ਪੁਲਿਸ ਨੂੰ ਜਿਸਮਾਨੀ ਛੇੜਛਾੜ ਕੇਸ ਵਿੱਚ ਇੱਕ ਵਿਅਕਤੀ ਦੀ ਤਲਾਸ਼
ਵਿਕਟੋਰੀਆ ਪੁਲਿਸ ਨੇ ਮੈਲਬੌਰਨ ਦੇ ਉੱਤਰੀ ਹਿੱਸੇ ਵਿੱਚ ਟ੍ਰਾਮ ਵਿੱਚ ਹੋਈ ਇੱਕ ਹਰਕਤ ਦੇ ਕਥਿਤ ਦੋਸ਼ੀ ਨੂੰ ਭਾਲਣ ਵਿੱਚ ਲੋਕਾਂ ਤੋਂ ਸਹਾਇਤਾ ਦੀ ਮੰਗ ਕੀਤੀ ਹੈ।
ਪੁਲਿਸ ੧੬ ਫਰਵਰੀ ਨੂੰ ਵਾਪਰੀ ਇੱਕ ਘਟਨਾ ਦੀ ਤਫਤੀਸ਼ ਕਰ ਰਹੀ ਹੈ। ਉਹਨਾਂ ਮੁਤਾਬਿਕ ਇੱਕ ੨੦-ਸਾਲਾ ਔਰਤ ਨੂੰ ੫੭ ਨੰਬਰ ਟ੍ਰਾਮ ਵਿੱਚ ਕਥਿਤ ਤੌਰ ਤੇ ਇੱਕ ਵਿਅਕਤੀ ਵੱਲੋਂ ਜਿਸਮਾਨੀ ਛੇੜਛਾੜ ਦਾ ਨਿਸ਼ਾਨਾ ਬਣਾਇਆ ਗਿਆ ਹੈ।
ਇੱਕ ਹੋਰ ਔਰਤ ਦੀ ਦਖ਼ਲਅੰਦਾਜ਼ੀ ਪਿੱਛੋਂ ਇਹ ਵਿਅਕਤੀ ਅਗਲੇ ਹੀ ਸਟੌਪ ਉਤੇ ਟ੍ਰਾਮ ਤੋਂ ਉੱਤਰ ਗਿਆ ਸੀ।
ਇਹ ਵਿਅਕਤੀ ਭਾਰਤੀ ਉੱਪ-ਮਹਾਂਦੀਪ ਨਾਲ ਸਬੰਧ ਰੱਖਦਾ ਹੋ ਸਕਦਾ ਹੈ। ਉਸਨੇ ਦਾਹੜੀ ਰੱਖੀ ਹੋਈ ਹੈ ਤੇ ਘਟਨਾ ਵੇਲੇ ਉਸਦੇ ਲਾਲ ਰੰਗ ਦੇ ਕੱਪੜੇ ਪਾਏ ਹੋਏ ਸਨ ਤੇ ਪੱਗ ਬੰਨੀ ਹੋਈ ਸੀ।
ਘਟਨਾ ਸਬੰਧੀ ਕੋਈ ਵੀ ਜਾਣਕਾਰੀ ਦੇਣ ਲਈ ਕ੍ਰਾਈਮਸਟਾਪਰਜ਼ ਨੂੰ 1800 333 000 ਤੇ ਸੰਪਰਕ ਕੀਤਾ ਜਾ ਸਕਦਾ ਹੈ।
Read this story in English
Victoria Police are investigating an alleged indecent act reported to have occurred on 16 February.
According to police, a 20-year-old female passenger boarded the 57 tram outside the Queen Victoria Market about 10.30pm.
As the tram headed toward West Maribyrnong an unknown man approached her and indecently assaulted her, says Police.
A female passenger came to the victim’s aid and the man got off the tram at the corner of Errol and Queensberry Streets in North Melbourne.
The man is perceived to be of Indian Sub-Continental appearance with a beard and was wearing a red top and a turban.
Investigators would like to speak to the female commuter that assisted the victim or anyone who may have witnessed the incident.
Comments