ਆਸਟ੍ਰੇਲੀਆ 'ਚ ਨੌਜਵਾਨ 'ਤੇ ਚਾਕੂ ਨਾਲ ਹਮਲਾ, ਹਾਲਤ ਗੰਭੀਰ
ਸਿਡਨੀ (ਬਿਊਰੋ)— ਸਿਡਨੀ ਦੇ ਪੂਰਬੀ ਉਪਨਗਰ ਵਿਚ ਐਤਵਾਰ ਨੂੰ ਇਕ ਨੌਜਵਾਨ 'ਤੇ ਚਾਕੂ ਨਾਲ ਕਈ ਵਾਰੀ ਹਮਲਾ ਕੀਤਾ ਗਿਆ। ਹਮਲੇ ਕਾਰਨ ਨੌਜਵਾਨ ਦੀ ਹਾਲਤ ਗੰਭੀਰ ਸੀ, ਇਸ ਲਈ ਉਸ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਪੀੜਤ ਨੌਜਵਾਨ ਪਲਾਨਕੇਟ ਸਟ੍ਰੀਟ, ਵੋਂਲੂਮੂਲੂ ਵਿਚ ਆਪਣੇ ਘਰ ਦੇ ਬਾਹਰ ਸੜਕ 'ਤੇ ਬੇਹੋਸ਼ ਪਾਇਆ ਗਿਆ। ਐਮਰਜੈਂਸੀ ਸੇਵਾਵਾਂ ਨੂੰ ਤੁਰੰਤ ਇਸ ਹਾਦਸੇ ਬਾਰੇ ਜਾਣਕਾਰੀ ਦਿੱਤੀ ਗਈ। ਪੀੜਤ ਨੌਜਵਾਨ ਦੀਆਂ ਲੱਤਾਂ ਅਤੇ ਬਾਹਵਾਂ 'ਤੇ ਜ਼ਖਮਾਂ ਦੇ ਨਿਸ਼ਾਨ ਸਨ। ਉਸ ਨੂੰ ਤੁਰੰਤ ਸੈਂਟ ਵਿਨਸੈਂਟ ਹਸਪਤਾਲ ਲਿਜਾਇਆ ਗਿਆ। ਨੌਜਵਾਨ 'ਗੰਭੀਰ ਪਰ ਸਥਿਰ' ਹਾਲਤ ਵਿਚ ਹੈ। ਅੱਜ ਭਾਵ ਸੋਮਵਾਰ ਨੂੰ ਉਸ ਦੀ ਸਰਜਰੀ ਕੀਤੀ ਜਾ ਸਕਦੀ ਹੈ।ਸ਼ੁਰੂਆਤੀ ਜਾਂਚ ਵਿਚ ਪੁਲਸ ਨੂੰ ਇਕ ਚਾਕੂ ਹਾਰਮਰ ਸਟ੍ਰੀਟ ਨੇੜੇ ਮਿਲਿਆ। ਇਸ ਚਾਕੂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਪੁਲਸ ਨੇ ਹਮਲੇ ਵਾਲੀ ਜਗ੍ਹਾ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।by jagbani news
Comments