਿਚ ਔਰਤ ਜ਼ਖਮੀ ਹੋਈ ਹੈ, ਕਿਉਂਕਿ ਚੋਰ ਹਥਿਆਬੰਦ ਸੀ। ਇਹ ਘਟਨਾ ਬੀਤੀ 17 ਫਰਵਰੀ ਦੀ ਹੈ। ਚੋਰ ਨੇ ਹੱਥ 'ਚ ਕੁਹਾੜੀ ਫੜੀ ਹੋਈ ਸੀ। ਸ਼ਨੀਵਾਰ ਦੀ ਸਵੇਰੇ ਤਕਰੀਬਨ 6.00 ਵਜੇ 70 ਸਾਲਾ ਬਜ਼ੁਰਗ ਔਰਤ ਮੌਰੀਨ ਨੂੰ ਚੋਰ ਨੇ ਮਾਰਨ ਦੀ ਧਮਕੀ ਦਿੱਤੀ ਅਤੇ ਮੰਗ ਕੀਤੀ ਕਿ ਉਸ ਨੂੰ ਕਾਰ ਦੀਆਂ ਚਾਬੀਆਂ ਦਿੱਤੀਆਂ ਜਾਣ। ਔਰਤ ਨੇ ਜਦੋਂ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਚੋਰ ਨੇ ਕੁਹਾੜੀ ਨਾਲ ਦਰਵਾਜ਼ੇ ਨੂੰ ਤੋੜ ਦਿੱਤਾ ਅਤੇ ਅੰਦਰ ਦਾਖਲ ਹੋ ਗਿਆ। ਚੋਰ ਨੇ ਔਰਤ ਨੂੰ ਧੱਕਾ ਦਿੱਤਾ, ਜਿਸ ਕਾਰਨ ਉਹ ਡਿੱਗ ਗਈ ਅਤੇ ਉਸ ਦੇ ਸਿਰ 'ਤੇ ਸੱਟ ਲੱਗ ਗਈ।  ਔਰਤ ਨੇ ਕਿਹਾ ਕਿ ਮੈਂ ਫੈਸਲਾ ਲੈ ਲਿਆ ਸੀ ਕਿ ਉਹ ਹਾਰ ਨਹੀਂ ਮੰਨੇਗੀ ਅਤੇ ਉਸ ਨੇ ਕਾਰ ਦੀਆਂ ਚਾਬੀਆਂ ਘੁੱਟ ਕੇ ਫੜ ਲਈਆਂ। ਔਰਤ ਨੇ ਚੀਕਦੇ ਹੋਇਆ ਕਿਹਾ, ''ਤੂੰ ਕਾਰ ਨੂੰ ਨਹੀਂ ਲੈ ਕੇ ਜਾ ਸਕਦਾ।'' ਚੋਰ ਨੇ ਕਾਰ ਦੇ ਦਰਵਾਜ਼ੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਔਰਤ ਨੇ ਦੱਸਿਆ ਕਿ ਜਿਸ ਤੋਂ ਬਾਅਦ ਉਸ ਨੇ ਚੋਰ ਦੇ ਮੂੰਹ 'ਤੇ ਥੱਪੜ ਮਾਰੇ। ਅਖੀਰ ਚੋਰ ਨੂੰ ਦੌੜਨ ਲਈ ਮਜਬੂਰ ਹੋਣਾ ਪਿਆ। ਔਰਤ ਨੇ ਇਸ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਅਤੇ ਦੱਸਿਆ ਕਿ ਉਹ ਉਸ ਚੋਰ ਨਾਲ ਭਿੜ ਗਈ। ਔਰਤ ਨੇ ਚੋਰ ਦੀ ਪਛਾਣ ਵੀ ਪੁਲਸ ਨੂੰ ਦੱਸੀ। ਪੁਲਸ ਚੋਰ ਦੀ ਭਾਲ ਕਰ ਰਹੀ...

ਕੋਣ ਨੇ ਧਾਲੀਵਾਲ

Image
ਧਾਲੀਵਾਲ: ਸਰ ਇੱਬਟਸਨ ਆਪਣੀ ਕਿਤਾਬ ‘ਪੰਜਾਬ ਕਾਸਟਸ’ ਵਿੱਚ ਧਾਲੀਵਾਲ ਜੱਟਾਂ ਨੂੰ ਧਾਰੀਵਾਲ ਲਿਖਦਾ ਹੈ। ਇਨ੍ਹਾਂ ਨੂੰ ਧਾਰਾ ਨਗਰ ਵਿਚੋਂ ਆਏ ਭੱਟੀ ਰਾਜਪੂਤ ਮੰਨਦਾ ਹੈ। ਅਸਲ ਵਿੱਚ ਧਾਲੀਵਾਲਾਂ ਦਾ ਮੂਲ ਸਥਾਨ ਰਾਜਸਥਾਨ ਦਾ ਧੌਨਪੁਰ ਖੇਤਰ ਹੈ। ਇਹ ਲੋਕ ਧੌਲ ਭਾਵ ਬਲਦ ਤੇ ਗਊਆਂ ਪਾਲ ਕੇ ਗੁਜ਼ਾਰਾ ਕਰਦੇ ਸਨ। ਪਹਿਲਾਂ ਇਨ੍ਹਾਂ ਨੂੰ ਧੌਲਪਾਲ ਕਿਹਾ ਜਾਂਦਾ ਸੀ। ਧੌਲਪਾਲ ਸ਼ਬਦ ਤੱਤਭਵ ਰੂਪ ਵਿੱਚ ਬਦਲ ਕੇ ਮਾਲਵੇ ਵਿੱਚ ਧਾਲੀਵਾਲ ਤੇ ਮਾਝੇ ਵਿੱਚ ਧਾਰੀਵਾਲ ਬਣ ਗਿਆ। ਅਸਲ ਵਿੱਚ ਭੱਟੀ ਰਾਜਪੂਤਾਂ ਦਾ ਮੂਲ ਸਥਾਨ ਰਾਜਸਥਾਨ ਦਾ ਜੈਸਲਮੇਰ ਖੇਤਰ ਹੈ। ਧਾਰਾ ਨਗਰੀ ਵਿੱਚ ਪਰਮਾਰ ਰਾਜਪੂਤਾਂ ਦਾ ਰਾਜ ਸੀ। ਧਾਰਾ ਨਗਰੀ ਮੱਧ ਪ੍ਰਦੇਸ਼ ਦੇ ਉਜੈਨ ਖੇਤਰ ਵਿੱਚ ਹੈ। ਇਸ ਇਲਾਕੇ ਨੂੰ ਮਾਲਵਾ ਕਿਹਾ ਜਾਂਦਾ ਹੈ। ਬਾਰ੍ਹਵੀਂ ਸਦੀ ਦੇ ਆਰੰਭ ਵਿੱਚ ਰਾਜਾ ਜੱਗਦੇਉ ਪਰਮਾਰ ਕਈ ਰਾਜਪੂਤ ਕਬੀਲਿਆਂ ਨੂੰ ਨਾਲ ਲੈ ਕੇ ਪੰਜਾਬ ਵਿੱਚ ਆਇਆ ਸੀ। ਬਾਬਾ ਸਿੱਧ ਭੋਈ ਵੀ ਰਾਜੇ ਜੱਗਦੇਉ ਦਾ ਮਿੱਤਰ ਸੀ। ਇਨ੍ਹਾਂ ਦੋਹਾਂ ਨੇ ਰਲਕੇ ਰਾਜਸਥਾਨ ਵਿੱਚ ਗਜ਼ਨੀ ਵਾਲੇ ਤੁਰਕਾਂ ਨਾਲ ਕਈ ਲੜਾਈਆਂ ਲੜੀਆਂ। ਆਮ ਲੋਕਾਂ ਨੇ ਬਾਬਾ ਸਿੱਧ ਭੋਈ ਦੇ ਕਬੀਲੇ ਨੂੰ ਵੀ ਧਾਰਾ ਨਗਰੀ ਤੋਂ ਆਏ ਸਮਝ ਲਿਆ ਸੀ। ਭੋਈ ਬਾਗੜ ਵਿੱਚ ਰਹਿੰਦਾ ਸੀ। ਧਾਲੀਵਾਲ ਭਾਈਚਾਰੇ ਦੇ ਲੋਕ ਧੌਲਪੁਰ ਖੇਤਰ ਤੋਂ ਉਠਕੇ ਕੁਝ ਜੋਧਪੁਰ ਤੇ ਬਾਕੀ ਰਾਜਸਥਾਨ ਦੇ ਬਾਗੜ ਇਲਾਕੇ ਵਿੱਚ ਆਕੇ ਆਬਾਦ ਹੋ ਗਏ। ਮਾਲਵੇ ਦੇ ਪ੍ਰਸਿੱਧ ਇਤਿਹਾਸਕਾਰ ਸਰਬਨ ਸ...