ਰਿਸ਼ਵਤਖੋਰੀ ਦਾ ਮਾਮਲਾ ਸਾਹਮਣੇ ਆਉਣ ਦੇ ਚਲਦਿਆਂ ਨਿਊਜੀਲੈਂਡ ਦੇ ਸੈਂਕੜੇ ਡਰਾਈਵਰਾਂ ਨੂੰ ਗੁਆਉਣੇ ਪਏ ਡਰਾਈਵਿੰਗ ਲਾਇਸੈਂਸ...

ਆਕਲੈਂਡ (21 ਫਰਵਰੀ): ਆਫਿਸ਼ਲ ਇਨਫੋਰਮੈਸ਼ਨ ਐਕਟ ਦੇ ਤਹਿਤ ਪ੍ਰਾਪਤ ਹੋਈ ਤਾਜਾ ਜਾਣਕਾਰੀ ਅਨੁਸਾਰ ਐਨਜੈਡਟੀਏ ਦੇ ਤਿੰਂਨ ਰਿਸ਼ਵਤਖੋਰ ਅਧਿਕਾਰੀਆਂ ਦਾ ਮਾਮਲਾ ਸਾਹਮਣੇ ਆਉਣ ਦੇ ਚਲਦਿਆਂ ਸੈਂਕੜੇ ਡਰਾਈਵਰਾਂ ਦੇ ਲਾਇਸੈਂਸ ਰੱਦ ਹੋਏ ਹਨ ਜਾਂ ਫਿਰ ਦੋਬਾਰਾ ਤੋਂ ਉਨ੍ਹਾਂ ਨੂੰ ਲਾਇਸੈਂਸ ਟੈਸਟ ਪਾਸ ਕਰਨੇ ਪਏ ਹਨ।
ਅਜਿਹੇ ਲਾਇਸੈਂਸ ਬਣਾਉਣ ਲਈ ਝੂਠੇ ਕਾਗਜਾਤਾਂ ਦੀ ਵਰਤੋਂ ਕੀਤੀ ਗਈ ਸੀ, ਜਿਨ੍ਹਾਂ ਵਿੱਚ ਜਿਆਦਾਤਰ ਵਿਦੇਸ਼ੀ ਮੂਲ ਦੇ ਡਰਾਈਵਰਾਂ ਦੇ ਲਾਇਸੈਂਸ ਮੰਨੇ ਜਾ ਰਹੇ ਹਨ।
ਇਨ੍ਹਾਂ ਹੀ ਨਹੀਂ ਇਹ ਵੀ ਪਤਾ ਲੱਗਾ ਹੈ ਕਿ ਟੈਸਟ ਲੈਣ ਵਾਲੇ ਵੀ ਇਸ ਮਿਲੀ-ਭੁਗਤ ਵਿੱਚ ਸ਼ਾਮਿਲ ਹੁੰਦੇ ਸਨ, ਜਿਨ੍ਹਾਂ ਵਲੋਂ $500-$600 ਟੈਸਟ ਪਾਸ ਕਰਵਾਉਣ ਲਈ ਲਏ ਜਾਂਦੇ ਸਨ।
ਅਜਿਹੀ ਹੀ ਕੀਤੀ ਗਈ ਇੱਕ ਸ਼ਿਕਾਇਤ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ $3000 ਦੀ ਰਿਸ਼ਵਤ ਦੇ ਕੇ ਤਾਂ ਹੈਵੀ-ਡਿਊਟੀ ਲਾਇਸੈਂਸ ਦਾ ਵੀ ਟੈਸਟ ਪਾਸ ਕੀਤਾ ਜਾ ਸਕਦਾ ਹੈ।
ਇਨ੍ਹਾਂ ਹੀ ਨਹੀਂ ਸਾਬਕਾ ਮਨਿਸਟਰ ਆਫ ਟ੍ਰਾਂਸਪੋਰਟ ਸਾਇਮਨ ਬ੍ਰਿਜਸ ਨੂੰ 2016 ਵਿੱਚ ਦਿੱਤੇ ਗਏ ਇੱਕ ਬ੍ਰੀਫਿੰਗ ਨੋਟ ਰਾਂਹੀ ਇਹ ਵੀ ਦੱਸਿਆ ਗਿਆ ਸੀ ਕਿ ਅਜਿਹੇ ਟੈਸਟ ਪਾਸ ਕਰਨ ਵਾਲਿਆਂ ਵਿੱਚ ਜਿਆਦਾਤਰ ਇੰਡੀਅਨ ਮੂਲ ਦੇ ਲਾਇਸੈਂਸ ਧਾਰਕ ਹੋ ਸਕਦੇ ਹਨ।
ਰਿਪੋਰਟ ਅਨੁਸਾਰ ਜਿਨ੍ਹਾਂ ਤਿੰਨ ਵਿਅਕਤੀਆਂ ਤੇ ਇਹ ਦੋਸ਼ ਲੱਗੇ ਸਨ, ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।By NZ Punjabi NEWS

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ