ਇੰਗਲੈਂਡ 'ਚ ਭਾਰਤੀ ਮੂਲ ਦੀ ਔਰਤ ਘਰ 'ਚ ਮਿਲੀ ਮ੍ਰਿਤਕ
ਲੰਡਨ (ਬਿਊਰੋ)— ਇੰਗਲੈਂਡ ਦੇ ਪੱਛਮੀ ਮਿਡਲੈਂਡਸ ਖੇਤਰ ਵਿਚ ਬੀਤੇ ਦਿਨੀਂ ਭਾਰਤੀ ਮੂਲ ਦੀ ਇਕ ਔਰਤ ਆਪਣੇ ਘਰ ਵਿਚ ਮ੍ਰਿਤਕ ਪਾਈ ਗਈ ਹੈ। ਪੁਲਸ ਦਾ ਮੰਨਣਾ ਹੈ ਕਿ ਡਕੈਤੀ ਕਾਰਨ ਉਸ ਦੀ ਹੱਤਿਆ ਕੀਤੀ ਗਈ। ਚੋਰਾਂ ਨੇ ਔਰਤ ਨੂੰ ਉਸ ਸਮੇਂ ਮਾਰਿਆ ਹੋਵੇਗਾ, ਜਦੋਂ ਉਸ ਨੇ ਉਨ੍ਹਾਂ ਦਾ ਵਿਰੋਧ ਕੀਤਾ ਹੋਵੇਗਾ। ਪੱਛਮੀ ਮਿਡਲੈਂਡਸ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੋਮਵਾਰ ਨੂੰ ਔਰਤ ਦਾ ਨਾਂ ਜਨਤਕ ਕਰ ਦਿੱਤਾ ਤਾਂ ਜੋ ਇਸ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾ ਸਕੇ। ਪੁਲਸ ਮੁਤਾਬਕ ਔਰਤ ਦਾ ਨਾਂ ਸਰਬਜੀਤ ਕੌਰ ਅਤੇ ਉਮਰ 38 ਸਾਲ ਸੀ। ਬੀਤੇ ਸ਼ੁੱਕਰਵਾਰ ਨੂੰ ਸਰਬਜੀਤ ਕੌਰ ਦੇ ਪਰਿਵਾਰ ਵਾਲਿਆਂ ਨੂੰ ਉਸ ਦੀ ਲਾਸ਼ ਘਰ ਵਿਚ ਮਿਲੀ ਸੀ।
ਪੁਲਸ ਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਸਰਬਜੀਤ 'ਤੇ ਹਮਲਾ ਉਸ ਦੇ ਘਰ ਅੰਦਰ ਕੀਤਾ ਗਿਆ। ਪੁਲਸ ਨੇ ਹੱਤਿਆ ਦੇ ਇਸ ਮਾਮਲੇ ਦੀ ਜਾਂਚ ਲਈ ਅਫਸਰਾਂ ਦੀ ਇਕ ਟੀਮ ਤਿਆਰ ਕੀਤੀ ਹੈ। ਸ਼ੁਰੂਆਤੀ ਜਾਂਚ ਵਿਚ ਪੁਲਸ ਨੂੰ ਪਤਾ ਲੱਗਿਆ ਹੈ ਕਿ ਘਰ ਦਾ ਕੁਝ ਸਾਮਾਨ ਚੋਰੀ ਹੋਇਆ ਹੈ ਪਰ ਹਾਲੇ ਤੱਕ ਹੱਤਿਆ ਦਾ ਅਸਲੀ ਮਕਸਦ ਪਤਾ ਨਹੀਂ ਚੱਲਿਆ ਹੈ। ਅਫਸਰਾਂ ਦੀ ਟੀਮ ਕਈ ਪਹਿਲੂਆਂ 'ਤੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ by jagbani news

Comments