ਆਸਟ੍ਰੇਲੀਆ 'ਚ ਘਰ ਨੂੰ ਲੱਗੀ ਅੱਗ, ਇੰਝ ਬਚੀਆਂ 5 ਜਾਨਾਂ
ਸਨਸ਼ਾਈਨ ਨੌਰਥ— ਆਸਟ੍ਰੇਲੀਆ ਦੇ ਸਨਸ਼ਾਈਨ ਨੌਰਥ 'ਚ ਬੀਤੀ ਰਾਤ ਇਕ ਘਰ ਨੂੰ ਅੱਗ ਲੱਗ ਗਈ। ਖੁਸ਼ਕਿਸਮਤੀ ਇਹ ਰਹੀ ਕਿ ਘਰ 'ਚ ਰਹਿੰਦੇ 5 ਲੋਕਾਂ ਨੂੰ ਬਚਾ ਲਿਆ ਗਿਆ। ਘਰ 'ਚ ਮੌਜੂਦ ਇਕ ਜੋੜਾ, ਦੋ ਬੱਚੇ ਅਤੇ ਇਕ ਬਜ਼ੁਰਗ ਔਰਤ ਸੁੱਤੇ ਪਏ ਸਨ, ਜਦੋਂ ਰਾਤ 11.00 ਵਜੇ ਦੇ ਕਰੀਬ ਉਨ੍ਹਾਂ ਦੇ ਗੁਆਂਢੀਆਂ ਨੇ ਉਨ੍ਹਾਂ ਨੂੰ ਅਲਰਟ ਕੀਤਾ। ਗੁਆਂਢੀਆਂ ਨੇ ਦੱਸਿਆ ਕਿ ਤੁਹਾਡੇ ਘਰ 'ਚ ਅੱਗ ਲੱਗ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬਚਾਇਆ ਗਿਆ।ਘਟਨਾ ਵਾਲੀ ਥਾਂ 'ਤੇ ਪੁੱਜੇ ਫਾਇਰ ਫਾਈਟਰਾਂ ਨੇ ਅੱਗ 'ਤੇ ਕਾਬੂ ਪਾਇਆ ਅਤੇ ਜਾਂਚ ਕੀਤੀ। ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਸਿਗਰਟ ਕਾਰਨ ਅੱਗ ਲੱਗੀ, ਜੋ ਕਿ ਘਰ ਦੇ ਪਿਛਲੀ ਸ਼ੈਡ ਤੋਂ ਸ਼ੁਰੂ ਹੋਈ। ਅੱਗ ਛੇਤੀ ਹੀ ਗੈਰਾਜ ਅਤੇ ਰਸੋਈਘਰ ਤੱਕ ਪਹੁੰਚ ਗਈ। ਗੁਆਂਢੀਆਂ ਨੇ ਕਾਲਾ ਧੂੰਆਂ ਨਿਕਲਦੇ ਦੇਖਿਆ ਤਾਂ ਤੁਰੰਤ ਉਨ੍ਹਾਂ ਨੇ ਘਰ 'ਚ ਮੌਜੂਦ ਲੋਕਾਂ ਨੂੰ ਅਲਰਟ ਕੀਤਾ, ਜਿਸ ਤੋਂ ਬਾਅਦ ਉਹ ਘਰ 'ਚੋਂ ਦੌੜੇ।by jagbani news
Comments