ਮਸ਼ਹੂਰ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦਾ ਹੋਇਆ ਦਿਹਾਂਤ

ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੀ ਸ਼ਨੀਵਾਰ ਦੇਰ ਰਾਤ ਹਾਰਟ ਅਟੈਕ ਕਾਰਨ ਮੌਤ ਹੋ ਗਈ। ਸ਼੍ਰੀਦੇਵੀ ਦੁਬਈ 'ਚ ਇਕ ਵਿਆਹ ਸਮਾਰੋਹ 'ਚ ਸ਼ਿਰਕਤ ਕਰਨ ਲਈ ਆਪਣੇ ਪਰਿਵਾਰ ਨਾਲ ਪਹੁੰਚੀ ਸੀ। ਦੱਸਣਯੋਗ ਹੈ ਕਿ 55 ਸਾਲਾਂ ਸ਼੍ਰੀਦੇਵੀ ਦਾ ਜਨਮ 13 ਅਗਸਤ 1963 ਨੂੰ ਹੋਇਆ ਤੇ ਉਨ੍ਹਾਂ ਨੇ 1970 'ਚ ਬਾਲ ਕਲਾਕਾਰ ਦੇ ਰੂਪ 'ਚ ਤਾਮਿਲ ਫਿਲਮ ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਉਨ੍ਹਾਂ ਨੇ ਬਹੁਤ ਸਾਰੀਆਂ ਤਾਮਿਲ ਫਿਲਮਾਂ, ਮਲਿਆਲਮ, ਕੰਨੜ, ਹਿੰਦੀ ਫਿਲਮਾਂ 'ਚ ਕੰਮ ਕੀਤਾ। ਬਾਲੀਵੁੱਡ 'ਚ ਸ਼੍ਰੀਦੇਵੀ ਨੇ ਫਿਲਮ 'ਸੋਲਹਵਾਂ ਸਾਵਨ' ਨਾਲ ਸ਼ੁਰੂਆਤ ਕੀਤੀ। 2 ਜੂਨ 1996 'ਚ ਉਨ੍ਹਾਂ ਨੇ ਨਿਰਦੇਸ਼ਕ ਬੋਨੀ ਕਪੂਰ ਨਾਲ ਵਿਆਹ ਕਰ ਲਿਆ। ਸ਼੍ਰੀਦੇਵੀ ਦੀਆਂ 2 ਬੇਟੀਆਂ ਜਾਨਵੀ ਕਪੂਰ ਤੇ ਖੁਸ਼ੀ ਕਪੂਰ ਹਨ। ਬੋਨੀ ਕਪੂਰ ਮਸ਼ਹੂਰ ਅਦਾਕਾਰ ਅਨਿਲ ਕਪੂਰ ਦਾ ਭਰਾ ਹੈ।
ਦੋ ਦਹਾਕਿਆਂ ਤਕ ਸਿਲਵਰ ਸਕਰੀਨ 'ਤੇ ਸਾਰਿਆਂ ਦਾ ਮਨ ਮੋਹਣ ਵਾਲੀ ਸ਼੍ਰੀਦੇਵੀ ਨੇ ਹਾਲ ਹੀ 'ਚ 'ਮਾਮ' ਫਿਲਮ 'ਚ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਪਹਿਲਾਂ 'ਇੰਗਲਿਸ਼ ਵਿੰਗਲਿਸ਼' ਫਿਲਮ 'ਚ ਕਮਬੈਕ ਕਰ ਉਨ੍ਹਾਂ ਨੇ ਪਰਦੇ 'ਤੇ ਜ਼ਬਰਦਸਤ ਵਾਪਸੀ ਕੀਤੀ ਸੀ। ਸ਼੍ਰੀਦੇਵੀ ਨਾਲ ਖੁਦਾ ਗਵਾਹ, ਮਿਸਟਰ ਇੰਡੀਆ ਤੇ ਚਾਂਦਨੀ ਵਰਗੀਆਂ ਵੱਡੀਆਂ ਸੁਪਰਹਿੱਟ ਫਿਲਮਾਂ ਦੇ ਨਾਂ ਵੀ ਜੁੜੇ ਹੋਏ ਹਨ। by jagbani

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ