ਆਸਟ੍ਰੇਲੀਆ ਸਮੇਤ ਇਨ੍ਹਾਂ ਦੇਸ਼ਾਂ ਨੇ ਚੀਨ ਦੇ OBOR ਦੇ ਵਿਕਲਪ ਲਈ ਕੀਤੀ ਗੱਲਬਾਤ
ਕੈਨਬਰਾ/ਬੀਜਿੰਗ (ਬਿਊਰੋ)— ਚੀਨ ਦੇ ਮਹੱਵਤਪੂਰਣ ਪ੍ਰੋਜੈਕਟ ਓ. ਬੀ. ਓ. ਆਰ. (ਵਨ ਬੈਲਟ ਵਨ ਰੋਡ) ਦੇ ਵੱਧਦੇ ਪ੍ਰਭਾਵ ਦਾ ਆਸਟ੍ਰੇਲੀਆ, ਅਮਰੀਕਾ, ਭਾਰਤ ਅਤੇ ਜਾਪਾਨ ਨਾਲ ਮਿਲ ਕੇ ਇਕ ਵਿਕਲਪਿਕ ਰਸਤਾ ਤਿਆਰ ਕੀਤਾ ਹੈ। ਇਨ੍ਹਾਂ ਦੇਸ਼ਾਂ ਨੇ ਮਿਲ ਕੇ 'ਸੰਯੁਕਤ ਖੇਤਰੀ ਬੁਨਿਆਦਾ ਢਾਂਚਾ ਯੋਜਨਾ' 'ਤੇ ਗੱਲਬਾਤ ਕੀਤੀ ਹੈ। ਇਕ ਸੀਨੀਅਰ ਅਮਰੀਕੀ ਅਧਿਕਾਰੀ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਹਮਣੇ ਆਈ ਹੈ। ਆਸਟ੍ਰੇਲੀਆ ਦੀ ਇਕ ਵਿੱਤੀ ਸਮੀਖਿਆ ਰਿਪੋਰਟ ਨੇ ਮੰਗਲਵਾਰ ਨੂੰ ਦੱਸਿਆ ਕਿ ਬੀਜਿੰਗ ਦੇ ਕਈ ਅਰਬ ਡਾਲਰ ਦੀ ਮਹੱਤਵਪੂਰਣ ਯੋਜਨਾ ਵਨ ਬੈਲਟ ਵਨ ਰੋਡ ਦੇ ਵਿਕਲਪ ਵਿਚ ਆਸਟ੍ਰੇਲੀਆ, ਅਮਰੀਕਾ, ਭਾਰਤ ਅਤੇ ਜਾਪਾਨ ਨੇ ਮਿਲ ਕੇ ਯੋਜਨਾ ਬਣਾਈ ਹੈ। ਹਾਲਾਂਕਿ ਇਨ੍ਹਾਂ ਚਾਰੇ ਦੇਸ਼ਾਂ ਵੱਲੋਂ ਬਣਾਏ ਗਈ ਇਸ ਯੋਜਨਾ ਨੂੰ ਲੈ ਕੇ ਹਾਲੇ ਤੱਕ ਕੋਈ ਅਧਿਕਾਰਿਕ ਐਲਾਨ ਨਹੀਂ ਕੀਤਾ ਗਿਆ ਹੈ। ਦੱਸਣ ਯੋਗ ਹੈ ਕਿ ਬੀਤੇ ਹਫਤੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਅਮਰੀਕਾ ਦੌਰੇ 'ਤੇ ਗਏ ਸਨ। ਅਧਿਕਾਰੀਆਂ ਨੇ ਦੱਸਿਆ ਅਮਰੀਕਾ ਦੌਰੇ 'ਤੇ ਗਏ ਟਰਨਬੁੱਲ ਨੇ ਯੂ. ਐੱਸ. ਰਾਸ਼ਟਰਪਤੀ ਟਰੰਪ ਨਾਲ ਇਸ ਪ੍ਰੋਜੈਕਟ ਦੇ ਏਜੰਡੇ 'ਤੇ ਗੰਭੀਰ ਰੂਪ ਨਾਲ ਚਰਚਾ ਕੀਤੀ ਸੀ। ਸੂਤਰਾਂ ਮੁਤਾਬਕ ਚੀਨ ਦੀ ਓ. ਬੀ. ਓ. ਆਰ. ਯੋਜਨਾ ਦੇ ਜਵਾਬ ਵਿਚ ਬਣਾਈ ਜਾਣ ਵਾਲੀ ਇਸ ਯੋਜਨਾ ਨੂੰ 'ਵਿਰੋਧੀ' ਦੀ ਥਾਂ 'ਵਿਕਲਪ' ਦਾ ਨਾਂ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਹੁਣ ਕੋਈ ਇਹ ਨਹੀਂ ਕਹਿ ਸਕਦਾ ਹੈ ਕਿ ਚੀਨ ਬੁਨਿਆਦੀ ਢਾਂਚੇ ਦਾ ਨਿਰਮਾਣ ਨਹੀਂ ਕਰੇਗਾ। ਚੀਨ ਇਕ ਬੰਦਰਗਾਹ ਦਾ ਨਿਰਮਾਣ ਕਰ ਸਕਦਾ ਹੈ, ਜੋ ਅੰਤਰ ਰਾਸ਼ਟਰੀ ਮੰਚ 'ਤੇ ਆਪਣੇ ਆਪ ਵਿਚ ਆਰਥਿਕ ਰੂਪ ਵਿਚ ਵਿਹਾਰਕ ਨਹੀਂ ਹੈ। ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਅਸੀਂ ਉਸ ਬੰਦਰਗਾਹ ਨੂੰ ਜੋੜਨ ਵਾਲੀ ਕਿਸੀ ਸੜਕ ਜਾਂ ਰੇਲ ਲਾਈਨ ਦਾ ਨਿਰਮਾਣ ਕਰ ਕੇ ਇਸ ਨੂੰ ਆਰਥਿਕ ਰੂਪ ਨਾਲ ਵਿਹਾਰਕ ਬਣਾ ਸਕਦੇ ਹਾਂ। ਹਾਲਾਂਕਿ ਇਸ ਮਾਮਲੇ 'ਤੇ ਟਰਨਬੁੱਲ ਦੇ ਪ੍ਰਤੀਨਿਧੀ ਵਿਦੇਸ਼ ਮੰਤਰੀ ਜੂਲੀ ਬਿਸ਼ਪ ਅਤੇ ਵਪਾਰ ਮੰਤਰੀ ਸਟੀਵਨ ਸਿਅੋਬੋ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ।Jagbani
Comments