ਨਿੳੂਜ਼ੀਲੈਂਡ ਵਿੱਚ ਪੜ ਰਹੇ ਅੰਤਰਰਾਸ਼ਟਰੀ ਵਿਦਿਅਾਰਥੀਅਾਂ ਲਈ ਇੱਕ ਹੋਰ ਬੁਰੀ ਖਬਰ...
ਅਾਕਲੈਂਡ (27 ਫਰਵਰੀ) : ਨਿੳੂਜ਼ੀਲੈਂਡ ਦੀ ਸਰਕਾਰ ਅੰਤਰਰਾਸ਼ਟਰੀ ਵਿਦਿਅਾਰਥੀਅਾਂ ਲਈ ਇੱਕ ਹੋਰ ਮੁਸੀਬਤ ਖੜੀ ਕਰ ਸਕਦੀ ਹੈ |
ਮਿਲੀ ਜਾਣਕਾਰੀ ਅਨੁਸਾਰ ਵਿਦਿਅਾਰਥੀਅਾਂ ਨੂੰ ਕਾਨੂੰਨੀ ਰੂਪ ਵਿੱਚ ਕੰਮ ਕਰਨ ਦੇ ਹੱਕ ਤੇ ਜਲਦ ਹੀ ਪਾਬੰਦੀ ਲਗਾਈ ਜਾ ਸਕਦੀ ਹੈ | ਮਨਿਸਟਰੀ ਅਾਫ ਬਿਜਨਸ, ਇਨੋਵੇਸ਼ਨ ਅੈਂਡ ਇੰਪਲਾਏਮੈਂਟ ਦੀ ਰਿਪੋਰਟ ਅਨੁਸਾਰ ਜੇਕਰ ਬੈਚਲਰ ਤੋਂ ਹੇਠਲੇ ਪੱਧਰ ਦੇ ਕੋਰਸ ਵਾਲੇ ਵਿਦਿਅਾਰਥੀਅਾਂ ਦੇ ਕੰਮ ਕਰਨ ਦੇ ਹੱਕ ਖਤਮ ਕਰ ਦਿੱਤੇ ਜਾਣ ਤਾਂ ਨਿੳੂਜ਼ੀਲੈਂਡ ਅਾੳੁਣ ਵਾਲੇ ਅੰਤਰਰਾਸ਼ਟਰੀ ਵਿਦਿਅਾਰਥੀਅਾਂ ਦੀ ਗਿਣਤੀ ਵਿੱਚ 7000 ਤੋਂ 10,000 ਤੱਕ ਸਾਲਾਨਾ ਘਾਟ ਹੋ ਸਕਦੀ ਹੈ |
ਦੱਸਣਯੋਗ ਹੈ ਕਿ ਇਹ ਕਾਨੂੰਨ ਇਸ ਸਾਲ ਦੇ ਅੰਤ ਤੱਕ ਅਮਲ ਵਿੱਚ ਲਿਅਾਂਦਾ ਜਾ ਸਕਦਾ ਹੈ | ਇਸ ਤੋਂ ਇਲਾਵਾ ਸਰਕਾਰ ਗ੍ਰੈਜੂਏਸ਼ਨ ਦੀ ਪੜਾਈ ਕਰ ਰਹੇ ਵਿਦਿਅਾਰਥੀਅਾਂ ਤੇ ਵੀ ਅਜਿਹੀ ਪਾਬੰਦੀ ਲਗਾੳੁਣ ਬਾਰੇ ਸੋਚ ਸਕਦੀ ਹੈ | ਦੱਸਣਯੋਗ ਹੈ ਕਿ ਇਸ ਰਿਪੋਰਟ ਵਿੱਚ ਇੰਡੀਅਨ ਮੂਲ ਦੇ ਵਿਦਿਅਾਰਥੀਅਾਂ ਬਾਰੇ ਖਾਸ ਤੌਰ ਤੇ ਜਿਕਰ ਕੀਤਾ ਗਿਅਾ ਹੈ |
ਅਾਪਣੇ ਇਸ ਤੱਥ ਨੂੰ ਸਹੀ ਠਹਿਰਾੳੁਣ ਲਈ ਇਮੀਗ੍ਰੇਸ਼ਨ ਮੰਤਰੀ ਲੈਨ ਲੀਸ ਗੈਲੋਏ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਦਾ ਮੁੱਖ ਮਕਸਦ ਅੰਤਰਰਾਸ਼ਟਰੀ ਪੱਧਰ ਤੇ ਵਧੀਅਾ ਢੰਗ ਨਾਲ ਵਿੱਦਿਅਾ ਮੁਹੱਈਅਾ ਕਰਵਾੳੁਣਾ ਹੈ | ਸਾਨੂੰ ਅਾਸ ਹੈ ਕਿ ਇਸ ਨਾਲ ਚੰਗੇ ਵਿਦਿਅਾਰਥੀ ਹੀ ਨਿੳੂਜ਼ੀਲੈਂਡ ਅਾੳੁਣਗੇ |
ਇਮੀਗ੍ਰੇਸ਼ਨ ਮਨਿਸਟਰ ਨੇ ਇਹ ਵੀ ਦੱਸਿਅਾ ਕਿ ਅਸੀਂ ਇੱਕ ਹੋਰ ਯੋਜਨਾ ਤੇ ਵਿਚਾਰ ਕਰ ਰਹੇ ਹਾਂ, ਜਿਸ ਵਿੱਚ ਇੱਕ ਸਾਲ ਦੀ ਪੜਾਈ ਕਰਨ ਤੇ ਵਿਦਿਅਾਰਥੀ ਨੂੰ ਇੱਕ ਸਾਲ ਦਾ ਵਰਕ ਵੀਜਾ ਦਿੱਤਾ ਜਾਵੇਗਾ |
ਪਰ ਇਥੇ ਦੱਸਣਯੋਗ ਹੈ ਕਿ ਸਰਕਾਰ ੳੁਸ ਵੇਲੇ ਕਿਥੇ ਸੀ, ਜਦੋਂ ੳੁਨਾਂ ਨੂੰ ਵਿਦਿਅਾਰਥੀਅਾਂ ਨੂੰ ਨਿੳੂਜ਼ੀਲੈਂਡ ਬੁਲਾ ਕੇ ੳੁਨਾਂ ਤੋਂ ਵੱਧ ਫੀਸਾਂ ਵਸੂਲਣਾ, $5 ਬਿਲੀਅਨ ਦੀ ਸਾਲਾਨਾ ਕਮਾਈ ਦਾ ਸਾਧਨ ਲੱਗਦੇ ਸਨ | ਇਥੋਂ ਤੱਕ ਕਿ ਬਿਨਾਂ ਅਾਈਲੈਟਸ ਕੀਤੇ ਵਿਦਿਅਾਰਥੀਅਾਂ ਨੂੰ ਵੀ ਨਿੳੂਜ਼ੀਲੈਂਡ ਸਰਕਾਰ ਇਥੇ ਪੜਾਈ ਕਰਨ ਲਈ ਬੁਲਾ ਰਹੀ ਸੀ | ਹੁਣ ਸਰਕਾਰ ਚੰਗੇ ਪੱਧਰ ਦੀ ਪੜਾਈ ਮੁਹੱਈਅਾ ਕਰਵਾੳੁਣ ਦੀ ਗੱਲ ਕਹਿ ਰਹੀ ਹੈ, ਪਰ ੳੁਸ ਸਮੇਂ ਸਰਕਾਰ ਦੇ ਮਨ ਵਿੱਚ ਇਹ ਖਿਅਾਲ ਕਿੳੁਂ ਨਹੀਂ ਅਾਇਅਾ |By NZ Punjabi NEWS
Comments