ਟਰੂਡੋ ਦੇ ਡਿਨਰ 'ਚ ਖਾਲਿਸਤਾਨੀ 'ਤੇ ਵਿਵਾਦ
ਚੰਡੀਗੜ੍ਹ: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੇਸ਼ੱਕ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਕਿਸੇ ਵੱਖਵਾਦੀ ਲਹਿਰ ਦੀ ਹਮਾਇਤ ਨਹੀਂ ਕਰਦੀ ਪਰ ਇੱਕ ਸਾਬਕਾ ਖਾਲਿਸਤਾਨੀ ਨੂੰ ਡਿਨਰ ਦਾ ਸੱਦਾ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰ ਰਹੇ ਜਸਪਾਲ ਸਿੰਘ ਅਟਵਾਲ ਨੂੰ ਮੁੰਬਈ ਵਿੱਚ ਡਿਨਰ ਦਾ ਸੱਦਾ ਦਿੱਤਾ ਗਿਆ ਸੀ।
ਇਨ੍ਹਾਂ ਹੀ ਨਹੀਂ 20 ਫਰਵਰੀ ਨੂੰ ਮੁੰਬਈ ‘ਚ ਅਟਵਾਲ ਨਾਲ ਟਰੂਡੋ ਦੀ ਪਤਨੀ ਦੀਆਂ ਫੋਟੋਆਂ ਵੀ ਪਈਆਂ ਗਈਆਂ। ਇਸ ਮੌਕੇ ਕੈਨੇਡਾ ਦੇ ਮੰਤਰੀ ਅਮਰਜੀਤ ਸੋਨੀ ਵੀ ਫੋਟੋਆਂ ਵਿੱਚ ਅਟਵਾਲ ਨਾਲ ਦਿਖਾਈ ਦਿੱਤੇ।
ਕਾਬਲੇਗੌਰ ਹੈ ਕਿ ਅਟਵਾਲ ਨੇ 1986 ‘ਚ ਪੰਜਾਬ ਦੇ ਕੈਬਨਿਟ ਮੰਤਰੀ ਮਲਕੀਤ ਸਿੰਘ ਸਿੱਧੂ ਨੂੰ ਕੈਨੇਡਾ ਦੇ ਵੈਨਕੂਵਰ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਕਤਲ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਅਟਵਾਲ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਸੀ।
ਉਧਰ, ਕੈਨੇਡੀਅਨ ਹਾਈ ਕਮਿਸ਼ਨ ਨੇ ਕਿਹਾ ਹੈ ਕਿ ਨਵੀਂ ਦਿੱਲੀ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਡਿਨਰ ਦੀ ਸੂਚੀ ਵਿੱਚੋਂ ਜਸਪਾਲ ਅਟਵਾਲ ਦਾ ਨਾਮ ਹਟਾ ਦਿੱਤਾ ਹੈ। ਅਟਵਾਲ ਨੇ ਆਪਣੀ ਸਫਾਈ ਦਿੰਦਿਆਂ ਕੈਨੇਡਾ ਦੇ ਇੱਕ ਅਖਬਾਰ ਨੂੰ ਕਿਹਾ ਕਿ ਉਹ ਮੁੰਬਈ ਵਿੱਚ ਕਾਰੋਬਾਰ ਸਬੰਧੀ ਆਏ ਸੀ। by abp news
Comments