ਪੰਜਾਬੀ ਨੌਜਵਾਨ ਵਲੋਂ ਯੂ.ਕੇ. 'ਚ ਖ਼ੁਦਕੁਸ਼ੀ *

 ਮਾਪਿਆਂ ਵਲੋਂ ਲਾਸ਼ ਭਾਰਤ ਭੇਜਣ ਲਈ ਮਦਦ ਦੀ ਅਪੀਲ   



ਲੰਡਨ, 20 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਵੱਡੀ ਮੈਣੀ ਦੇ 39 ਸਾਲਾ ਪੰਜਾਬੀ ਨੌਜਵਾਨ ਸੁਖਵਿੰਦਰ ਸਿੰਘ ਵਲੋਂ ਯੂ.ਕੇ. ਦੇ ਸ਼ਹਿਰ ਬਿ੍ਸਟਲ ਵਿਖੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਬਿ੍ਸਟਲ ਪੁਲਿਸ ਅਨੁਸਾਰ ਇਕ ਵਿਅਕਤੀ ਦੀ ਲਾਸ਼ ਇਕ ਕਾਰ ਪਾਰਕ 'ਚੋਂ ਮਿਲੀ ਸੀ, ਜਿਸ ਦੀ ਪਹਿਚਾਣ ਲਈ ਪਰਿਵਾਰ ਨਾਲ ਸੰਪਰਕ ਕੀਤਾ ਗਿਆ | ਸੁਖਵਿੰਦਰ ਸਿੰਘ ਦੀ ਭੈਣ ਵਰਿੰਦਰ ਕੌਰ ਨੇ ਫ਼ੋਨ 'ਤੇ ਦੱਸਿਆ ਕਿ ਉਸ ਦਾ ਭਰਾ 20 ਸਾਲਾਂ ਤੋਂ ਯੂ.ਕੇ. ਗਿਆ ਹੋਇਆ ਸੀ, ਉਸ ਨੇ ਉੱਥੇ ਅੰਗਰੇਜਣ ਨਾਲ ਵਿਆਹ ਕਰਵਾਇਆ ਤੇ ਉਹ 4 ਬੱਚਿਆਂ ਦਾ ਪਿਤਾ ਸੀ | ਵਰਿੰਦਰ ਕੌਰ ਨੇ ਕਿਹਾ ਕਿ ਉਸ ਦੀ ਮਾਂ ਅੱਜ ਵੀ ਆਪਣੇ ਪੁੱਤਰ ਦਾ ਰਾਹ ਦੇਖਦੀ ਹੈ, ਜਿਸ ਨੇ ਬੀਤੇ 20 ਵਰਿ੍ਹਆਂ ਤੋਂ ਆਪਣੇ ਪੁੱਤ ਦਾ ਮੂੰਹ ਨਹੀਂ ਦੇਖਿਆ | ਵਰਿੰਦਰ ਕੌਰ ਨੇ ਭਾਰਤ ਸਰਕਾਰ, ਸਮਾਜ ਸੇਵੀ ਸੰਸਥਾਵਾਂ ਤੇ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਸ ਦੇ ਭਰਾ ਦੀ ਲਾਸ਼ ਨੂੰ ਪੰਜਾਬ ਲਿਆਉਣ ਦਾ ਪ੍ਰਬੰਧ ਕਰਨ ਲਈ ਮਦਦ ਕੀਤੀ ਜਾਵੇ |ajit news

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ